ਨਕੋਦਰ(ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਅਫਸਾਨਾ ਖ਼ਾਨ ਦੀ ਭੈਣ ਦਾ ਹਾਲ ਹੀ ਵਿੱਚ ਵਿਆਹ ਹੋੲਆ ਹੈ । ਜਿਸ ਦੀਆਂ ਤਸਵੀਰਾਂ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖ਼ਾਨ ਆਪਣੇ ਸਾਥੀ ਕਲਾਕਾਰਾਂ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ । ਉਹਨਾਂ ਨੇ ਲਿਖਿਆ ਹੈ ‘ਹਰ ਇੱਕ ਦਾ ਧੰਨਵਾਦ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੀ ਭੈਣ ਦਾ ਵਿਆਹ ਹੋ ਗਿਆ’ ।
ਤਸਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਤਸਵੀਰਾਂ ਤੋਂ ਸਾਫ ਹੁੰਦਾ ਹੈ ਕਿ ਅਫਸਾਨਾ ਦੀ ਭੈਣ ਦੇ ਵਿਆਹ ਵਿੱਚ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਹਾਜਰੀ ਲਗਵਾਈ ਸੀ । ਮਾਸਟਰ ਸਲੀਮ, ਸਿੱਧੂ ਮੂਸੇਵਾਲਾ, ਗੀਤਕਾਰ ਜਾਨੀ ਨੇ ਅਫਸਾਨਾ ਦੀ ਭੈਣ ਦੇ ਵਿਆਹ ਤੇ ਪਹੁੰਚ ਕੇ ਖੂਬ ਰੌਣਕਾਂ ਲਗਾਈਆਂ ਸਨ ।
ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਆਪਣੀ ਭੈਣ ਦੇ ਵਿਆਹ ਵਿੱਚ ਕਿੰਨੀ ਖੁਸ਼ ਹੈ । ਇਹਨਾਂ ਤਸਵੀਰਾਂ ਤੇ ਅਫਸਾਨਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਵੀ ਕੀਤੇ ਜਾ ਰਹੇ ਹਨ ਤੇ ਉਹਨਾਂ ਵੱਲੋਂ ਵਿਆਹ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।