ਪ੍ਰਸ਼ਾਸਨ ਅਧਿਆਪਕਾਂ ਨੂੰ ਕਿਸਾਨਾਂ ਨਾਲ ਲੜਾਉਣਾ ਚਾਹੁੰਦਾ ਹੈ -ਸੁਖਦਿਆਲ ਝੰਡ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਹੰਗਾਮੀ ਮੀਟਿੰਗ ਜੂਮ ਐਪ ਰਾਹੀਂ ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ, ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਸ੍ਰੀ ਰਕੇਸ਼ ਭਾਸਕਰ , ਲੈਕਚਰ ਰਾਜੇਸ਼ ਜੋਲੀ ,ਭਜਨ ਸਿੰਘ ਮਾਨ ਤੇ ਗੁਰਮੁਖ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਚ ਆਗੂਆਂ ਨੇ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਲਾਏ ਜਾਣ ਦਾ ਤਿੱਖਾ ਵਿਰੋਧ ਕੀਤਾ ।
ਆਗੂਆਂ ਨੇ ਦੱਸਿਆ ਕਿ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਵੱਲੋਂ ਪੱਤਰ ਨੰਬਰ 4563-4575 ਮਿਤੀ 10-9-2020 ਰਾਹੀਂ ਅਧਿਆਪਕਾਂ ਦੀਆਂ ਡਿਊਟੀਆਂ ਵੱਖ ਵੱਖ ਪਿੰਡਾਂ ਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਅਤੇ ਜਾਗਰੂਕ ਕਰਨ ਲਈ ਲਗਾਈਆਂ ਗਈਆਂ ਹਨ । ਆਗੂਆਂ ਨੇ ਕਿਹਾ ਕਿ ਪਰਾਲੀ ਦੀ ਸਮੱਸਿਆ ਦਾ ਢੁੱਕਵਾਂ ਹੱਲ ਕਰਨ ਦੀ ਬਜਾਏ ਪ੍ਰਸ਼ਾਸਨ ਅਧਿਆਪਕਾਂ ਨੂੰ ਕਿਸਾਨਾਂ ਨਾਲ ਲੜਾਉਣਾ ਚਾਹੁੰਦਾ ਹੈ । ਆਗੂਆਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਵਾਧੂ ਮੁਲਾਜ਼ਮਾਂ ਦੀ ਤਰ੍ਹਾਂ ਸਮਝਦੀ ਹੈ ।
ਜਿਨ੍ਹਾਂ ਨੂੰ ਕਿਤੇ ਵੀ ਫਿੱਟ ਕੀਤਾ ਜਾ ਸਕਦਾ ਹੈ। ਕਦੇ ਅਧਿਆਪਕਾਂ ਦੀਆਂ ਡਿਊਟੀਆਂ ਸ਼ਰਾਬ ਫੈਕਟਰੀ ਤੇ ਹੁਣ ਪਰਾਲੀ ਸਾੜਨ ਤੋਂ ਰੋਕਣ ਲਈ ਲਗਾਈ ਗਈ ਹੈ। ਆਗੂਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਸਾੜਨ ਤੋਂ ਰੋਕਣ ਲਈ ਅਧਿਆਪਕਾਂ ਦੀ ਲਗਾਈਆਂ ਗਈਆਂ ਡਿਊਟੀਆਂ ਨੂੰ ਕੱਟਣ ਲਈ ਉਪ ਮੰਡਲ ਮੈਜਿਸਟਰੇਟ ਨੂੰ ਤੁਰੰਤ ਹੁਕਮ ਜਾਰੀ ਕਰਨ ।
ਇਸ ਮੌਕੇ ਤੇ ਹਰਦੇਵ ਸਿੰਘ ਖਾਨੋਵਾਲ, ਗੁਰਮੀਤ ਸਿੰਘ ਖ਼ਾਲਸਾ, ਵਨੀਸ਼ ਸ਼ਰਮਾ , ਰੌਸ਼ਨ ਲਾਲ, ਡਾ ਰਵਿੰਦਰ ਭਰੋਤ, ਵਸਨਦੀਪ ਸਿੰਘ ਜੱਜ , ਮਨੂੰ ਕੁਮਾਰ ਪ੍ਰਾਸ਼ਰ ,ਮੁਖ਼ਤਿਆਰ ਲਾਲ, ਦੀਪਕ ਅਨੰਦ, ਜਗਜੀਤ ਸਿੰਘ, ਕਮਲਜੀਤ ਸਿੰਘ ਉੱਚਾ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ, ਮਨੋਜ ਟਿੱਬਾ, ਰਜੀਵ ਸਹਿਗਲ, ਕਮਲਜੀਤ ਬੂਲਪੁਰੀ, ਮਨਦੀਪ ਸਿੰਘ ਫੱਤੂਢੀਂਗਾ, ਰਮੇਸ਼ ਕੁਮਾਰ, ਅਸ਼ੀਸ਼ ਸ਼ਰਮਾ, ਸੁਰਿੰਦਰ ਕੁਮਾਰ ,ਰੇਸ਼ਮ ਸਿੰਘ ਰਾਮਪੁਰੀ ,ਸੁਰਜੀਤ ਸਿੰਘ ,ਜਤਿੰਦਰ ਸਿੰਘ ਸ਼ੈਲੀ, ਮਨਜਿੰੰਦਰ ਸਿੰਘ ਰੂਬਲ ,ਕੁਲਬੀਰ ਸਿੰਘ ਕਾਲੀ, ਵਿਜੇ ਕੁਮਾਰ ,ਪ੍ਰਵੀਨ ਕੁਮਾਰ, ਅਮਰਜੀਤ ਡੈਨਵਿੰਡ, ਅਮਨ ਸੂਦ ਮਨਜੀਤ ਸਿੰਘ ਥਿੰਦ ,ਭਾਗ ਸਿੰਘ, ਮੇਜਰ ਸਿੰਘ ਖੱਸਣ ਪੰਡਿਤ ਰਾਜੇਸ਼ ਸ਼ਰਮਾ, ਮਨਜੀਤ ਸਿੰਘ ਤੋਗਾਂ ਵਾਲਾ, ਰਣਜੀਤ ਸਿੰਘ ਤੋਗਾਂ ਵਾਲਾ , ਪ੍ਰਦੀਪ ਵਰਮਾ, ਹਰਜਿੰਦਰ ਨਾਂਗਲੂ, ਬਿਕਰਮਜੀਤ ਸਿੰਘ ਮੰਨਣ, ਅਮਰਜੀਤ ਸਿੰਘ ਕਾਲਾ, ਸੁਭਦਰਸ਼ਨ ਅਨੰਦ,ਰਕੇਸ ਕਾਲਾ ਸੰਘਿਆਂ, ਸੁਖਜਿੰਦਰ ਸਿੰਘ ਢੋਲਣ ,ਇੰਦਰਜੀਤ ਸਿੰਘ ਖਹਿਰਾ ਮਹਾਂਵੀਰ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ, ਟੋਨੀ ਕੌੜਾ, ਅਜੀਤਪਾਲ ਸਿੰਘ ,ਅਮਨਦੀਪ ਸਿੰਘ ਵਲਣੀ, ਅਮਿਤ ਕੁਮਾਰ , ਅਤੁੱਲ ਸੇਠੀ ,ਬਲਜਿੰਦਰ ਸਿੰਘ, ਹਰਸਿਮਰਤ ਸਿੰਘ ਜਸਵਿੰਦਰ ਸਿੰਘ, ਪਵਨ ਕੁਮਾਰ, ਸਰਬਜੀਤ ਔਜਲਾ ਸੁਖਬੀਰ ਸਿੰਘ ਆਦਿ ਹਾਜ਼ਰ ਸਨ ।