(ਸਮਾਜ ਵੀਕਲੀ)
” ਬਹੁਤ ਮਾੜਾ ਹੋਇਆ ਜਾਗਰਾ, ਰੱਬ ਇਹੋ ਜਿਹਾ ਮਾੜਾ ਵਕਤ ਦੁਸ਼ਮਣ ਤੇ ਵੀ ਨਾ ਲੈ ਕੇ ਆਵੇ ” ਸਰਪੰਚ ਨੇ ਜਾਗਰ ਨਾਲ ਉਸ ਦੀ ਪਤਨੀ ਦੀ ਮੌਤ ਦਿਨ ਦੁੱਖ ਸਾਂਝਾ ਕਰਦਿਆਂ ਬੋਲਿਆ।”
ਹੋਇਆ ਵੀ ਬਹੁਤ ਮਾੜਾ ਸੀ ਜਾਗਰ ਦੀ ਪਤਨੀ ਜਿਸ ਦੀ ਉਮਰ ਵੀ ਛੋਟੀ ਸੀ, ਉਸ ਨੂੰ ਵੱਡਾ ਦੁੱਖ ਤਾਂ ਇਹ ਸੀ ਕਿ ਘਰ ਵਿੱਚ ਕੋਈ ਹੋਰ ਮੈਂਬਰ ਵੀ ਹੈ ਨਹੀਂ ਸੀ ਜੋ ਉਸ ਦੇ 15-16 ਸਾਲ ਦੇ ਪੁੱਤ ਦੀ ਦੇਖਭਾਲ ਕਰ ਸਕੇ। ਜਾਗਰ ਆਪ ਤਾਂ ਸ਼ਹਿਰ ਡਿਊਟੀ ਤੇ ਚਲਾ ਜਾਂਦਾ ਸੀ । ਔਖਾ ਸੌਖਾ ਇੱਕ ਸਾਲ ਲੰਘਾਇਆ ਉਸ ਮਗਰੋਂ ਉਸ ਨੇ ਦੂਜਾ ਵਿਆਹ ਕਰਵਾ ਲਿਆ। ਜਾਗਰ ਦੀ ਪਹਿਲੀ ਪਤਨੀ ਪੁੱਤਰ ਦੀ ਪੜ੍ਹਾਈ ਦਾ ਬਹੁਤ ਧਿਆਨ ਰੱਖਦੀ ਸੀ ਰਵੀ ਨੂੰ ਸਵੇਰੇ ਸਕੂਲ ਭੇਜ ਦੇਣਾ ਤੇ ਸਕੂਲ ਤੋਂ ਵਾਪਸ ਆਉਣ ਤੋਂ ਖਾਣਾ ਖਵਾਕੇ ਟਿਊਸ਼ਨ ਭੇਜ ਦੇਣਾ ਤੇ ਸ਼ਾਮ ਨੂੰ ਘਰ ਤੋਂ ਬਾਹਰ ਨਾ ਜਾਣ ਦਿੰਦੀ ।
ਕੲੀ ਵਾਰ ਤਾਂ ਰਵੀ ਉਹ ਆਪਣੀ ਮਾਂ ਘੱਟ ਤੇ ਕਿਸੇ ਜੇਲ੍ਹ ਦੀ ਜੇਲਰ ਵੱਧ ਜਾਪਦੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਭ ਕੁੱਝ ਉਸ ਦੇ ਭਲੇ ਲਈ ਕਰ ਰਹੀ ਹੈ। ਇਹਨਾਂ ਗੱਲਾਂ ਕਰਕੇ ਉਸ ਨੂੰ ਆਪਣੀ ਮਾਂ ਦੀ ਮੌਤ ਕੋਈ ਜ਼ਿਆਦਾ ਦੁੱਖ ਨਾ ਮੰਨਿਆ। ਉਹ ਹੁਣ ਆਪਣੇ ਆਪ ਨੂੰ ਮਾਂ ਤੋਂ ਬਿਨਾਂ ਅਜ਼ਾਦ ਸਮਝਣ ਲੱਗਾ। ਪਰ ਪਿਤਾ ਦੇ ਦੂਜੇ ਵਿਆਹ ਤੋਂ ਬਾਅਦ ਉਸ ਨੇ ਆਪਣੇ ਆਪ ਜੇਲ੍ਹ ਚ ਮੁੜ ਕੈਦ ਹੋਣਾ ਸਮਝਿਆ। ਜਾਗਰ ਦੀ ਦੂਜੀ ਪਤਨੀ ਸੁਭਾਅ ਦੀ ਬਹੁਤ ਚੰਗੀ ਹੋਣ ਕਰਕੇ ਜਾਗਰ ਦੀ ਪਹਿਲੀ ਪਤਨੀ ਵਾਂਗ ਰਵੀ ਦੀ ਦੇਖਭਾਲ ਕਰਨ ਲੱਗੀ ਪਰ ਉਹ ਉਸਦੀਆਂ ਮਾੜੀਆਂ ਆਦਤਾਂ ਨੂੰ ਘੱਟ ਨਾ ਕਰ ਸਕੀ ।
ਸਵੇਰੇ ਸਕੂਲ ਜਾਣ ਸਮੇਂ ਤਿਆਰ ਕਰਨਾ, ਵਾਪਿਸ ਆਉਣ ਤੇ ਖਾਣਾ ਤੇ ਦੋਸਤਾਂ ਨਾਲ ਖੇਡਣ ਤੋਂ ਘੱਟ ਰੋਕਦੀ ਕਿਉਂਕਿ ਉਸ ਨੂੰ ਲੱਗਦਾ ਕਿ ਰਵੀ ਇਹ ਨਾ ਮਹਿਸੂਸ ਕਰੇ ਕਿ ਇਹ ਉਸ ਦੀ ਮਤ੍ਰੇਈ ਮਾਂ ਹੈ। ਰਵੀ ਨੂੰ ਘਰ ਵਾਲੀ ਜੇਲ੍ਹ ਤੋਂ ਮੁੜ ਅਜ਼ਾਦ ਹੁੰਦਾ ਜਾਪਿਆ । ਥੋੜੇ ਸਮੇਂ ਬਾਅਦ ਜਾਗਰ ਦੀ ਵੀ ਮੌਤ ਹੋ ਗਈ । ਰਵੀ ਗਲਤ ਸੰਗਤ ਵਿੱਚ ਪੈ ਗਿਆ । ਅੰਤ ਵਿੱਚ ਉਸ ਨੂੰ ਕਿਸੇ ਕੇਸ ਵਿੱਚ 05 ਸਾਲ ਸਜਾ ਹੋ ਗਈ। ਹੁਣ ਉਹ ਜੇਲ੍ਹ ਵਿੱਚ ਬੈਠਾ ਸੋਚ ਰਿਹਾ ਸੀ ਅਸਲ ਜੇਲ੍ਹ ਉਹ ਸੀ ਜਿੱਥੇ ਮੇਰੀ ਮਾਂ ਮੇਨੂੰ ਜ਼ਿੰਦਗੀ ਦੀਆਂ ਸਮੱਸਿਆਂਵਾਂ ਤੋਂ ਅਜ਼ਾਦ ਕਰਵਾਉਣਾ ਚਾਹੁੰਦੀ ਸੀ ਪਰ ਮੈਂ ਸਮਝ ਨਾ ਸਕਿਆ। ਪੰਜ ਸਾਲ ਬਾਅਦ ਰਵੀ ਸਜ਼ਾ ਪੁਰੀ ਕਰ ਬਹਾਰ ਆਇਆ ਤੇ ਹੁਣ ਉਹ ਆਪਣੀ ਮਾਂ ਨਾਲ ਸਭ ਮਾੜਾ ਕੰਮ ਛੱਡ ਚੰਗਾ ਜੀਵਨ ਬਤੀਤ ਕਰਨ ਲੱਗਾ ।
ਅਸਿ. ਪ੍ਰੋ. ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
94175-45100