ਮੁੰਬਈ, (ਸਮਾਜ ਵੀਕਲੀ) : ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਤੇ ਉਸ ਦੀ ਪਤਨੀ ਵੱਲੋਂ ਇੱਕ ਅਪਰਾਧਕ ਕੇਸ ’ਚ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਸਬੰਧੀ ਦਾਖ਼ਲ ਅਰਜ਼ੀਆਂ ’ਤੇ ਸ਼ਹਿਰ ਦੀ ਇੱਕ ਸੈਸ਼ਨ ਅਦਾਲਤ ਵੱਲੋਂ ਸੁਣਵਾਈ 1 ਦਸੰਬਰ ਨੂੰ ਕੀਤੀ ਜਾਵੇਗੀ। ਮੁੰਬਈ ਪੁਲੀਸ ਵੱਲੋਂ ਅਰਨਬ ਤੇ ਉਸ ਦੀ ਪਤਨੀ ਖ਼ਿਲਾਫ਼ ਉਕਤ ਅਪਰਾਧਕ ਕੇਸ ਇੱਕ ਮਹਿਲਾ ਪੁਲੀਸ ਅਧਿਕਾਰੀ ’ਤੇ ਕਥਿਤ ਹਮਲੇ ਦੇ ਸਬੰਧ ’ਚ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਉਹ 2018 ਦੇ ਇੱਕ ਇੰਟੀਰੀਅਰ ਡਿਜ਼ਾਈਨਰ ਨੂੰ ਖੁ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ’ਚ ਅਰਨਬ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਅੰਤਰਿਮ ਜ਼ਮਾਨਤ ਦੇ ਹੁਕਮਾਂ ਦੀ ਕਾਪੀ ਦਾ ਇੰਤਜ਼ਾਰ ਕਰ ਰਹੇ ਹਨ।
HOME ਅਰਨਬ ਗੋਸਵਾਮੀ ਅਤੇ ਪਤਨੀ ਦੀ ਅਗਾਊੁਂ ਜ਼ਮਾਨਤੀ ਅਰਜ਼ੀ ’ਤੇ ਸੁਣਵਾਈ ਪਹਿਲੀ ਨੂੰ