ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) : ਸਮਾਜਿਕ ਸੁਰੱਖਿਆ ਵਿਭਾਗ ਵਲੋਂ ਕਪੂਰਥਲਾ ਦੇ ਰੈਡ ਕਰਾਸ ਭਵਨ ਵਿਖੇ ਅੰਗਹੀਣਾਂ ਨੂੰ ਬਣਾਵਟੀ ਅੰਗ ਤੇ ਟਰਾਈ ਸਾਈਕਲ ਵੰਡੇ ਗਏ ।ਇਸ ਮੌਕੇ ਜਿਲਾ ਸਮਾਜਿਕ ਸੁਰੱਖਿਆ ਅਫਸਰ ਗੁਰਬਰਗ ਲਾਲ, ਜਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਜਿਲਾ ਪ੍ਰੋਗਰਾਮ ਅਫਸਰ ਸਨੇਹ ਲਤਾ, ਰੈਡ ਕਰਾਸ ਦੇ ਸਕੱਤਰ ਆਰ ਸੀ ਬਿਰਹਾ ਹਾਜ਼ਰ ਸਨ।
ਸ੍ਰੀ ਗੁਰਬਰਗ ਲਾਲ ਨੇ ਦੱਸਿਆ ਕਿ ਕਪੂਰਥਲਾ ਸਬ ਡਿਵੀਜ਼ਨ ਅੰਦਰ 26 ਅੰਗਹੀਣਾਂ ਨੂੰ ਬਣਾਵਟੀ ਅੰਗ, ਟਰਾਈ ਸਾਈਕਲ, ਸੁਣਨ ਵਾਲੀਆਂ ਮਸ਼ੀਨਾਂ ਦੀ ਵੰਡ ਕੀਤੀ ਗਈ ਹੈ ਤਾਂ ਜੋ ਉਹ ਵੀ ਸਨਮਾਨ ਪੂਰਵਕ ਜਿੰਦਗੀ ਬਤੀਤ ਕਰ ਸਕਣ।