(ਸਮਾਜ ਵੀਕਲੀ)
ਦੇਸ਼ ਡਾ. ਅੰਬੇਡਕਰ ਦੇ ਸੰਵਿਧਾਨ ਅਨੁਸਾਰ ਹੀ ਚੱਲੇਗਾ – ਡਾ. ਨਵਜੋਤ ਕੌਰ
ਜਲੰਧਰ- ਮਹਿੰਦਰ ਰਾਮ ਫੁੱਗਲਾਣਾ- “ਅੰਬੇਡਕਰਾਈਟ ਲੀਗਲ ਫੋਰਮ” ਵੱਲੋਂ “ਭਾਰਤ ਦਾ ਸੰਵਿਧਾਨ ਦਿਵਸ ” ਤੇ ਕਰਾਇਆ ਸੈਮੀਨਾਰ। ਇਹ ਸੈਮੀਨਾਰ ਫੋਰਮ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਦੀ ਪ੍ਰਧਾਨਗੀ ਹੇਠ ਡਾ.ਅੰਬੇਡਕਰ ਭਵਨ ਤਹਿਸੀਲ ਕੰਪਲੈਕਸ ਵਿੱਚ ਕੀਤਾ ਗਿਆ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਰਤਨ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਅਤੇ ਡਾ. ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ (ਮਹਿਲਾ) ਜਲੰਧਰ ਸਨ। ਸੰਵਿਧਾਨ ਦਿਵਸ ਦੇ ਸੈਮੀਨਾਰ ਵਿੱਚ ਬੋਲਦਿਆਂ ਪ੍ਰੋ.ਡਾ. ਰਤਨ ਸਿੰਘ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ, ਜਿਸ ਨਾਲ ਭਾਰਤ ਵਿੱਚ ਪ੍ਰਭੂਸੱਤਾ ਸੰਪੰਨ ,ਸਮਾਜਵਾਦੀ, ਧਰਮਨਿਰਪੇਖ ,ਲੋਕਤਾਂਤਰਿਕ ਤੇ ਗਣਰਾਜ ਦੇਸ਼ ਬਣ ਗਿਆ। ਇਸ ਸੰਵਿਧਾਨ ਨਾਲ ਭਾਰਤ ਦੇ ਲੋਕਾਂ ਨੂੰ ਆਜ਼ਾਦੀ, ਬਰਾਬਰੀ’ ਭਾਈਚਾਰਾ ਅਤੇ ਇਨਸਾਫ਼ ਦੇ ਹੱਕ ਹਕੂਕ ਬਰਾਬਰ ਮਿਲ ਗਏ ਹਨ। ਭਾਰਤ ਦਾ ਸੰਵਿਧਾਨ ਸੱਭ ਤੋਂ ਵਿਸ਼ਾਲ ,ਵੱਡਾ ਅਤੇ ਉੱਤਮ ਹੈ। ਜਿਸ ਦੀ ਨਕਲ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਸੰਵਿਧਾਨ ਤਿਆਰ ਕੀਤੇ ਹਨ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਸੰਵਿਧਾਨ ਨੂੰ ਇਨ- ਬਿਨ ਲਾਗੂ ਕੀਤਾ ਜਾਵੇ ਅਤੇ ਇਸ ਨਾਲ ਛੇੜ ਛਾੜ ਨਾ ਕੀਤੀ ਜਾਵੇ। ਇਸ ਅਵਸਰ ਤੇ ਵਿਸ਼ੇਸ਼ ਬੁਲਾਰੇ ਡਾ. ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ (ਮਹਿਲਾ) ਜਲੰਧਰ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਨਾਰੀ ਨੂੰ ਪੂਰਾ ਪੂਰਾ ਮਾਣ ਸਤਿਕਾਰ ਦਿੱਤਾ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਵਿਧਾਨ ਨੇ ਹੀ ਸਮਾਨਤਾ ਦਾ ਅਧਿਕਾਰ ਭਾਰਤ ਦੇ ਨਾਗਰਿਕਾਂ ਨੂੰ ਦਿੱਤਾ ਹੈ। ਜਿਸ ਨਾਲ ਭਾਰਤੀ ਨਾਰੀ ਹਰ ਫੀਲਡ ਵਿਚ ਵੱਧ ਚਡ਼੍ਹ ਕੇ ਹਿੱਸਾ ਲੈ ਰਹੀ ਹੈ। ਡਾ. ਨਵਜੋਤ ਕੌਰ ਨੇ ਸਪੱਸ਼ਟ ਕਿਹਾ ਕਿ ਦੇਸ਼ , ਡਾ ਅੰਬੇਡਕਰ ਦੇ ਸੰਵਿਧਾਨ ਅਨੁਸਾਰ ਹੀ ਚੱਲੇਗਾ।
ਇਸ ਮੌਕੇ ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੇਲ ਸਿੰਘ ਲੱਧੜ , ਸਕੱਤਰ ਸੰਦੀਪ ਸਿੰਘ ਸੰਘਾ, ਐਡਵੋਕੇਟ ਰਾਜੂ ਅੰਬੇਡਕਰ, ਹਰਭਜਨ ਸਾਂਪਲਾ , ਸੂਰਜ ਪ੍ਰਕਾਸ਼ ਲਾਡੀ’ ਤਜਿੰਦਰ ਬੱਦਨ, ਹੁਕਮ ਚੰਦ ਜੀ, ਮੋਹਨ ਲਾਲ ਫਿਲੌਰੀਆ, ਮੈਡਮ ਰਚਨਾ , ਜਗਪਾਲ ਸਿੰਘ ਧੂਪਰ, ਬਲਦੇਵ ਪ੍ਰਕਾਸ਼ ਰੱਲ , ਆਰ ਕੇ ਮਹਿਮੀ , ਰਜਿੰਦਰ ਅਜ਼ਾਦ, ਜਗਜੀਵਨ ਰਾਮ, ਸੰਨੀ ਕੁਮਾਰ, ਨਵਜੋਤ ਬਿਰਦੀ, ਸੰਦੀਪ ਢਿੱਲੋਂ, ਨਵਤੇਜ ਸਿੰਘ ਤੂਰ , ਸਾਬਕਾ ਪ੍ਰਧਾਨ ਨਰਿੰਦਰ ਸਿੰਘ, ਕੁਲਦੀਪ ਭੱਟੀ, ਸੁਸ਼ੀਲ ਮਹਿਤਾ, ਹਰਪ੍ਰੀਤ ਸਿੰਘ , ਮੈਡਮ ਸੰਗੀਤਾ, ਮਨਦੀਪ ਢਿੱਲੋਂ , ਰੀਆ ਅਤੇ ਵੱਡੀ ਗਿਣਤੀ ਵਿਚ ਐਡਵੋਕੇਟ ਸ਼ਾਮਲ ਹੋਏ। ਇਸ ਸੈਮੀਨਾਰ ਨੂੰ ਅਸ਼ੋਕ ਸਹੋਤਾ ਲੈਕਚਰਾਰ,ਪੋ. ਗਿਆਨ ਚੰਦਰ ਕੌਲ ਨੇ ਵੀ ਸੰਬੋਧਨ ਕੀਤਾ ਤੇ ਇਸ ਮੌਕੇ ਪ੍ਰਿੰਸੀਪਲ ਪਰਮਜੀਤ ਜੱਸਲ, ਬਲਦੇਵ ਭਾਰਦਵਾਜ, ਬਲਵਿੰਦਰ ਕੁਮਾਰ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਬੜੀ ਧੂਮ ਧਾਮ ਨਾਲ “ਸਵਿਧਾਨ ਦਿਵਸ” ਮਨਾਇਆ ਗਿਆ। ਇਸ ਮੌਕੇ ਤੋਂ ਸੱਭ ਨੇ ਪ੍ਰਣ ਲਿਆ ਕਿ ਜੋ ਸਾਡੇ ਫਰਜ਼ ਸੰਵਿਧਾਨ ਪ੍ਰਤੀ ਬਣਦੇ ਹਨ ਉਹ ਪੂਰੇ ਕਰਾਂਗੇ ਅਤੇ ਸੰਵਿਧਾਨ ਵਿੱਚ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਲੜਾਂਗੇ ਤਾਂ ਕਿ ਕੋਈ ਵੀ ਸਰਕਾਰ ਸਾਡੇ ਸੰਵਿਧਾਨਕ ਹੱਕਾਂ ਨੂੰ ਖੋਹ ਨਾ ਸਕੇ।