(ਸਮਾਜ ਵੀਕਲੀ)
(1)
ਹੋ ਗਈ ਸੱਚ ਬੋਲਣ ਵਿੱਚ ਸੋਖ।
ਰਿਹਾ ਕੋਈ ਵਹਿਮ, ਭਰਮ ਨਾ ਟੋਕ।
ਸਾਇੰਸ ਨੇ ਕਰ ਤਾ’ ਸਭ ਆਸਾਨ।
ਮ੍ਰਿਤਕ ਸਰੀਰ ਹੋ ਜਾਂਦੇ ਦਾਨ।
ਅੰਗਾਂ ਦੀ ਬਦਲੀ ਦੌਰ ਚਲਾ ਤਾ।
ਬਣਾ ਤੇ’ ਮੁਰਦੇ ਬਣ ਜੀਵਨ-ਦਾਤਾ।
ਖੱਟ ਲੈ ਖੱਟ ਰੋਮੀਆ ਲਾਹਾ।
ਵੱਢ ਸਸਕਾਰ, ਫੁੱਲਾਂ ਦਾ ਫਾਹਾ।
ਮਿੱਟੀ ਜਾਣਕੇ ਭੰਡਣਾ ਛੱਡਦੇ।
ਰਸਮਾਂ, ਰੀਤ, ਕੁਰੀਤਾਂ ਵੱਢਦੇ।
ਭਰ ਦੇ ਪਿੰਡ ‘ਘੜਾਮੇਂ’ ਪਰਚਾ।
ਬਚ ਜਾਊ ਲੱਕੜ, ਘਟ ਜੂ ਖਰਚਾ।
(2)
ਨਾਲੇ ਰਾਮ ਰੋਲ਼ੀ ਜਿਹੀ ਮੁੱਕ ਜਾਊ,
ਮੋਢਿਆਂ ਜਾਂ ਕੰਧਿਆਂ ਦੀ…..।
ਕਿਉਂਕਿ ‘ਅਰਥੀ’ ਲਈ ਵੀ ਲੋੜ ਨਾ ਰਹਿਣੀ,
ਚਾਰ ਕੁ ਬੰਦਿਆਂ ਦੀ
ਰੋਮੀ ਘੜਾਮੇਂ ਵਾਲਾ।
98552-81105