ਅੱਪਰਾ ਹੈਲਪਿੰਗ ਹੈਂਡਸ ਸੋਸਾਇਟੀ (ਰਜ਼ਿ.) ਵਲੋਂ ‘ਵ•ੀਟ ਗਰਾਸ ਜੂਸ’ ਦੀ ਸੇਵਾ 45ਵੇਂ ਦਿਨ ਵੀ ਜਾਰੀ

ਅੱਪਰਾ (ਸਮਾਜ ਵੀਕਲੀ)- ਇਲਾਕੇ ‘ਚ ਨਿਰੰਤਰ ਚੱਲ ਰਹੇ ਸਮਾਜਿਕ ਕਾਰਜਾਂ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ‘ਅੱਪਰਾ ਹੈਲਪਿੰਗ ਹੈਂਡਸ ਸੋਸਾਇਟੀ (ਰਜ਼ਿ) ਵਲੋਂ ਅੱਪਰਾ ਦੇ ਸਥਾਨਕ ਦੁਰਗਾ ਮਾਤਾ ਮੰਦਿਰ ਦੇ ਨੇੜੇ ‘ਵੀਟ ਗਰਾਸ ਜੂਸ’ (ਕਣਕ ਦੇ ਕੱਚੇ ਪੌਦਿਆਂ ਤੋਂ ਤਿਆਰ ਜੂਸ) ਦੇ ਲੰਗਰ ਦੀ ਸੇਵਾ 45ਵੇਂ ਦਿਨ ਵੀ ਜਾਰੀ ਹੈ। ਉਕਤ ਸੇਵਾ ਦੇ ਨਾਲ ਨਾਲ ਰੋਜ਼ਾਨਾ ਸ਼ੂਗਰ ਦੇ ਲਗਭਗ 70 ਮਰੀਜ਼ਾਂ ਦਾ ਵੀ ਫਰੀ ਚੈੱਕ-ਅੱਪ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੱਸਿਆ ਕਿ ਉਕਤ ਵੀਟ ਗਰਾਸ ਜੂਸ ਦੀ ਸੇਵਾ , ਜੋ ਕਿ ਰੋਜ਼ਾਨਾ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ  ਪਿਲਾਇਆ ਜਾਂਦਾ ਹੈ, 45ਵੇਂ ਦਿਨ ‘ਚ ਦਾਖਲ ਹੋ ਗਈ ਹੈ ਤੇ ਇਹ ਸੇਵਾ ‘ਮਾਲਕ ਦੀ ਮਰਜ਼ੀ’ ਤੱਕ ਜਾਰੀ ਰਹੇਗੀ।

Previous articleਡੀ. ਐਸ. ਪੀ. ਫਿਲੌਰ ਨੇ ਕੀਤੀ ਅੱਪਰਾ ਦੇ ਸੋਨੇ ਦੇ ਦੁਕਾਨਦਾਰਾਂ ਨਾਲ ਮੀਟਿੰਗ
Next articleविशाल ट्रैक्टर रैली ’ के साथ विधायक नवतेज सिंह चीमा ने किया किसानी को बचाने के संगर्ष का आगाज