ਅੱਖਰ ਨੱਚਦੇ,

ਪਰਜਿੰਦਰ ਕਲੇਰ

(ਸਮਾਜ ਵੀਕਲੀ)

ਅੱਗੇ ਪਿੱਛੇ ,
ਅੰਦਰ ਬਾਹਰ
ਸੋਹਣੇ ਸੋਹਣੇ ਪਿਆਰੇ ਪਿਆਰੇ
ਇਕ ਦੂਜੇ ਤੋਂ ਵੱਧ ਸ਼ਿੰਗਾਰੇ
ਕਈ ਵਾਰੀ ਮੰਗ ਲਿਆਉਣੇ ਪੈਂਦੇ
ਕਈ ਵਾਰੀ ਰੱਬ ਆਪ ਉਤਾਰੇ
ਕਈ ਕਿਸੇ ਨੂੰ ਸੋਚੀ ਪਾਉਂਦੇ
ਕਈ ਕਿਸੇ ਦਾ ਅੰਦਰ ਖੋਹਣਦੇ
ਏ ਲੱਗਦੇ ਨਿਰ੍ਹਾ ਸਮੁੰਦਰ ਨੇ
ਜੋ ਅੱਖਰ ਮੇਰੇ ਅੰਦਰ ਨੇ

ਕੁੱਝ ਅੱਖਰ ਮੇਰੇ ਅੰਦਰ ਨੇ
ਕੁੱਝ ਅੰਦਰ ਹੀ ਦਮ ਤੋੜ ਗਏ
ਕੁੱਝ ਬਾਹਰ ਆਉਣ ਤੋਂ ਡਰਦੇ ਨੇ
ਕੁੱਝ ਬਾਹਰ ਆ ਲੈ ਮੋੜ ਗਏ
ਨਾਲ ਏਨ੍ਹਾ ਇਨਸਾਫ਼ ਮੈਂ ਕਰਨਾ
ਲਿੱਖ ਏਨ੍ਹਾ ਨੂੰ ਵਰਕਾ ਭਰਨਾ
ਬਾਹਰ ਕੱਢ ਜੱਗ ਜਾਹਰ ਕਰਨੇ
ਇਹ ਬੈਠੇ ਵਿੱਚ ਮਨ ਮੰਦਰ ਨੇ
ਜੋ ਅੱਖਰ ਮੇਰੇ ਅੰਦਰ ਨੇ… .
ਜੋ ਅੱਖਰ ਮੇਰੇ ਅੰਦਰ ਨੇ… …

ਪਰਜਿੰਦਰ ਕਲੇਰ

ਪਿੰਡ ਕਲੇਰ ਜ਼ਿਲ੍ਹਾ ਤਰਨਤਾਰਨ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ?
Next articleਸੱਭਿਅਕ ਗਾਇਕੀ ਦਾ ਥੰਮ -ਉਸਤਾਦ ਬਾਈ ਭੋਲਾ ਯਮਲਾ