(ਸਮਾਜ ਵੀਕਲੀ)
ਹੁੰਦਾ ਦਾਣਾ ਪਾਣੀ ਸਭ ਕੁੱਝ ਮੰਨਣਾ ਪਉ;
ਸਾਫ਼ ਹਵਾ, ਸਾਫ਼ ਪਾਣੀ ਵੱਡਾ ਧੰਨ ਮੰਨਣਾ ਪਉ;
ਜਾਗ ਰਾਤਾਂ ਨੂੰ ਤੇ ਤਿੱਖੀਆਂ ਧੁੱਪਾਂ ਦੇ ਵਿੱਚ ਕਮਾ ਹੁੰਦਾ ਦੁੱਖ ਬੜਾ, ਮੁੱਲ ਮਿਲੇ ਨਾ ਸਮਾਨ ਦਾ;
ਜਨਤਾ ਜੋ ਕੋਡੀ ਮੁੱਲ ਨਾ ਸੀ ਪਾਉੰਦੀ , ਅੱਜ ਲੱਗ ਗਿਆ ਪਤਾ ਮੁੱਲ ਕੀ ਕਿਸਾਨ ਦਾ;
ਮਿੱਟੀ ਵਿੱਚ ਹੋ ਕੇ ਮਿੱਟੀ, ਭਰੀ ਜਾਂਦਾ ਜੋ ਭੰਡਾਰ ਸੀ;
ਜਿਹਦੇ ਸਿਰ ਉਤੋਂ ਲਾਲਿਆਂ ਦੇ ਚੱਲਦੇ ਵਪਾਰ ਸੀ;
ਉੱਡ ਗਿਆ ਰੰਗ ਨਾ ਆਈ ਖੀਰੇਆ ਦੀ ਪੰਡ , ਕਰੇਲਿਆਂ ਦਾ ਜੂਸ ਨਾ ਮਿਲੇ ਸੈਲਡ ਵੀ ਖਾਣ ਦਾ;
ਜਨਤਾ ਜੋ ਕੋਡੀ ਮੁੱਲ ਨਾ ਸੀ ਪਾਉੰਦੀ , ਅੱਜ ਲੱਗ ਗਿਆ ਪਤਾ ਮੁੱਲ ਕੀ ਕਿਸਾਨ ਦਾ;
ਚਾਰ ਸਾਲਾਂ ਵਿੱਚ ਵਾਈਟ ਹੋਈ ਨਾ ਬਲੈਕ ਮਨੀ , ਦੋ ਦਿਨਾਂ ਵਿੱਚ ਵਾਈਟ ਦੁੱਧ ਵੀ ਬਲੈਕ ਹੋ ਗਿਆ;
ਜਾਗ ਗਏ ਕਿਸਾਨ ਹੋ ਗਿਆ ਏ ਏਕਾ , ਖੜਕਾਉਣ ਲਈ ਕੂੰਡੀ ਸਾਹੂਕਾਰਾਂ ਦੀ ਹੁਣ ਟੈਟ ਹੋ ਗਿਆ;
ਹੱਥ ਜੋੜ ਪਹਿਲਾਂ ਕਿਸੇ ਮੰਨੀ ਨਾਂ ਮਿੰਨਤ, ਹੁਣ ਵੱਡਾ ਹੋ ਗਿਆ ਅਸਰ ਛੋਟੇ ਜਿਹੇ ਫੁਰਮਾਨ ਦਾ;
ਜਨਤਾ ਜੋ ਕੋਡੀ ਮੁੱਲ ਨਾ ਸੀ ਪਾਉੰਦੀ , ਅੱਜ ਲੱਗ ਗਿਆ ਪਤਾ ਮੁੱਲ ਕੀ ਕਿਸਾਨ ਦਾ;
ਨਿੱਤ ਕਈ ਚੜ੍ਹਦੇ ਸੀ ਫਾਏ ਗੱਲ ਆਮ ਹੋ ਗਈ ਸੀ;
ਕੰਨ ਉੱਤੇ ਸਰਕੀ ਨਾ ਜੂੰਅ, ਸਾਡੀ ਸਸਤੀ ਜੀ ਜਾਨ ਜੋ ਗਈ ਸੀ;
ਰੱਬ ਦੇ ਝੱਖੜਾਂ ਨੂੰ ਇਹ ਜਰ ਲੈਂਦੇ ਸੀਂ, ਤੁਸੀਂ ਕਿਵੇਂ ਲੱਭਣਾ ਏ ਹੱਲ ਇਸ ਝੱਖੜ ਤੂਫਾਨ ਦਾ;
ਜਨਤਾ ਜੋ ਕੋਡੀ ਮੁੱਲ ਨਾ ਸੀ ਪਾਉੰਦੀ , ਅੱਜ ਲੱਗ ਗਿਆ ਪਤਾ ਮੁੱਲ ਕੀ ਕਿਸਾਨ ਦਾ;
ਦਿਨੋਂ ਦਿਨੀਂ ਜਾਵੇ ਘੱਟਦਾ ਏ ਪਾਣੀ;
ਰੱਚਦਾ ਹੈ ਜਾਵੇ ਨਵੀ ਹੀ ਕਹਾਣੀ;
ਖੂਹਾਂ ਤੋਂ ਡੂੰਘੇ ਬੋਰ ਹੋ ਗਏ;
ਕਨਾਲਾਂ ਤੋਂ ਤਿੰਨ ਇੰਚੀ ਦੇ ਬੋਰ ਹੋ ਗਏ;
ਚੱਲਦੀ ਦੁਨੀਆਂ ਹੈ ਆਪਣੇ ਹੀ ਰਾਹੀਂ, ਰਾਹ ਦੂਜੇ ਦਾ ਨਾ ਕੋਈ ਜਾਣ ਦਾ;
ਜਨਤਾ ਜੋ ਕੋਡੀ ਮੁੱਲ ਨਾ ਸੀ ਪਾਉੰਦੀ , ਅੱਜ ਲੱਗ ਗਿਆ ਪਤਾ ਮੁੱਲ ਕੀ ਕਿਸਾਨ ਦਾ;
ਮਨਿੰਦਰ ਸਿੰਘ ਘੜਾਮਾਂ
9779390233