(ਸਮਾਜ ਵੀਕਲੀ)
ਸਾਡੇ ਤੋਂ ਵੱਡਾ ਮਹਾਨ ਨਹੀ ਕੋਇ,
ਚੀਖ-ਚੀਖ ਕੇ ਰੌਲ਼ਾ ਪਾਉਂਦੇ ਨੇ,
ਕੱਲ੍ਹ ਦੇ ਅੰਗਰੇਜ ਭਗਤ,
ਅੱਜ ਦੇਸ਼ ਭਗਤ ਕਹਲਾਉਂਦੇ ਨੇ,
ਅੱਜ ਦੇਸ਼ਭਗ਼ਤ…….
ਸੁਣਿਆਂ ਸ਼ਾਹੂਕਾਰ ਬੜੇ ਨੇ,
ਧਰਮ ਦੇ ਠੇਕੇਦਾਰ ਬੜੇ ਨੇ,
ਕੱਲ ਸੀ ਮੁਖ਼ਬਰ, ਅੱਜ ਸੋਦਾਗਰ,
ਉਹਨਾਂ ਦੇ ਵਿਓਪਾਰ ਬੜੇ ਨੇ,
ਫੁੱਟ ਪਾਓ ਤੇ ਰਾਜ ਕਰੋ ਦਾ,
ਨੁਸਖਾ ਵੀ ਅਜ਼ਮਾਉਂਦੇ ਨੇ,
ਕੱਲ੍ਹ ਦੇ ਅੰਗਰੇਜ ਭਗਤ,
ਅੱਜ ਦੇਸ਼ ਭਗਤ ਕਹਿਲਾਉਂਦੇ ਨੇ…
ਅੱਜ ਦੇਸ਼ ਭਗਤ….
ਦੇਸ਼ ਦੇ ਗਰੀਬ ਸੁਣੋਂ,
ਬੈਠ ਕੇ ਬਦਨਸੀਬੋ ਸੁਣੋਂ,
ਲੁਟੇਰਿਆਂ ਦਾ ਕੰਮ ਹੁੰਦਾ ਹੈ ਲੁੱਟਣਾ,
ਅਪਣੇ ਲਈ ਹਸੀਨ ਸੁਪਨੇ ਨਾ ਬੂਨੋ,
ਮਾਲ ਖਾਵੇ ਮਦਾਰੀ ਤੇ ਬਾਂਦਰ ਦੇ ਵਾਂਗੂ,
ਜੰਨਤਾਂ ਨੂੰ ਨਚਵਾਉਂਦੇ ਨੇ,
ਕੱਲ੍ਹ ਦੇ ਅੰਗਰੇਜ਼ ਭਗਤ,
ਅੱਜ ਦੇਸ਼ ਭਗਤ ਕਹਿਲਾਉਂਦੇ ਨੇਂ,
ਅੱਜ ਦੇਸ਼ ਭਗਤ…..
ਹਵਾ ਚ ਰਹੇਗੀ ਮੇਰੇ, ਖਿਆਲਾਂ ਦੀ ਬਿਜਲੀ,
ਇਹ ਮੁਸ਼ਤੇ ਖਾਕ ਹੈ ਫਾਨੀ, ਰਹੇ ਨਾ ਰਹੇ,
ਕੀ ਹੋਇਆ ਉਸ ਇਨਕਲਾਬ ਦੇ ਖ਼ਾਬ ਦਾ,
ਜੰਗ ਜਿਸਦੀ ਕਿਹਾ ਸੀ ਜਾਰੀ ਰਹੇ,
ਉਹਨਾਂ ਦੇ ਅਕਸ ਨੂੰ ਅਕਸਰ ਹੀ ਇਹ,
ਛੋਟਾ ਕਰਕੇ ਦਿਖਾਉਂਦੇ ਨੇ,
ਕੱਲ ਦੇ ਅੰਗਰੇਜ ਭਗਤ,
ਅੱਜ ਦੇਸ਼ ਭਗਤ ਕਹਿਲਾਉਂਦੇ ਨੇ,
ਅੱਜ ਦੇਸ਼ ਭਗਤ……..
ਖਾਣ ਦਲਾਲੀ ਤੇ ਗਾਊਣ ਕਵਾਲੀ,
ਲੁੱਟਣ ਵਾਲੇ ਹੀ ਬਣਦੇ ਨੇ ਮਾਲੀ,
ਦੇਸ਼ ਦੇ ਲੋਕੋ ਜਾਗੋ ਜਾਗੋ,
ਨਹੀਂ ਤਾਂ ਛਿਣ ਜਾਵੇਗੀ ਥਾਲੀ,
ਝੂਠੇ ਫਰੇਬੀ ਤੇ ਭਰਿਸ਼ਟਾਚਾਰੀ,
ਇਮਾਨਦਾਰੀ ਦਾ ਪਾਠ ਪੜ੍ਹਾਉਂਦੇ ਨੇ,
ਕੱਲ੍ਹ ਦੇ ਅੰਗਰੇਜ਼-ਭਗਤ
ਅੱਜ ਦੇਸ਼ ਭਗਤ ਕਹਲਾਉਂਦੇ ਨੇ,
ਅੱਜ ਦੇਸ਼ ਭਗਤ…….
ਪਰ ਸਚਾਈ ਛੁਪ ਨਹੀਂ ਸਕਦੀ ਬਨਾਵਟ ਦੇ ਅਸੂਲਾਂ ਤੋਂ,
ਤੇ ਖ਼ੁਸ਼ਬੂ ਆ ਨਹੀਂ ਸਕਦੀ ਕਦੇ ਕਾਗਜ਼ ਦੇ ਫੁੱਲਾਂ ਤੋਂ,
ਜਾਤ ਧਰਮ ਤੇ ਵਰਣਾ ਵਿਚ ਵੰਡ ਕੇ,
ਚਾਹੇ ਧੰਦਾ ਖੂਬ ਚਲਾਉਂਦੇ ਨੇ,
ਕੱਲ੍ਹ ਦੇ ਅੰਗਰੇਜ ਭਗਤ,
ਅੱਜ ਦੇਸ਼ ਭਗਤ ਕਹਿਲਾਉਦੇ ਨੇ,
ਅੱਜ ਦੇਸ਼ ਭਗਤ ਕਹਿਲਾਉਂਦੇ ਨੇ…..
ਪਰਮਜੀਤ ਲਾਲੀ