ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਪੰਜਾਬੀ ਗਾਇਕਾ ਅੰਮ੍ਰਿਤਾ ਵਿਰਕ ਆਪਣਾ ਨਵਾਂ ਟਰੈਕ ‘ਝੰਡਾ ਪੰਜਾਬੀ ਦਾ’ ਲੈ ਕੇ ਹਾਜ਼ਰ ਹੋਈ ਹੈ। ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਮਲਕੀਤ ਬੇਗੋਵਾਲ ਨੇ ਦੱਸਿਆ ਕਿ ਜੱਸ ਰਿਕਾਡਸ ਅਤੇ ਐਸ ਅਸ਼ੋਕ ਭੌਰਾ ਦੀ ਇਸ ਪੇਸ਼ਕਸ਼ ਦਾ ਸੰਗੀਤ ਕਰਨ ਕਰਨ ਪ੍ਰਿੰਸ ਦਾ ਹੈ। ਜਦਕਿ ਇਸ ਦਾ ਵੀਡੀਓ ਸੁੱਖ ਮੀਡੀਆ ਨੇ ਤਿਆਰ ਕੀਤਾ ਹੈ। ਇਸ ਟਰੈਕ ਦੇ ਗੀਤਕਾਰ ਪ੍ਰਸਿੱਧ ਲੇਖਕ ਐਸ ਅਸ਼ੋਕ ਭੌਰਾ ਹਨ। ਜਿੰਨ੍ਹਾਂ ਨੇ ‘ਝੰਡਾ ਪੰਜਾਬੀ ਦਾ’ ਗੀਤ ਲਿਖ ਕੇ ਪੰਜਾਬੀ ਮਾਂ ਬੋਲੀ ਦਾ ਮਾਨ ਸਨਮਾਨ ਵਿਸ਼ਵ ਭਰ ਵਿਚ ਪੁਖਤਾ ਢੰਗ ਨਾਲ ਉੁਚਾ ਕੀਤਾ ਹੈ। ਇਸ ਟਰੈਕ ਨੂੰ ਆਪਣੇ ਰਵਾਇਤੀ ਅੰਦਾਜ ਵਿਚ ਅੰਮ੍ਰਿਤ ਵਿਰਕ ਨੇ ਗਾਇਆ ਹੈ। ਜੋ ਸਰੋਤਿਆਂ ਦੀ ਭਰਪੂਰ ਵਾਹ ਵਾਹ ਖੱਟ ਰਿਹਾ ਹੈ।
HOME ਅੰਮ੍ਰਿਤਾ ਵਿਰਕ ਲੈ ਕੇ ਹਾਜ਼ਰ ਹੋਈ ਟਰੈਕ ‘ਝੰਡਾ ਪੰਜਾਬੀ ਦਾ’