(ਸਮਾਜ ਵੀਕਲੀ)
ਪੂਰਾ ਨਾਮ ,ਰਘਵੀਰ ਸਿੰਘ ਹੈ ਇਸਦਾ ਜਨਮ 15 ਜੂਨ 1977 ਮਾਤਾ ਸਵ: ,ਨਸੀਬ ਕੌਰ ਦੀ ਕੁੱਖੋਂ ਪਿਤਾ ਸਵ: ਚੌਧਰੀ ,ਫੇਰੂ ਰਾਮ ਦੇ ਘਰ ਪਿੰਡ ਰੈਲਮਾਜਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਵਿੱਚ ਹੋਇਆ ਸੀ।
ਪੜ੍ਹਾਈ, ਬੀਰਾ ਰੈਲਮਾਜਰਾ ਨੇ +2 DAV ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੋਪੜ ਤੋਂ B.A, M.A ਸਰਕਾਰੀ ਕਾਲਜ ਰੋਪੜ ਅਤੇ MP-ED ਸ਼ਹੀਦ ਕਾਂਸ਼ੀ ਰਾਮ ਫਿਜ਼ੀਕਲ ਐਜੂਕੇਸ਼ਨ ਕਾਲਜ ਭਾਗੋਮਾਜਰਾ ਤੋਂ ਪ੍ਰਾਪਤ ਕੀਤੀ ਸੀ।
ਬੀਰਾ_ਰੈਲਮਾਜਰਾ ਨੇ ਪੜ੍ਹਾਈ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿੱਚ ਨੌਕਰੀ ਕਰਨੀ ਸ਼ੁਰੂ ਕੀਤੀ ਸੀ 2001 ਵਿੱਚ ਵਿਆਹ ਧਰਮਪਤਨੀ ,ਰੇਨੂ ਬਾਲਾ ਸਪੁੱਤਰੀ ਸਵ: ਰਾਮ ਪ੍ਰਕਾਸ਼ ਮਾਲੇਵਾਲ (ਕਾਠਗੜ੍ਹ) ਨਾਲ ਹੋਇਆ ਸੀ ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਪੁੱਤਰ ਹਰਸ਼ਦੀਪ ਭਾਟੀਆ ਦੀ ਦਾਤ ਬਖਸ਼ਿਸ਼ ਹੋਈ ਸੀ। 2003 ਵਿੱਚ ਰਾਇਤ ਕਾਲਜ ਰੈਲਮਾਜਰਾ ਵਿੱਚ ਖੇਡ_ਅਫ਼ਸਰ ਵਜੋਂ ਨੌਕਰੀ ਮਿਲੀ ਸੀ ਅਤੇ ਲਗਾਤਾਰ ਹੁਣ ਤੱਕ ਸੇਵਾ ਨਿਭਾ ਰਿਹਾ ਹੈ।
ਕੁਮੈਂਟਰੀ ਦੀ ਸ਼ੁਰੂਆਤ ਬੀਰਾ ਰੈਲਮਾਜਰਾ ਨੂੰ ਸਕੂਲ ਟਾਈਮ ਵਿੱਚ ਗੀਤ ਗਾਉਣ ਦਾ, ਲਿਖਣ ਦਾ ਅਤੇ ਖੇਡਾਂ ਦੇਖਣ ਦਾ ਬਹੁਤ ਸ਼ੌਕ ਸੀ। 2005 ਵਿੱਚ ਨੂਰਪੁਰ ਬੇਦੀ ਦੇ ਏਰੀਏ ਪਿੰਡ ਆਜ਼ਮਪੁਰ ਕਬੱਡੀ ਕੱਪ ਦੇਖਣ ਗਿਆ ਸੀ ਉੱਥੇ ਕਬੱਡੀ ਕੁਮੈਂਟੇਟਰ ਕਿਸੇ ਕਾਰਨਾਂ ਕਰਕੇ ਨਹੀਂ ਪੁੱਜ ਸਕਿਆ ਸੀ। ਫਿਰ ਪ੍ਰਬੰਧਕ ਕਮੇਟੀ ਨੇ ਅਨਾਊਂਸਮੈਂਟ ਕੀਤੀ ਕਿ ਕੋਈ ਦਰਸ਼ਕ ਬੋਲ ਸਕਦਾ ਹੈ ਤਾਂ ਉਹ ਬੋਲਣ ਦੀ ਸੇਵਾ ਨਿਭਾ ਸਕਦਾ ਹੈ ਉੱਥੋਂ ਪਹਿਲੇ ਦਿਨ ਕਬੱਡੀ ਦੀ ਕੁਮੈਂਟਰੀ ਕਰਨ ਦੀ ਸ਼ੁਰੂਆਤ ਕੀਤੀ ਸੀ। ਪ੍ਰਬੰਧਕ ਕਮੇਟੀ ਨੇ ਖੁਸ਼ ਹੋ ਕੇ 1500 ਰੁਪਏ ਇਨਾਮ ਵਜੋਂ ਦਿੱਤੇ ਸਨ ਅਤੇ ਕਿਹਾ ਸੀ ਕਿ ਤੁਸੀਂ ਇਹ ਸਫ਼ਰ ਜਾਰੀ ਰੱਖਿਓ ਤੁਹਾਡੇ ਵਿੱਚ ਕਲਾ ਹੈ ਤੁਸੀਂ ਉੱਚੇ ਮੁਕਾਮ ਤੇ ਪੁੱਜ ਸਕਦੇ ਹੋ।
ਫਿਰ ਬੀਰਾ_ਰੈਲਮਾਜਰਾ ਦਾ ਛਿੰਝ ਮੇਲੇ ਤੇ ਕੁਮੈਂਟੇਟਰ ਮਨਜੀਤ ਸਿੰਘ ਕੰਗ ਨਾਲ ਮੇਲ ਹੋਇਆ ਸੀ ਉਨ੍ਹਾਂ ਨੇ ਸ਼ਾਬਾਸ਼ ਦਿੱਤੀ ਤੇ ਕਿਹਾ ਤੇਰੇ ਵਿੱਚ ਕੁਮੈਂਟਰੀ ਦੀ ਕਲਾ ਹੈ ਫਿਰ ਉਸਨੇ ਉਂਗਲ ਫੜ ਕੇ ਕੁਮੈਂਟਰੀ ਦੀ ਦੁਨੀਆਂ ਵਿੱਚ ਹੋਰ ਵੀ ਬੁਲੰਦੀਆਂ ਤੇ ਪਹੁੰਚਾਇਆ। ਫਿਰ ਧੰਨ-ਧੰਨ ਕੁਲਾਂ ਦੀ ਸਰਕਾਰ ਬਾਬਾ ਸਰਵਣ ਦਾਸ ਜਲਾਲਪੁਰ (ਬਲਾਚੌਰ) ਦੇ ਕਬੱਡੀ ਕੱਪ ਤੇ ਕੁਮੈਂਟਰੀ ਕਰਨ ਸੁਭਾਗ ਪ੍ਰਾਪਤ ਹੋਇਆ ਸੀ ਉਸ ਤੋਂ ਬਾਅਦ ਸੰਤਾਂ ਮਹਾਪੁਰਸ਼ਾਂ ਦੀ ਕਿਰਪਾ ਸਦਕਾ ਪੰਜਾਬ ਦੇ ਕੋਨੇ ਕੋਨੇ ਵਿੱਚ ਜਾ ਕੇ ਕਬੱਡੀ ਕੱਪਾਂ ਤੇ ਪੰਜਾਬ, ਹਰਿਆਣਾ, ਹਿਮਾਚਲ ਦੇ ਛਿੰਝ ਮੇਲਿਆਂ ਤੇ ਕੁਮੈਂਟਰੀ ਕੀਤੀ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਵਿਸ਼ੇਸ਼ ਸਨਮਾਨ ਬੀਰਾ ਰੈਲਮਾਜਰਾ ਦਾ 3 ਮੋਟਰਸਾਈਕਲ, 7 ਸੋਨੇ ਦੀਆਂ ਮੁੰਦੀਆਂ, ਨਗਦ ਰਾਸ਼ੀਆਂ ਨਾਲ ਅਤੇ ਰਾਇਤ-ਬਾਹਰਾ ਯੂਨੀਵਰਸਿਟੀ ਦੇ ਚੇਅਰਮੈਨ ਵਲੋਂ ਸੋਨੇ ਦੇ ਮੈਡਲ ਨਾਲ ਵਿਸ਼ੇਸ਼ ਸਨਮਾਨ ਹੋਇਆ ਸੀ।
ਇਸ ਮੁਕਾਮ ਤੱਕ ਪਹੁੰਚਣ ਲਈ ਬੀਰਾ ਰੈਲਮਾਜਰਾ ਨੂੰ ਪਰਿਵਾਰ ਦਾ, ਸਵ: ਰਜਿੰਦਰ ਸਿੰਘ ਬਾਜਵਾ ਠਾਣੇਦਾਰ, ਮਨਜੀਤ ਸਿੰਘ ਕੰਗ, ਸੁਰਜੀਤ ਸਿੰਘ ਦੁਭਾਲੀ, ਸੁਰਜੀਤ ਸਿੰਘ ਖੰਡੂਪੁਰ UK, ਮੋਹਣਾ ਗਰੁੱਪ ਇਟਲੀ, ਕਾਕਾ UK, ਪਾਲ UK, ਕੇਸ਼ੀ ਆਸਟ੍ਰੇਲੀਆ, ਚਮਕੀਲਾ ਆਸਟਰੀਆ, ਠੇਕੇਦਾਰ ਰਾਜ ਕੁਮਾਰ ਨੀਲੇਵਾੜੇ, ਸਤਨਾਮ ਦਿਆਲ USA, ਕਬੱਡੀ ਕੁਮੈਂਟੇਟਰ ਸੁਰਜੀਤ ਕਕਰਾਲੀ, ਕਬੱਡੀ ਕੋਚ ਦਵਿੰਦਰ ਚਮਕੌਰ ਸਾਹਿਬ, NRI ਵੀਰਾਂ ਦਾ ਅਤੇ ਦਰਸ਼ਕ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ।
ਬੀਰਾ ਰੈਲਮਾਜਰਾ ਦਾ ਬਲਵੀਰ ਦਿਆਲ ਗਰੀਸ (ਖੇਡਾਂ ਪੰਜਾਬ ਦੀਆਂ) ਅਮਨ ਕੁੱਲੇਵਾਲੀਆ (ਕਬੱਡੀ ਦੇ ਸੁਪਰ ਸਟਾਰ) ਅਤੇ ਡਾਕਟਰ ਕੇਵਲ ਕ੍ਰਿਸ਼ਨ ਚੂਹੜਪੁਰ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ।
ਨਕੋਦਰ 9592282333