ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦਾ ਵਫਦ ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਬੀ.ਐਲ .ੳ ਡਿਊਟੀਆਂ ਸਬੰਧੀ ਮੰਗ ਪੱਤਰ ਡਿਪਟੀ ਕਮਿਸਨਰ ਕਪੂਰਥਲਾ ਦੇ ਨਾਮ ਸਤਬੀਰ ਸਿੰਘ ਚੰਦੀ ਸੁਪਰਡੈਂਟ( ਮਾਲ ) ਨੂੰ ਦਿੱਤਾ ਗਿਆ।ਵਫਦ ਨੇ ਇਸ ਮੌਕੇ ਦੱਸਿਆ ਕਿ ਆਪ ਜੀ ਦੇ ਅਧੀਨ ਉਪ ਮੰਡਲ ਮੈਜਿਸਟਰੇਟ ਕਪੂਰਥਲਾ ਵਲੋਂ ਪਿਛਲੀ ਦਿਨੀਂ ਬਹੁਗਿਣਤੀ ਵਿੱਚ ਅਧਿਆਪਕਾਂ ਦੀਆ ਡਿਊਟੀਆਂ ਬਤੌਰ ਬੀ.ਐਲ.ੳ ਲਗਾਈਆਂ ਗਈਆਂ ਹਨ।ਜਿਸ ਨਾਲ ਸਕੂਲਾਂ ਵਿੱਚ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਹੈ।ਕਿਉਂੁਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਹੋਰ ਵੀ ਬਗਹੁਤ ਪ੍ਰੋਗਰਾਮ ਚਲਾ ਰਹੀ ਹੈ।ਇਸ ਨਾਲ ਅਧਿਆਪਕ ਵਰਗ ਤੇ ਕੰਮ ਦਾ ਪਹਿਲਾਂ ਹੀ ਬਹੁਤ ਬੋਝ ਹੈ।
ਕਿਉਂਕਿ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਵੀ ਅਧਿਆਪਕ ਵਰਗ ਦੇ ਗੈਰ ਵਿੱਦਿਅਕ ਕੰੰਮਾਂ ਤੇ ਰੋਕ ਲਗਾਈ ਗਈ ਹੈ।ਇਸ ਸਬੰਧੀ ਸਿੱਖਿਆ ਸਕੱਤਰ ਪੰਂਜਾਬ ਵਲੋਂ ਵੀ ਵੱਖ –ਵੱਖ ਵਿਭਾਗਾਂ ਨੂੰ ਪੱਤਰ ਜਾਰੀ ਕੀਤਾ ਹੋਇਆ ਹੈ। ਆਗੁਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਅਧਿੳਾਪਕ ਵਰਗ ਦੀਆਂ ਲਗਾਈਆਂ ਬਤੌਰ ਬੀ.ਐਲ.ੳ ਡਿਊਟੀਆਂ ਕੱਟਣ ਦੀ ਮੰਗ ਕੀਤੀ ।ਆਗੂਆਂ ਨੇ ਦੱਸਿਆ ਕਿ ਹੈਂਡੀਕੈਪਡ ਅਧਿਆਪਕਾਂ ਦੀ ਡਿਊਟੀ ਵੀ ਬੀ.ਐਲ.ੳ ਲਗਾਈ ਗਈ ਹੈ ਜੋਕਿ ਸਰਾਸਰ ਅਧਿਆਪਕਾਂ ਨਾਲ ਧੱਕਾ ਹੈ। ਇਸ ਮੌਕੇ ਸ: ਸਤਬੀਰ ਸਿੰਘ ਚੰਦੀ ਸੁਪਰਡੈਂਟ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਦੀ.ਸੀ ਕਪੂਰਥਲਾ ਤੱਕ ਭੇਜ ਦਿੱਤਾ ਜਾਵੇਗਾ ਤੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਡੀ.ਸੀ ਕਪੂਰਥਲਾ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਅਰਵਿੰਦਰ ਸਿੰਘ ਭਰੋਤ, ਗੁਰਮੀਤ ਸਿੰਘ ਖਾਲਸਾ,ਰੇਸ਼ਮ ਸਿੰਘ ਰਾਮਪੁਰੀ, ਰੋਸ਼ਨ ਲਾਲ, ਕਮਲਜੀਤ ਸਿੰਘ ਮੇਜਰਵਾਲ, ਸੁਖਜਿੰਦਰ ਸਿੰਘ ਢੋਲਣ, ਮੋਹਨ ਸਿੰਘ, ਵਨੀਸ਼ ਸ਼ਰਮਾ, ਵਿਜੈ ਕੁਮਾਰ ਭਵਾਨੀਪੁਰ, ਮਨੂੰ ਕੁਮਾਰ ਪ੍ਰਾਸ਼ਰ , ਇੰਦਰਜੀਤ ਸਿੰਘ ਖਹਿਰਾ ਤੇ ਵੱਸਣਦੀਪ ਸਿੰਘ ਜੱਜ ਹਾਜਰ ਸਨ।