ਅਲਾਇੰਸ ਕਲੱਬ ਕਪੂਰਥਲਾ ਕਿੰਗ ਵਲੋਂ 450 ਕਾਪੀਆਂ ਸੁੰਨੜਵਾਲ ਸਕੂਲ ਨੂੰ ਭੇਟ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਲਾਇੰਸ ਕਲੱਬ ਕਪੂਰਥਲਾ ਕਿੰਗ ਵੱਲੋਂ ਸ: ਹਰਮਨਦੀਪ ਸਿੰਘ , ਸ਼੍ਰੀ ਰਾਜਪਾਲ ਐਰੀ ਤੇ ਸ਼੍ਰੀ ਮਹਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਕੂਲ ਸੁੰਨੜਵਾਲ ਦੇ ਬੱਚਿਆ ਨੂ 450 ਕਾਪੀਆਂ ਭੇਟ ਕੀਤੀਆ ਗਈਆਂ।ਇਸ ਮੌਕੇ ਕਲੱਬ ਮੈਂਬਰਾਂ ਨੇ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਣ ਲੋਕਾਂ ਦੇ ਕੰਮ ਕਾਜਾਂ ਵਿੱਚ ਭਾਰੀ ਗਿਰਾਵਟ ਆਈ ਹੈ, ਇਸ ਲਈ ਕਲੱਬ ਵਲੋਂ ਬੱਚਿਆਂ ਦੀ ਪੜਾਈ ਨੂੰ ਮੁੱਖ ਰੱਖਦੇ ਹੋਏ ਅੱਜ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੂੰ ਦੇਣ ਲਈ ਕਾਪੀਆਂ ਸਕੂਲ ਇੰਚਾਰਜ ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ ਤੇ ਸੁਖਦਿਆਲ ਸਿੰਘ ਝੰਡ ਹਿੰਦੀ ਅਧਿਆਪਕ ਨੂੰ ਸੌਪੀਆਂ ਗਈਆਂ।

ਇਸ ਮੌਕੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ ਤੇ ਸੁਖਦਿਆਲ ਸਿੰਘ ਝੰਡ ਨੂੰ ਕਿਹਾ ਕਿ ਉਹ ਇਹ ਕਾਪੀਆਂ ਜਲਦੀ ਤੋਂ ਜਲਦੀ ਬੱਚਿਆਂ ਤੱਕ ਪਹੁੰਚਾਉਣ ਤਾਂ ਜੋ ਉਹਨਾਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ ਤਾਂ ਜੋ ਸਕੂਲ਼ ਵਲੋਂ ਮਿਲਦਾ ਕੰਮ ਰੋਜਾਨਾ ਕਰ ਸਕਣ।ਇਸ ਮੌਕੇ ਸਕੂਲ ਇੰਚਾਰਜ ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ ਵਲੋਂ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਸ: ਹਰਦੇਵ ਸਿੰਘ ਖਾਨੋਵਾਲ, ਸ: ਪਵਨਜੀਤ ਸਿੰਘ ਵਾਲੀਆ, ਸ: ਹਰਦੇਵ ਸਿੰਘ ਢੋਟ ਤੇ ਸ਼੍ਰੀ ਸੰਦੀਪ ਅਟਵਾਲ ਹਾਜਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਿਵਾਰਕ ਤੇ ਸਮਾਜਿਕ ਟੈਲੀ ਫਿਲਮਾ ਬਣਾ ਕੇ ਸ਼ੋਸ਼ਲ ਮੀਡੀਏ ਜ਼ਰੀਏ ਸੁਨੇਹਾ ਦੇਣ ਵਾਲਾ -ਸੁੱਖ ਧਾਲੀਵਾਲ
Next articleਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੀ ਇਮਾਰਤ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ