ਮੁੰਬਈ (ਸਮਾਜ ਵੀਕਲੀ) : ਐਨਸੀਪੀ ਨੇ ਅਰਨਬ ਗੋਸਵਾਮੀ ਤੇ ਪਾਰਥੋ ਦਾਸਗੁਪਤਾ ਦੀ ਵਟਸਐਪ ਚੈਟ ਦੇ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਸੰਸਦੀ ਕਮੇਟੀ ਗਠਿਤ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਤੇ ‘ਬੀਏਆਰਸੀ’ ਦੇ ਸਾਬਕਾ ਮੁਖੀ ਦਾਸਗੁਪਤਾ ਦੀ ਵਟਸਐਪ ਚੈਟ ਲੀਕ ਹੋ ਗਈ ਹੈ ਤੇ ਇਸ ਵਿਚ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵਾਂ ਦੀ ਗੱਲਬਾਤ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਅਰਨਬ ਨੂੰ ਬਾਲਾਕੋਟ ਹਮਲੇ ਦੀ ਜਾਣਕਾਰੀ ਪਹਿਲਾਂ ਤੋਂ ਸੀ। ਪਾਰਟੀ ਆਗੂਆਂ ਨੇ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਐਨੀ ਸੰਵੇਦਨਸ਼ੀਲ ਜਾਣਕਾਰੀ ਅਰਨਬ ਨੂੰ ਕਿਵੇਂ ਮਿਲੀ। ਗ੍ਰਹਿ ਮੰਤਰਾਲੇ ਨੂੰ ਸੂਚਨਾ ਦੇ ਸਰੋਤ ਦੀ ਸ਼ਨਾਖ਼ਤ ਕਰ ਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।