ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਕੌਮੀ ਖ਼ੁਫੀਆ ਵਿਭਾਗ ਦੇ ਡਾਇਰੈਕਟਰ ਜੌਹਨ ਰੈਟਕਲਿਫ ਨੇ ਕਿਹਾ ਕਿ ਚੀਨ ਦੂਜੀ ਵਿਸ਼ਵ ਜੰਗ ਦੇ ਬਾਅਦ ਤੋਂ ਹੀ ਅਮਰੀਕਾ ਅਤੇ ਬਾਕੀ ਹੋਰ ਮੁਲਕਾਂ ਲਈ ਖ਼ਤਰਾ ਬਣਿਆ ਹੋਇਆ ਹੈ। ਰੈਟਕਲਿਫ ਦਾ ਇਹ ਬਿਆਨ ਵੀਰਵਾਰ ਨੂੰ ਅਜਿਹੇ ਸਮੇਂ ਆਇਆ ਹੈ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ’ਤੇ ਪੇਈਚਿੰਗ ਖ਼ਿਲਾਫ਼ ਸਖ਼ਤ ਰੁਖ਼ ਬਣਾਈ ਰੱਖਣ ਦੇ ਲਿਹਾਜ਼ ਤੋਂ ਚੀਨ ਵਿਰੋਧੀ ਬਿਆਨ ਦੇ ਰਿਹਾ ਹੈ। ‘ਦਿ ਵਾਲ ਸਟਰੀਟ ਜਰਨਲ’ ਵਿੱਚ ਵੀਰਵਾਰ ਨੂੰ ਛਪੇ ਇੱਕ ਲੇਖ ’ਚ ਰੈਟਕਲਿਫ ਨੇ ਲਿਖਿਆ, ‘ਖ਼ੁਫੀਆ ਵਿਭਾਗ ਸਪੱਸ਼ਟ ਹੈ ਕਿ ਪੇਈਚਿੰਗ ਦਾ ਇਰਾਦਾ ਅਮਰੀਕਾ ਅਤੇ ਬਾਕੀ ਦੁਨੀਆਂ ’ਤੇ ਆਰਥਿਕ, ਸੈਨਿਕ ਅਤੇ ਤਕਨੀਕ ਦੇ ਲਿਹਾਜ਼ ਤੋਂ ਦਬਾਅ ਬਣਾਉਣ ਦਾ ਹੈ।’
HOME ਅਮਰੀਕਾ ਲਈ ਸਭ ਤੋਂ ਵੱਡਾ ਖ਼ਤਰਾ ਚੀਨ: ਜੌਹਨ ਰੈਟਕਲਿਫ