ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਲਈ ਰਵਾਨਾ ਹੋ ਗਏ ਹਨ। ਮੰਗਲਵਾਰ ਨੂੰ ਦੁਸਹਿਰੇ ਦੇ ਮੌਕੇ ‘ਤੇ ਭਾਰਤ ਨੂੰ ਪਹਿਲਾ ਰਾਫੇਲ ਜੰਗੀ ਜਹਾਜ਼ ਮਿਲ ਜਾਵੇਗਾ। ਇਸ ਦੇ ਨਾਲ ਹੀ ਪਾਕਿਸਤਾਨ ਖ਼ਿਲਾਫ਼ ਹਵਾਈ ਖੇਤਰ ‘ਚ ਭਾਰਤ ਦੇ ਦਬਦਬੇ ਦੀ ਸ਼ੁਰੂਆਤ ਦਾ ਦੌਰ ਸ਼ੁਰੂ ਹੋਵੇਗਾ।ਸੋਮਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਦਿਨਾ ਯਾਤਰਾ ‘ਤੇ ਫਰਾਂਸ ਲਈ ਰਵਾਨਾ ਹੋ ਗਏ। ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਦੋਵੇਂ ਦੇਸ਼ਾਂ ਦਰਮਿਆਨ ਸਬੰਧ ਹੋਰ ਮਜ਼ਬੂਤ ਹੋਣ ਨੂੰ ਲੈ ਕੇ ਆਸਵੰਦ ਹਨ। ਉਹ 8 ਅਕਤੂਬਰ ਨੂੰ ਪੈਰਿਸ ‘ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੁਲਾਕਾਤ ਕਰਨਗੇ ਅਤੇ ਫਿਰ ਬੋਰਡੈਕਸ ਸ਼ਹਿਰ ਲਈ ਰਵਾਨਾ ਹੋਣਗੇ। ਹਵਾਈ ਫ਼ੌਜ ਵੱਲੋਂ ਨਵੇਂ ਨਿਯੁਕਤ ਉਪ ਹਵਾਈ ਫ਼ੌਜ ਮੁਖੀ ਐੱਚਐੱਸ ਅਰੋੜਾ ਉਨ੍ਹਾਂ ਦੇ ਨਾਲ ਹੋਣਗੇ। ਹਵਾਈ ਫ਼ੌਜ ਦਿਵਸ ਅਤੇ ਦੁਸਹਿਰੇ ਕਾਰਨ ਇਹ ਮੌਕਾ ਹੋਰ ਵੀ ਖ਼ਾਸ ਹੋ ਜਾਵੇਗਾ।;’
HOME ਅੱਜ ਭਾਰਤ ਨੂੰ ਮਿਲੇਗਾ ਪਹਿਲਾ ਰਾਫੇਲ, ਪਾਕਿਸਤਾਨ ਖ਼ਿਲਾਫ਼ ਹਵਾਈ ਖੇਤਰ ‘ਚ ਭਾਰਤ...