(ਸਮਾਜ ਵੀਕਲੀ)
ਅੰਤਰਾ1.
ਸਾਡੇ ਬਾਪੂ ਸਾਡੀਆਂ ਮਾਵਾਂ ,
ਹੱਕਾਂ ਲਈ ਖੁਦ ਨੂੰ ਹਾਰ ਗੲੇ,
ਫੇਰ ਵੀ ਬੈਠੇ ਦਿੱਲੀ ਦੇ ਵਿੱਚ,
ਭਾਵੇਂ ਪੁੱਤਰ-ਪੋਤਰੇ ਵਾਰ ਗਏ।
ਸ਼ਾਂਤੀ ਪੂਰਵਕ ਅੰਦੋਲਨ ਦੇ ਨਾਲ,
ਲੈ ਜਾਵਾਂਗੇ ਤੇਰੀ ਡੋਲੀ ਨੀਂ।
ਅਸੀਂ ਓਸ ਕੌਮ ਦੇ ਜਾਏ ਦਿੱਲੀਏ ,
ਜੋ ਹਾਕਮਾਂ ਅੱਗੇ ਡੋਲੀ ਨਹੀਂ।
ਅੰਤਰਾ-2
ਯਾਦ ਹੋਣਗੇ ਛੋਟੇ ਸਾਹਿਬਜ਼ਾਦੇ ,
ਨੀਹਾਂ ਵਿੱਚ ਸੀ ਜੋ ਚਿਣੇ ਗੲੇ,
ਖੁਦ ਦੇ ਹੀ ਕੱਦ ਛੋਟੇ ਪੈ ਗੲੇ
ਜੋ ਜੋ ਵੀ ਸਾਨੂੰ ਮਿਣਨ ਗੲੇ ।
ਅੰਧ ਭਗਤਾਂ ਵੀ ਚੁੱਪ ਕਰਾਣੇ,
ਜਦ ਸਾਰੀ ਕਹਾਣੀ ਤੇਰੀ ਡੋਲੀ ਨੀਂ।
ਅਸੀਂ ਓਸ ਕੌਮ ਦੇ ਜਾਏ ਦਿੱਲੀਏ ,
ਜੋ ਹਾਕਮਾਂ ਅੱਗੇ ਡੋਲੀ ਨਹੀਂ।
ਅੰਤਰਾ-3
ਜਦ ਤੱਕ ਫਤਿਹ ਨਾ ਹੋਣੀ,
ਉਦੋਂ ਤੱਕ ਅਸੀਂ ਮੁੜਦੇ ਨੀਂ
ਲਾਲ ਕਿਲ੍ਹੇ ਘਰ ਲੈ ਲੈਣਾ
ਆਪਣੇ ਘਰਾਂ ‘ਚ ਵੜਦੇ ਨੀ
ਪੰਜਾਬ ਦਿੱਲੀਏ ਇਕੋ ਰਹਿਣਾ
ਤੂੰ ਆਪਣਾ ਆਪ ਫਰੋਲੀ ਨੀ
ਅਸੀਂ ਓਸ ਕੌਮ ਦੇ ਜਾਏ ਦਿੱਲੀਏ ,
ਜੋ ਹਾਕਮਾਂ ਅੱਗੇ ਡੋਲੀ ਨਹੀਂ।
ਪੂਜਾ ਪੁੰਡਰਕ