ਸਮਾਜ ਵੀਕਲੀ
ਕਿਸ ਗੱਲ ਤੋਂ ਰੋਸ ਜਿਤਾਉਂਦੇ ਹਾਂ
ਜਦੋਂ ਵੋਟ ਹੀ ਵਿਕ ਕੇ ਪਾਉਂਦੇ ਹਾਂ
ਅਸੀਂ ਆਪਣੇ ਹੱਥੀਂ ਮਰ ਜਾਂਦੇ
ਜਦੋਂ ਮੋਹਰ ਮਜ਼ੵਬ ਤੇ ਲਾਉਂਦੇ ਹਾਂ
ਜੋ ਕੀਮਤ ਪਾਉਣ ਜ਼ਮੀਰਾਂ ਦੀ
ਸਦਾ ਗੁਣ ਉਨੵਾ ਦੇ ਗਾਉਂਦੇ ਹਾਂ
ਕਰੋ ਕਰਜ਼ਾ ਮੁਆਫ ਆਸਾਡਾ ਜੀ
ਪਿੱਟ ਪਿੱਟ ਕੇ ਅੱਜ ਵਿਖਾਓੰਦੇ ਹਾਂ
ਅਸੀਂ ਆਪਣੇ ਦੁਸ਼ਮਣ ਆਪੇ ਹਾ
ਅਤੇ ਆਪ ਹੀ ਰੌਲੇ ਪਾਉਂਦੇ ਹਾਂ
ਕਦੀ ਆਪ ਨਸ਼ੇ ਵਿਚ ਗੁਮੇ ਸੀ
ਹੁਣ ਧੀ ਪੁਤ ਹੱਥੋਂ ਗਵਾਉਂਦੇ ਹਾਂ
ਅਸੀਂ ਜਾਤ ਧਰਮ ਦੇ ਚੱਕਰ ਵਿਚ
ਭਈਆ ਤੋਂ ਭਾਈ ਮਰਾਉਂਦੇ ਹਾਂ
ਅਸੀਂ ਆਪ ਕਲੰਕ ਸਮਾਜ ਲਈ
ਕੁੱਖਾਂ ਵਿੱਚ ਕਤਲ ਕਰਾਉਂਦੇ ਹਾਂ
ਅਸੀਂ ਵਹਿਸੀ ਸਮਝਾ ਰੱਖਦੇ ਹਾਂ
ਸਟੇਜਾਂ ਤੇ ਧੀਆਂ ਨਚਾਉਂਦੇ ਹਾਂ
ਸਾਨੂੰ ਮਹਿਲਾਂ ਤੋਂ ਤਾਂ ਡਰ ਲੱਗਦਾ
ਗਰੀਬਾਂ ਦੇ ਆਹਲਣੇ ਢਾਉਂਦੇ ਹਾਂ
ਅਸੀ ਸੋਚ ਆਪਣੀ ਨਾ ਬਦਲੀ
ਪਰ ਜੱਗ ਬਦਲਾਉਂਣਾ ਚਾਹੁੰਦੇ ਹਾਂ
ਕਦੋਂ ਜਾਗਾਂ ਗੇ ਅਸੀਂ ਨੀਂਦਾਂ ਚੋਂ
ਅਸੀਂ ਸੌਂ ਕੇ ਉਮਰ ਲਘਾਉਂਦੇ ਹਾਂ
ਖੁਦ ਮਾਰ ਕੁਲਹਾੜੀ ਪੈਰਾਂ ਤੇ
ਹੁਣ ਬਹਿ ਬਿੰਦਰਾ ਪਛਤਾਉਂਦੇ ਹਾਂ
ਬਿੰਦਰ ਜਾਨ ਏ ਸਾਹਿਤ ਇਟਲੀ
ਪੁਰਾਣੇ ਜ਼ਮਾਨੇ ਚ ਕਬੀਲੇ ਦਾ ਸੂਚਕ ਸੀ ਗੋਤ ਪਰ ਅੱਜ
ਜ਼ਾਤੀਬਾਦ ਦਾ ਸੂਚਕ ਹੈ
ਬਿੰਦਰ
ਜਾਨ ਏ ਸਾਹਿਤ ਇਟਲੀ
00393278159218
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly