ਅਮਰੀਕਾ: ਵਿਸਕੌਨਸਿਨ ਰਾਜ ਅਸੈਂਬਲੀ ਦੇ ਸਪੀਕਰ ਨੇ ਭਾਰਤੀ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਵਿਚ ਵਿਸਕੌਨਸਿਨ ਸਟੇਟ ਅਸੈਂਬਲੀ ਦੇ ਸਪੀਕਰ ਨੇ ਭਾਰਤ ਵਿੱਚ ਕਿਸਾਨ ਸੰਘਰਸ਼ ਦਾ ਸਮਰਥਨ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰੇ ਅਤੇ ਪ੍ਰਭਾਵਿਤ ਕਿਸਾਨਾਂ ਦੀ ਗੱਲ ਸੁਣੇ। ਰੌਬਿਨ ਜੇ. ਵੌਸ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਪੱਤਰ ਲਿਖਿਆ, ਜਿਸ ਵਿਚ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ ਗਿਆ। ਉਨ੍ਹਾਂ ਇਕ ਪੱਤਰ ਭਾਰਤ ਵਿਚਲੇ ਅਮਰੀਕਾ ਦੇ ਰਾਜਦੂਤ ਕੇਨ ਜਸਟਰ ਨੂੰ ਵੀ ਭੇਜਿਆ ਹੈ।

ਚਾਰ ਜਨਵਰੀ ਨੂੰ ਲਿਖੇ ਪੱਤਰਾਂ ਵਿੱਚ ਉਨ੍ਹਾਂ ਕਿਹਾ ਕਿ ਵਿਸਕੌਨਸਿਨ ਤੇ ਭਾਰਤ ਵਿੱਚ ਇਕ ਗੱਲ ਸਾਂਝੀ ਹੈ ਕਿ ਦੋਵਾਂ ਵਿੱਚ ਖੇਤੀ ਅਰਥਵਿਵਸਥਾ ਹੈ। ਸਾਡੇ ਰਾਜ ਦੇ ਕਿਸਾਨਾਂ ਦਾ ਸਾਡੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੈ। ਮੇਰੇ ਲਈ ਇਹ ਵੱਡੀ ਗੱਲ ਹੋਵੇਗੀ ਕਿ ਅਸੀਂ ਉਨ੍ਹਾਂ ਦੀ ਗੱਲ ਸੁਣੇ ਬਗੈਰ ਉਨ੍ਹਾਂ ਲਈ ਕਾਨੂੰਨ ਬਣਾਈਏ ਜਾਂ ਸ਼ਾਤੀਪੂਰਨ ਪ੍ਰਦਰਸ਼ਨ ਵਿੱਚ ਅੜਿੱਕਾ ਬਣਈਏ। ਉਨ੍ਹਾਂ ਕਿਹਾ ਕਿ ਆਸ ਹੈ ਕਿ ਪ੍ਰਧਾਨ ਮੰਤਰ ਨਰਿੰਦਰ ਮੋਦੀ ਆਪਣੀ ਸਰਕਾਰ ਦੇ ਫੈਸਲੇ ’ਤੇ ਨਜ਼ਰਸਾਨੀ ਕਰੇਗੀ ਤੇ ਕਿਸਾਨਾਂ ਨਾ ਬੈਠਕ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਦੂਰ ਕਰੇਗੀ।

Previous articleਇਸਰੋ ਦੇ ਉੱਘੇ ਵਿਗਿਆਨੀ ਦਾ ਦਾਅਵਾ: ਮੈਨੂੰ ਰਾਹ ਵਿਚੋਂ ਹਟਾਉਣ ਲਈ ਜ਼ਹਿਰ ਦਿੱਤਾ ਗਿਆ
Next articleਤਾਲਾਬੰਦੀ ਨੇ ਜ਼ਿੰਦਗੀ ਵੇਖਣ ਦਾ ਨਜ਼ਰੀਆ ਬਦਲਿਆ: ਸੋਨੂੰ ਸੂਦ