(ਸਮਾਜ ਵੀਕਲੀ)
ਕਾਲੇ ਕਨੂੰਨ ਲਾਗੂ ਕਰਕੇ ਇੱਥੇ ਵੇਖਿਆ ਮੈਂ
ਲਾਲ ਬੱਤੀ ਵਾਲੇ ਸਰਕਾਰਾਂ ਨੂੰ ਚਲਾ ਗਏ।
ਸਾਰੀ ਦੁਨੀਆਂ ਦੇ ਢਿੱਡ ਨੂੰ ਭਰਨ ਜਿਹੜੇ
ਅੰਨਦਾਤੇ ਅੱਕ ਫਾਹੇ ਗਲ ਵਿੱਚ ਪਾ ਗਏ।
ਸਾਡੇ ਕਾਮਿਆਂ ਦੇ ਵਿਹੜੇ ਸੂਰਜ ਨਾ ਚੜ੍ਹੇ
ਅਕਲੋਂ ਅੰਨ੍ਹੇ ਕਹਿੰਦੇ ਅੱਛੇ ਦਿਨ ਆ ਗੁਏ।
ਇਹ ਉੱਚੇ ‘ਮਹਿਲ’ ਤੁਹਾਨੂੰ ਹੀ ‘ਮੁਬਾਰਕ’
ਤੁਸੀਂ ਤਾਂ ਸਾਡੇ ਘਰ ਕੱਚੇ ਵੀ ਹਾਂ ਢਾਹ ਗਏ।
ਕਹਿੰਦੇ ਸੀ ਜੋ ਅਸੀਂ ਦੁੱਖ ਨੂੰ ਸੁਣਨ ਆਏ
ਲੰਬੇ ਲੰਬੇ ਭਾਸ਼ਣ ਉਹ ਆਪਣੇ ਸੁਣਾ ਗਏ।
ਜਦੋਂ ਜਦੋਂ ਇੱਥੇ ਲੋਕਾਂ ਮੰਗੇ ਹੱਕ ਹਾਕਮਾਂ ਤੋਂ
ਧਰਮਾਂ ਦੇ ਨਾਂ ਤੇ ਨੇ ਓ ਵੰਡੀਆਂ ਪਵਾ ਗਏ।
ਦੇਸ਼ ਕਹਿੰਦੇ ਮੇਰਾ ਤਰੱਕੀ ਵਾਲੇ ਰਾਹ ‘ਉੱਤੇ’
ਬਿਮਾਰੀ ਨੂੰ ਵਪਾਰੀ ਵਪਾਰ ਨੇ ਬਣਾ ਗਏ।
ਜ਼ੁਬਾਨ ਇੱਕ ਦੀ ਹੀ ਕੱਟ ਕੇ ਧਾਲੀਵਾਲਾ
‘ਅਵਾਜ’ ਲੱਗੇ ਹਰ ‘ਇੱਕ’ ਦੀ ਦਬਾ ਗਏ।
ਜਗਤਾਰ ਸਿੰਘ ਧਾਲੀਵਾਲ
+919914315191