ਅੱਕ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਮੈਂ ਕਦੇ ਨਹੀਂ ਸੀ ਚਾਹਿਆ
ਆਪਣੇ ਜਿਗਰ ਦੇ ਟੋਟੇ ਨੂੰ
ਅੱਖਾਂ ਦੇ ਰਾਜ ਦੁਲਾਰੇ ਨੂੰ
ਬਦੇਸ਼ ਭੇਜਣਾ
ਤੇ ਅੱਖਾਂ ਤੋਂ ਪਰ੍ਹੇ ਕਰਨਾ
ਪਰ ਗਿਰਵੀ ਰੱਖੇ ਘਰ ਨੂੰ
ਛੱਡਾਣ ਖ਼ਾਤਰ
ਆਪਣੇ ਪਤੀ ਸਿਰ ਚੜ੍ਹੇ
ਲੱਖਾਂ ਰੁਪਏ ਦੇ ਕਰਜ਼ੇ ਤੋਂ
ਸੁਰਖ਼ਰੂ ਹੋਣ ਖ਼ਾਤਰ
ਤੇ ਆਪਣੀ ਇੱਕੋ ਇੱਕ
ਜਵਾਨ ਧੀ ਦਾ
ਵਿਆਹ ਕਰਨ ਖ਼ਾਤਰ
ਮੈਨੂੰ ਇਹ ਅੱਕ
ਚੱਬਣਾ ਹੀ ਪੈਣਾ ਸੀ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Previous articleਧੂੰਆਂ
Next articleਨਾਨਕ ਹੱਟ ਤੋਂ ਲੈ ਕੇ ਗੁਰਦੁਆਰਾ ਸੰਤ ਘਾਟ ਤੱਕ ਇੰਟਰਲੋਕ ਲਗਾਉਣ ਦੀ ਕਾਰਸੇਵਾ ਮੁਕੰਮਲ