ਅੰਮ੍ਰਿਤਪਾਲ ਭੌਂਸਲੇ ਵਲੋਂ ਜਲੰਧਰ ਲੋਕ ਸਭਾ ਤੋਂ ਬਸਪਾ ਦੀ ਟਿਕਟ ਲਈ ਪੇਸ਼ ਕੀਤੀ ਦਾਅਵੇਦਾਰੀ

ਫਿਲੌਰ – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਸਕੱਤਰ ਅਤੇ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਜਲੰਧਰ ਲੋਕ ਸਭਾ ਤੋਂ ਯੂਥ ਦੇ ਕੋਟੇ ਵਿੱਚੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਉਹਨਾਂ ਨੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਰਛਪਾਲ ਸਿੰਘ ਰਾਜੂ ਨੂੰ ਆਪਣੀ ਐਪਲੀਕੇਸ਼ਨ ਦਿੰਦਿਆਂ ਕਿਹਾ ਭੈਣ ਕੁਮਾਰੀ ਮਾਇਆਵਤੀ ਵਲੋਂ ਪਾਰਟੀ ਸੰਗਠਨ ਵਿਚ ਟਿਕਟਾਂ ਦੀ ਵੰਡ ਵਿੱਚ ਯੂਥ ਨੂੰ ਨੁੰਮਾਇੰਦਗੀ ਦੇਣ ਦਾ ਭਰੋਸਾ ਦਿੱਤਾ ਸੀ ਅਤੇ ਸੰਗਠਨ ਵਿੱਚ ਨੌਜਵਾਨਾਂ ਪ੍ਰਤੀਨਿੱਧਤਾਂ ਮਿਲੀ ਵੀ ਰਹੀ ਹੈ। ਉਨ੍ਹਾਂ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਇਸ ਦੇਸ਼ ਅੰਦਰ ਤੀਜੇ ਮੋਰਚੇ ਵਲੋਂ ਪ੍ਰਧਾਨ ਮੰਤਰੀ ਦੇ ਮੁੱਖ ਦਾਅਵੇਦਾਰ ਹਨ ਅਤੇ ਜੇਕਰ ਦੇਸ਼ ਅੰਦਰ ਕੋਈ ਮੋਦੀ ਲਹਿਰ ਨੂੰ ਰੋਕ ਸਕਦਾ ਹੈ ਤਾਂ ਉਹ ਭੈਣ ਜੀ ਹੀ ਰੋਕ ਸਕਦੇ ਹਨ। ਸਮਾਜਿਕ ਅਤੇ ਰਾਜਨੀਤਕ ਅੰਦੋਲਨਾਂ ਵਿੱਚ ਮੋਹਰੀ ਰਹਿਣ ਵਾਲੇ ਅੰਮ੍ਰਿਤਪਾਲ ਭੌਂਸਲੇ ਬਸਪਾ ਦੇ ਤੇਜ਼ ਤਰਾਰ ਆਗੂਆਂ ਵਿੱਚੋਂ ਇਕ ਹਨ ਅਤੇ 2014 ਵਿੱਚ ਵੀ ਲੋਕ ਸਭਾ ਜਲੰਧਰ ਅਤੇ 2017 ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਉਹ ਬਸਪਾ ਦੀ ਟਿਕਟ ਦੇ ਦਾਅਵੇਦਾਰ ਸਨ। ਬੀਤੇ ਮਹੀਨੇ ਹੋਈਆਂ ਜ਼ਿਲ੍ਹਾ ਪ੍ਰੀਸਦ ਚੋਣਾ ਵਿਚ ਵੀ ਅੰਮ੍ਰਿਤਪਾਲ ਭੌਸਲੇ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਨੱਕ ਵਿੱਚ ਦਮ ਕਰੀਂ ਰੱਖਿਆ। ਜਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਫਿਲੌਰ ਅੰਦਰ ਬਸਪਾ ਦਾ ਮਜਬੂਤ ਅਧਾਰ ਹੈ ਹੁਣ ਜੇਕਰ ਅੰਮ੍ਰਿਤਪਾਲ ਭੌਂਸਲੇ ਬਸਪਾ ਦੀ ਟਿਕਟ ਤੋਂ ਉਮੀਦਵਾਰ ਵਜੋਂ ਆਉਂਦੇ ਹਨ ਤੋਂ ਕਾਂਗਰਸ ਅਤੇ ਅਕਾਲੀ ਦਲ ਲਈ ਨਵੀਂ ਚੁਣੌਤੀ ਹੋਵੇਗੀ।

Previous articleProf Anand Teltumbde gets interim protection from arrest
Next article13 ਪੁਆਇੰਟ ਰੋਸਟਰ ਯੂਨੀਵਰਸਿਟੀ ਵਿੱਚ ਲਾਗੂ ਕਰਨਾ ਰਾਖਵੇਂਕਰਨ ਨੂੰ ਖ਼ਤਮ ਕਰਨ ਦੀ ਸਾਜਿਸ਼: ਡਾ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਰਜਿ: ਖੰਨਾ