(ਸਮਾਜ ਵੀਕਲੀ)
ਰਾਜਨੀਤੀ ਨੇ ਹਿੰਦੂ ਸਿੱਖ ਦਾ
ਵੈਰ ਪਵਾ ਦਿਤਾ
ਕੱਟੜਤਾ ਦਾ ਕੀੜਾ ਸਭਨਾਂ ਦੇ
ਲੜਾ ਦਿੱਤਾ
ਇੱਕ ਦੂਜੇ ਦੇ ਧਰਮ ਨੁੰ ਕੱਢਣ
ਗਾਲਾਂ ਲੱਗ ਪਏ ਨੇ
ਹੱਸਦੇ ਵੱਸਦੇ ਲੋਕਾਂ ਦੇ ਵਿੱਚ
ਭੇੜ ਭੜ੍ਹਾ ਦਿੱਤਾ
ਨੱਸ ਨੱਸ ਦੇ ਵਿਚ ਕੱਟੜਤਾ ਦਾ
ਜ਼ਹਿਰ ਬੋਲਦਾ ਏ
ਜੰਮਣ ਤੋਂ ਪਹਿਲਾਂ ਧਰਮਾਂ ਵਾਲਾ
ਟੀਕਾ ਲਾ ਦਿੱਤਾ
ਕੈਂਸਰ ਬਣ ਕੇ ਧਰਮ ਸਮਾਜ ਨੂੰ
ਖਾਵਣ ਲੱਗ ਪਏ ਨੇ
ਅਣਪੜ੍ਹਿਆ ਨੇ ਪੜ੍ਹਿਆਂ ਨੂੰ ਅੱਜ
ਪਾਠ ਪੜ੍ਹਾ ਦਿੱਤਾ
ਰੱਬ ਦੇ ਨਾਂ ਦੀ ਖੁੱਲ੍ਹੀ ਦੁਕਾਨ
ਅੱਜ ਕੋਨੇ ਕੋਨੇ ਤੇ
ਪੱਥਰਾਂ ਨੂੰ ਲੋਕਾਂ ਨੇ ਸੋਨੇ ਵਿੱਚ
ਮੜੵਾ ਦਿੱਤਾ
ਪੜ੍ਹੇ ਲਿਖੇ ਵੀ ਲੋਕੀਂ ਹੁਣ ਤਾਂ
ਅਨਪੜ੍ਹ ਲੱਗਦੇ ਨੇ
ਰੱਟੇ ਲਾ ਲਾ ਸਭ ਨੂੰ ਇੱਕ ਹੀ
ਸਬਕ ਰਟਾ ਦਿੱਤਾ
ਦੂਜੇ ਧਰਮ ਨੇ ਮਾੜੇ ਬਸ ਆਪਣਾ
ਹੀ ਚੰਗਾ ਏ
ਬਿੰਦਰਾ ਮੂਰਖ ਲੋਕਾ ਕਮਲਿਾਆਂ
ਨੂੰ ਸਮਝਾ ਦਿੱਤਾ
ਬਿੰਦਰ ਜਾਨ ਏ ਸਾਹਿਤ
ਇਟਲੀ