ਦਵਾਈਆਂ ਅਤੇ ਲੈਂਜ ਫ੍ਰੀ ਪਾਏ ਜਾਣਗੇ – ਦਿਨਕਰ ਸੰਧੂ
ਨੂਰਮਹਿਲ – ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਅਤੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਅਤੇ ਉਹਨਾਂ ਦੇ ਪਰਿਵਾਰ ਵਲੋਂ ਖੁਸ਼ੀਆਂ ਮਨਾਉਣ ਦੇ ਅੰਦਾਜ਼ ਅਲੱਗ ਹੀ ਹਨ। ਉਹਨਾਂ ਦੀ ਹਰ ਖੁਸ਼ੀ ਦਾ ਕਾਰਜ ਸਮਾਜ ਸੇਵਾ ਨੂੰ ਸਮਰਪਣ ਹੁੰਦਾ ਹੈ। ਇਸੇ ਲੜੀ ਦੇ ਚਲਦਿਆਂ ਦੱਸ ਦਈਏ ਕਿ 12 ਦਸੰਬਰ ਦਿਨ ਵੀਰਵਾਰ ਨੂੰ ਲਾਇਨ ਅਸ਼ੋਕ ਬਬਿਤਾ ਸੰਧੂ ਨੂਰਮਹਿਲ ਦੇ ਵਿਆਹ ਦੀ 30ਵੀਂ ਵਰ੍ਹੇਗੰਢ ਹੈ ਅਤੇ ਉਹ ਆਪਣੇ ਵਿਆਹ ਦੇ 30ਵੀਂ ਵਰ੍ਹੇਗੰਢ “ਨਰ ਸੇਵਾ ਨਾਰਾਇਣ ਸੇਵਾ” ਦੇ ਮਹਾ ਸਲੋਗਨ ਨੂੰ ਆਧਾਰ ਮਨ ਕੇ ਮਨਾ ਰਹੇ ਹਨ। ਲਾਇਨ ਅਸ਼ੋਕ ਬਬਿਤਾ ਸੰਧੂ ਅਤੇ ਉਹਨਾਂ ਦੇ ਬੇਟੇ ਦਿਨਕਰ ਸੰਧੂ ਨੇ ਦੱਸਿਆ ਕਿ ਮਿਤੀ 12 ਦਸੰਬਰ ਦਿਨ ਵੀਰਵਾਰ ਨੂੰ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ, ਚੂਹੇਕੀ ਵਿਖੇ, ਪੈਟਰੋਲ ਪੰਪ ਤੇ ਅੱਖਾਂ ਦਾ ਫ੍ਰੀ ਅਪਰੇਸ਼ਨ ਅਤੇ ਜਾਂਚ ਕੈਂਪ ਲਗਾ ਰਹੇ ਹਨ। ਮੁਫ਼ਤ ਦਵਾਈਆਂ ਅਤੇ ਲੈਂਜ ਵੀ ਮੁਫ਼ਤ ਪਾਏ ਜਾਣਗੇ। ਉੱਥੇ ਹਾਜ਼ਿਰ ਗੁਰਵਿੰਦਰ ਆਂਚਲ ਸੰਧੂ ਸੋਖਲ ਨੇ ਦੱਸਿਆ ਕਿ ਨੂਰਮਹਿਲ ਵਿੱਚ ਪਹਿਲੀ ਵਾਰ ਸੀ.ਐਮ.ਸੀ & ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ ਬਿਲਗਾ ਜਨਰਲ ਹਸਪਤਾਲ, ਬਿਲਗਾ ਵਿਖੇ ਬਿਨਾਂ ਟਾਂਕੇ ਤੋਂ ( Phaco ਟੈਕਨੋਲੋਜੀ ) ਨਾਲ ਅੱਖਾਂ ਦੇ ਅਪਰੇਸ਼ਨ ਕਰਨਗੇ। ਇਸ ਕੈਂਪ ਵਿੱਚ ਬਹੁਤ ਹੀ ਮਾਣਮੱਤੀਆਂ ਹਸਤੀਆਂ ਉਚੇਚੇ ਤੌਰ ਤੇ ਆਪਣੀਆਂ ਸ਼ੁਭਕਾਮਨਾਵਾਂ ਦੇਣ ਲਈ ਹਾਜ਼ਰ ਹੋਣਗੀਆਂ।
. ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਆਪਣੇ ਇਲਾਕੇ ਦੀ ਹਰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪ੍ਰਤੀਨਿਧੀਆਂ ਨੂੰ ਬੇਨਤੀ ਕੀਤੀ ਹੈ ਉਹ 12 ਦਸੰਬਰ ਦਿਨ ਵੀਰਵਾਰ ਨੂੰ 10:30 ਵਜੇ 3 ਵਜੇ ਤੱਕ ਚੱਲਣ ਵਾਲੇ ਅੱਖਾਂ ਦੇ ਫ੍ਰੀ ਕੈਂਪ ਦੀ ਸੂਚਨਾ ਜਨ-ਜਨ ਤੱਕ ਪਹੁੰਚਾਉਣ ਤਾਂਕਿ ਹਰ ਵਰਗ ਅਤੇ ਧਰਮ ਦੇ ਲੋਕ ਇਸ ਕੈਂਪ ਦਾ ਲਾਭ ਲੈ ਸਕਣ। ਇਸ ਮੌਕੇ ਸੀਤਾ ਰਾਮ ਸੋਖਲ, ਅਸ਼ੋਕ ਸੰਧੂ, ਬਬਿਤਾ ਸੰਧੂ, ਰਮਾ ਸੋਖਲ, ਦਿਨਕਰ ਸੰਧੂ, ਗੁਰਵਿੰਦਰ ਸਾਬੀ ਸੋਖਲ, ਆਂਚਲ ਸੰਧੂ ਸੋਖਲ ਅਤੇ ਗੁਰਛਾਇਆ ਸੋਖਲ ਨੇ 12 ਦਸੰਬਰ ਨੂੰ ਲੱਗਣ ਵਾਲੇ ਮੁਫ਼ਤ ਕੈਂਪ ਦੀ ਜਾਣਕਾਰੀ ਜਨਤਕ ਕਰਨ ਲਈ ਇੱਕ ਪੋਸਟਰ ਵੀ ਜਾਰੀ ਕੀਤਾ।
(ਹਰਜਿੰਦਰ ਛਾਬੜਾ)ਪਤਰਕਾਰ 9592282333