ਗੜ੍ਹਸ਼ੰਕਰ (ਸਮਾਜ ਵੀਕਲੀ) (ਪੱਤਰ ਪ੍ਰੇਰਕ ) : ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਅੰਮ੍ਰਿਤ-ਧਾਰਾ ਪ੍ਰਗਟ ਦਿਵਸ ਮੌਕੇ ਕੌਮੀ ਚੇਅਰਪਰਸਨ ਕਮਲੇਸ਼ ਕੌਰ ਘੇੜਾ ਅਤੇ ਕੌਮੀ ਪ੍ਰਧਾਨ ਐਲ.ਆਰ. ਵਿਰਦੀ ਦੀ ਅਗਵਾਈ ਹੇਠ ਹੋਏ 4 ਦਿਨਾਂ ਸਮਾਗਮਾਂ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਪਵਿੱਤਰ ਚਰਨ ਗੰਗਾ ‘ਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲ ਕੀਤਾ। ਇਸ ਮੌਕੇ ਹੋਏ ਸੰਗਤਾਂ ਦੇ ਮਹਾਂ-ਇਕੱਠ ‘ਚ ਸੰਤ ਮਹਾਂਪੁਰਸ਼ਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਆਦਿ ਧਰਮ ਰਹਿਬਰਾਂ ਦੇ ਵਿਸ਼ੇਸ਼ ਦਿਹਾੜਿਆਂ ਮੌਕੇ ਸੰਗਤਾਂ ਕੌਮੀ ਏਕਤਾ ਦਾ ਸੰਦੇਸ਼ ਦੇਣ ਲਈ ਆਪਣੇ ਘਰਾਂ ‘ਚ ਦੀਪਮਾਲਾ ਕਰਨ। ਇਸ ਮੌਕੇ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਸਮੂਹ ਸੰਗਤਾਂ ਨੇ ਸੰਕਲਪ ਲਿਆ। ਇਸ ਮੌਕੇ ਗੁਰੂਘਰ ਕਮੇਟੀ ਦੇ ਚੇਅਰਮੈਨ ਨਾਜਰ ਰਾਮ ਮਾਨ, ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਕੇ ਆਦਿ ਧਰਮ ਰਹਿਬਰਾਂ ਦੀ ਸੋਚ ਪਹਿਰਾ ਦੇਣਾ ਸਮੇਂ ਮੁੱਖ ਲੋੜ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜੀ ਰਹੇ। ਇਸ ਮੌਕੇ ਵਿਧਾਇਕ ਨਛੱਤਰ ਪਾਲ ਨੇ ਸੰਗਤਾਂ ਵਿਚ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਅੰਮ੍ਰਿਤ-ਧਾਰਾ ਪ੍ਰਗਟ ਦਿਵਸ ਦੀ ਵਧਾਈ ਦਿੱਤੀ।ਇਸ ਮੌਕੇ ਹਿਮਾਚਲ ਤੋਂ ਰਮੇਸ਼ ਚੰਦ ਸਹੋਤਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਪੁੱਜੀ। ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਅੰਮ੍ਰਿਤ-ਧਾਰਾ ਪ੍ਰਗਟ ਦਿਵਸ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਲੱਖਾਂ ਦੀ ਗਿਣਤੀ ‘ਚ ਸ੍ਰੀ ਚਰਨ ਛੋਹ ਗੰਗਾ ਵਿਖੇ ਕੀਤਾ ਸ਼ਾਹੀ ਇਸ਼ਨਾਨ
*ਨੌਜਵਾਨਾਂ ਨੂੰ ਨਸ਼ਿਆਂ ‘ਚੋਂ ਕੱਢਣ ਦਾ ਆਦਿ ਧਰਮੀ ਸੰਗਤਾਂ ਨੇ ਲਿਆ ਸੰਕਲਪ-ਸੰਤ ਸੁਰਿੰਦਰ ਦਾਸ
*ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਕੇ ਆਦਿ ਧਰਮ ਰਹਿਬਰਾਂ ਦੀ ਸੋਚ ‘ਤੇ ਪਹਿਰਾ ਦੇਣਾ ਜ਼ਰੂਰੀ-ਸੰਤ ਕੁਲਵੰਤ ਰਾਮ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj