ਕਪੂਰਥਲਾ ਸਮਾਜ ਵੀਕਲੀ (ਕੌੜਾ)- ਨਿਰੰਤਰ ਸਾਹਿਤਕ ਸਰਗਰਮੀਆਂ ਲਈ ਯਤਨਸ਼ੀਲ ਅੱਖਰ ਮੰਚ ਕਪੂਰਥਲਾ ਵੱਲੋਂ ਗੁਲਾਬ ਸੁਰਖਪੁਰ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ ਤਸਵੀਰਾਂ ਬੋਲਦੀਆਂ ਰਿਲੀਜ਼ ਕੀਤੀ ਗਈ ਜਿਸ ਲਈ ਮੁੱਖ ਮਹਿਮਾਨ ਵਜੋਂ ਗੁਰਭਜਨ ਸਿੰਘ ਲਸਾਨੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਸ਼ਾਮਿਲ ਹੋਏ ਤੇ ਸਮਾਰੋਹ ਦੀ ਪ੍ਰਧਾਨਗੀ ਨਵਦੀਪ ਕੌਰ ਔਜਲਾ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਸੰਗੋਜਲਾ ਨੇ ਕੀਤੀ। ਮੰਚ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਨੇ ਇਸ ਖੁਸ਼ੀ ਭਰੇ ਮੌਕੇ ਆਖਦੇ ਹੋਏ ਦੱਸਿਆ ਕਿ ਪਿਛਲੇ ਥੋੜ੍ਹੇ ਹੀ ਸਮੇਂ ਵਿੱਚ ਅੱਖਰ ਮੰਚ ਵੱਲੋਂ ਪ੍ਰਕਾਸ਼ਿਤ ਇਹ ਚੌਥੀ ਪੁਸਤਕ ਹੈ ਬੇਟ ਇਲਾਕੇ ਦੇ ਕਵੀ ਗੁਲਾਬ ਸੁਰਖਪੁਰ ਦੀ ਕਿਤਾਬ ਨਾਲ ਅੱਖਰਾਂ ਦੀ ਵੇਲ ਹੋਰ ਵਧੇਗੀ।
ਇੰਗਲੈਂਡ ਰਹਿੰਦੇ ਗੁਲਾਬ ਸੁਰਖਪੁਰ ਨੇ ਅੱਖਰਾਂ ਦੇ ਮਾਧਿਅਮ ਨਾਲ ਇਲਾਕੇ ਦਾ ਨਾਮ ਰੁਸ਼ਨਾਇਆ ਹੈ ਇਸ ਦੌਰਾਨ ਡਾ ਸਰਦੂਲ ਸਿੰਘ ਔਜਲਾ ਨੇ ਗੁਲਾਬ ਸੁਰਖਪੁਰ ਦੇ ਜੀਵਨ ਤੇ ਕਿਤਾਬ ਬਾਰੇ ਬੋਲਦਿਆਂ ਉਸ ਦੀ ਉਸਾਰੂ ਸੋਚ ਤੇ ਸੰਵੇਦਨਾ ਬਿਆਨ ਕੀਤੀ ਪ੍ਰੋ ਕੁਲਵੰਤ ਸਿੰਘ ਔਜਲਾ ਨੇ ਅੱਖਰ ਮੰਚ ਵੱਲੋਂ ਨਵੀਂਆਂ ਕਲਮਾਂ ਨੂੰ ਦਿੱਤੇ ਜਾ ਰਹੇ ਉਤਸ਼ਾਹ ਲਈ ਭਰਪੂਰ ਸ਼ਲਾਘਾ ਕੀਤੀ ਤੇ ਆਪਣੇ ਇਲਾਕੇ ਦੇ ਨਵੇਂ ਸ਼ਾਇਰ ਲਈ ਚੰਗੇਰੇ ਸਫਰ ਦੀ ਕਾਮਨਾ ਕੀਤੀ । ਅੰਤ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਗੁਰਭਜਨ ਸਿੰਘ ਲਸਾਨੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬੇਟ ਦੇ ਗੁਲਾਬ ਸ਼ੁੱਭ ਕਾਮਨਾਵਾਂ ਦਿੱਤੀਆਂ ।
ਇਸ ਦੌਰਾਨ ਗੁਲਾਬ ਸੁਰਖਪੁਰ ਨੂੰ ਅੱਖਰਾਂ ਦਾ ਕਾਵਿ ਤੋਹਫ਼ਾ ਦੇਖ ਕੇ ਸਨਮਾਨਤ ਕੀਤਾ ਗਿਆ । ਇਸ ਸਮਾਗਮ ਤੇ ਵਿਸ਼ੇਸ਼ ਤੌਰ ਤੇ ਐਡਵੋਕੇਟ ਖਲਾਰ ਸਿੰਘ ਧੰਮ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਸੁਰਜੀਤ ਸਿੰਘ ਅਤੇ ਆਰਟਿਸਟ ਜਸਬੀਰ ਸੰਧੂ ਤੋਂ ਇਲਾਵਾ ਸਕੂਲ ਦੇ ਅਧਿਆਪਕ ਡਾ ਗੁਰਮੇਲ ਸਿੰਘ ਸੁਖਬੀਰ ਕੌਰ, ਜਸਪਾਲ ਕੌਰ, ਨਵਨੀਤ ਕੌਰ ਔਜਲਾ ਮੁੱਖ ਅਧਿਆਪਕਾ, ਦਿਲਜੋਤ ਕੌਰ, ਗੁਰਪਿੰਦਰ ਕੌਰ ,ਮਧੂ ਸਰਪੰਚ ਸੁਖਜੀਤ ਸਿੰਘ ,ਅਮਨ ਪ੍ਰੀਤ ਸਿੰਘ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly