(ਸਮਾਜ ਵੀਕਲੀ)
ਵਾਹਿਗੁਰੂ ਜੀ ਮੈਂ ਅਰਦਾਸ ਕਰਾਂ,
ਤੇਰੇ ਚਰਨਾਂ ਵਿੱਚ ਤੇਰਾ ਦਾਸ ਕਰਾਂ।
ਮੇਰੇ ਦੁੱਖ ਦਲਿੱਦਰ ਦੂਰ ਕਰੇਂ ਤੂੰ,
ਇੱਕ ਤੇਰੇ ਤੇ ਹੀ ਮੈਂ ਵਿਸ਼ਵਾਸ ਕਰਾਂ।
ਵਾਹਿਗੁਰੂ ਜੀ…..
ਸੱਭ ਭੁਲੇਖੇ ਮੇਰੇ ਦੂਰ ਕਰੀਂ ,
ਪੈਰਾਂ ਦੀ ਆਪਣੇ ਧੂੜ ਕਰੀਂ।
ਇਸ ਰੂਹ ਨੂੰ ਲਗਾ ਕੇ ਸਿੱਧੇ ਪਾਸੇ,
ਬੱਸ ਆਪਣੀ ਜੀ ਹਜ਼ੂਰ ਕਰੀਂ।
ਨਾਮ ਜਪਾ ਤੇ ਸਿਮਰਨ ਕਰਕੇ,
ਮੈਂ ਸਫ਼ਲਾ ਹਰ ਇੱਕ ਸਵਾਸ ਕਰਾਂ।
ਵਾਹਿਗੁਰੂ ਜੀ…..
ਇੱਕਮਿਕ ਹੋਏ ਬਿਨ ਸਰਨਾ ਨਹੀਂ,
ਇਸ ਜੱਗ ਦਾ ਹੋ ਕੇ ਮਰਨਾ ਨਹੀਂ।
ਜਿੱਤਣਾ ਹੈ ਮਨ ਨੂੰ ਜਿੱਤ ਕੇ,
ਹੋਰ ਏਸ ਤੋਂ ਹੁਣ ਹਰਨਾ ਨਹੀਂ।
ਜਿੱਥੇ ਇੱਕ ਕਦਮ ਮੈਂ ਵੱਧਦਾ ਹਾਂ,
ਤੇਰੇ ਦੱਸ ਕਦਮਾਂ ਦੀ ਆਸ ਕਰਾਂ।
ਵਾਹਿਗੁਰੂ ਜੀ……
ਏਥੇ ਝੂਠ ਦਾ ਹੀ ਪ੍ਸਾਰ ਹੈ,
ਇੱਕ ਤੂੰ ਸੱਚਾ ਕਰਤਾਰ ਹੈ।
ਤੂੰ ਆਪੇ ਸਭਨੂੰ ਪਾਲਦਾ,
ਤੂੰ ਹੀ ਸੱਭਨਾਂ ਦਾ ਅਧਾਰ ਹੈ।
ਤੇਰੇ ਨਾਮ ਦਾ ਲੈ ਸਹਾਰਾ ‘ਮਨਜੀਤ’
ਅੰਦਰਲੇ ਪਾਪੀਆਂ ਦਾ ਨਾਸ ਕਰਾਂ। ਹੀ
ਵਾਹਿਗੁਰੂ ਜੀ ਮੈਂ ਅਰਦਾਸ ਕਰਾਂ,
ਤੇਰੇ ਚਰਨਾਂ ਵਿੱਚ ਤੇਰਾ ਦਾਸ ਕਰਾਂ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059