ਅਸਰ

(ਸਮਾਜ ਵੀਕਲੀ)

ਸੁਭਾਅ ਦੀ ਰੰਗੀਨੀ
ਅਤੇ ਕੱਪੜਿਆਂ ਦੀ ਰੰਗੀਨੀ ਵਿਚ
ਬੜਾ ਫ਼ਰਕ ਹੁੰਦਾ

ਇਤਰ ਦੀ ਖੁਸ਼ਬੋ
ਅਤੇ ਚਰਿੱਤਰ ਦੀ ਖੁਸ਼ਬੋ ਵਿਚ
ਬੜਾ ਫ਼ਰਕ ਹੁੰਦਾ

ਇਸ਼ਕ ਹਕੀਕੀ
ਅਤੇ ਇਸ਼ਕ ਮਿਜ਼ਾਜੀ ਵਿਚ
ਬੜਾ ਫ਼ਰਕ ਹੁੰਦਾ

ਚੰਗੀ ਸੀਰਤ ਦੀ ਸੰਗਤ
ਅਤੇ ਸੋਹਣੀ ਸੂਰਤ ਦੀ ਸੰਗਤ ਵਿਚ
ਬੜਾ ਫ਼ਰਕ ਹੁੰਦਾ

ਰੋਹਬ ਨਾਲ਼ ਜੀਊਣ
ਅਤੇ ਪਿਆਰ ਨਾਲ਼ ਜੀਊਣ ਵਿਚ
ਬੜਾ ਫ਼ਰਕ ਹੁੰਦਾ

ਜ਼ਿੰਦਗੀ ਮਾਨਣ
ਅਤੇ ਜ਼ਿੰਦਗੀ ਭੋਗਣ ਵਿਚ
ਬੜਾ ਫ਼ਰਕ ਹੁੰਦਾ

#ਵੀਨਾ_ਬਟਾਲਵੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੁੱਖ
Next article*ਸੱਭਿਆਚਾਰਕ ਤੇ ਮਿਆਰੀ ਗੀਤਾਂ ਦਾ ਰਚੇਤਾ ਕੁਲਦੀਪ ਕੰਡਿਆਰਾ*