(ਸਮਾਜ ਵੀਕਲੀ)
ਕਿਉਂ ਅੰਨਦਾਤਾ ਕਰਜ਼ਾਈ ਹੋ ਗਿਆ,
ਖੇਤਾਂ ਦਾ ਰਾਖਾ ਦੁੱਖਦਾਈ ਹੋ ਗਿਆ।
ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ
ਆਪਣੇ ਹੀ ਘਰ ਵਿੱਚ ਗਾਹ ਪੈ ਗਿਆ
ਖੇਤਾਂ ਦਾ ਮਾਲਕ ਅਸਥਾਈ ਹੋ ਗਿਆ
ਕਿਉਂ ਅੰਨਦਾਤਾ ਕਰਜ਼ਾਈ ਹੋ ਗਿਆ।
ਖੇਤੀ ਦੀ ਪੈਦਾਵਾਰ ਘਟਦੀ ਜਾਵੇ
ਖਰਚਿਆਂ ਦੀ ਪੰਡ ਵਧਦੀ ਜਾਵੇ
ਫਿਕਰਾਂ ਦਾ ਮਾਰਿਆ ਸ਼ੁਦਾਈ ਹੋ ਗਿਆ
ਕਿਉਂ ਅੰਨਦਾਤਾ ਕਰਜ਼ਾਈ ਹੋ ਗਿਆ।
ਜੱਟ ਖੁਦ ਜ਼ਿੰਮੇਵਾਰ ਕਰਜ਼ਾਈ ਹੋਣ ਦਾ
ਲੋੜ ਨਾਲੋਂ ਜ਼ਿਆਦਾ ਖ਼ਰਚੇ ਉਠਾਉਣ ਦਾ
ਇਹੋ ਜਿਹੇ ਹਲਾਤਾਂ ‘ਚ ਤਬਾਹੀ ਹੋ ਗਿਆ
ਕਿਉਂ ਅੰਨਦਾਤਾ ਕਰਜ਼ਾਈ ਹੋ ਗਿਆ।
ਵਿਦੇਸ਼ ਜਾਣ ਦੇ ਚੱਕਰਾਂ ‘ਚ ਜੱਟ ਫਸਿਆ
ਰਹਿਣਾ ਨਹੀਂ ਪੰਜਾਬ ਇਹ ਸਬੱਬ ਰਚਿਆ
ਠੱਗ ਏਜੰਟਾਂ ਦੀ ਕਰੇ ਭਰਭਾਈ ਜੱਟ
ਜਿੰਨਾ ਕਰਕੇ ਹੀ ਹੁੰਦਾ ਕਰਜ਼ਾਈ ਜੱਟ।
ਚਾਦਰ ਦੇਖ ਕੇ ਪੈਰ ਪਸਾਰੇ ਜੱਟ
ਅੱਡਰੇ ਸ਼ੌਕ ਨੂੰ ਮਨੋਂ ਵਿਸਾਰੇ ਜੱਟ
ਫਿਰ ਆਪੇ ਹੋ ਜਾਉ ਸੁਖਦਾਈ ਜੱਟ
ਫਿਰ ਕਦੇ ਨਾ ਹੋਊ ਕਰਜ਼ਾਈ ਜੱਟ।