ਈਸ਼ਰ ਸਿੰਘ ਮੰਝਪੁਰ ਤੇ ਲੱਗੇ ਅਨੁਸ਼ਾਸਨ ਭੰਗ ਕਰਨ ਤੇ ਆਪ ਹੁੱੱਦਰੀਆਂ ਦੇ ਦੋਸ਼
ਸੁਖਦਿਆਲ ਸਿੰਘ ਝੰਡ ਤੇ ਪੂਰਨ ਭਰੋਸਾ ਪ੍ਰਗਟ ਕਰਦੇ ਹੋਏ ਆਗੂਆਂ ਨੇ ਭਵਿੱਖ ਵਿੱਚ ਝੰਡ ਦੀ ਅਗਵਾਈ ਵਿੱਚ ਹੀ ਕੰਮ ਕਰਨ ਦਾ ਲਿਆ ਪ੍ਰਣ
ਸਮੁੱਚਾ ਅਧਿਆਪਕ ਦਲ ਸੁਖਦਿਆਲ ਸਿੰਘ ਝੰਡ ਨਾਲ ਚੱਟਾਨ ਵਾਂਗ ਖਡ਼੍ਹਾ -ਆਗੂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਮੁੱਖ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਸੁਖਦਿਆਲ ਸਿੰਘ ਝੰਡ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਇਸ ਦੌਰਾਨ ਹਾਜ਼ਰ ਹੋਏ ਸਮੂਹ ਆਗੂਆਂ ਨੇ ਸਾਬਕਾ ਪ੍ਰਧਾਨ ਤੇ ਸੇਵਾਮੁਕਤ ਆਗੂ ਈਸ਼ਰ ਸਿੰਘ ਮੰਝਪੁਰ ਤੇ ਕਥਿਤ ਦੋਸ਼ ਲਗਾਉਂਦੇ ਹੋਏ ਅਨੁਸ਼ਾਸਨ ਭੰਗ ਕਰਦੇ ਹੋਏ ਆਪ ਹੁਦਰੇ ਢੰਗ ਨਾਲ ਜ਼ਿਲ੍ਹਾ ਇਕਾਈ ਨੂੰ ਬਿਨਾਂ ਭੰਗ ਕੀਤੇ ਮੇਜਰ ਸਿੰਘ ਖੱਸਣ ਨੂੰ ਜ਼ਿਲ੍ਹਾ ਪ੍ਰਧਾਨ ਤੇ ਦਲਜਿੰਦਰ ਸਿੰਘ ਨੂੰ ਜਨਰਲ ਸਕੱਤਰ ਥਾਪਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ।
ਭਜਨ ਸਿੰਘ ਮਾਨ, ਮਨਜਿੰਦਰ ਸਿੰਘ ਧੰਜੂ,ਜੋਗਿੰਦਰ ਸਿੰਘ ਮਨਿੰਦਰ ਸਿੰਘ ਹਰਦੇਵ ਸਿੰਘ ਵਸਨਦੀਪ ਸਿੰਘ ਜੱਜ ਅਮਰਜੀਤ ਸਿੰਘ ਗੁਰਮੀਤ ਸਿੰਘ ਖਾਲਸਾ ਪ੍ਰਮੋਦ ਕੁਮਾਰ ਅਮਰੀਕ ਸਿੰਘ ਰੰਧਾਵਾ ਰੇਸ਼ਮ ਸਿੰਘ ਰਾਮਪੁਰੀ ਸੰਦੀਪ ਸਿੰਘ ਰਣਜੀਤ ਸਿੰਘ ਮਨਜੀਤ ਸਿੰਘ ਮੁਖਤਿਆਰ ਲਾਲ ਜਗਜੀਤ ਸਿੰਘ ਅਮਰਜੀਤ ਸਿੰਘ ਸੰਦੀਪ ਸਿੰਘ ਟਿੱਬਾ ਡਾ ਅਰਵਿੰਦਰ ਸਿੰਘ ਭਰੋਤ ਆਦਿ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਈਸ਼ਰ ਸਿੰਘ ਮੰਝਪੁਰ ਨੂੰ ਜ਼ਿਲ੍ਹਾ ਇਕਾਈ ਭੰਗ ਕਰਨ ਦਾ ਕੋਈ ਅਧਿਕਾਰ ਨਹੀਂ ਅਤੇ ਸਮੁੱਚਾ ਜ਼ਿਲ੍ਹਾ ਅਧਿਆਪਕ ਦਲ ਦੇ ਮੈਂਬਰ ਸੁਖਦਿਆਲ ਸਿੰਘ ਝੰਡ ਦੇ ਨਾਲ ਚੱਟਾਨ ਵਾਂਗ ਖਡ਼੍ਹਾ ਹੈ ।
ਇਸ ਦੌਰਾਨ ਆਗੂਆਂ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰ ਕੇ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਦੀ ਅਗਵਾਈ ਵਿੱਚ ਆਪਣਾ ਪੂਰਨ ਭਰੋਸਾ ਪ੍ਰਗਟ ਕੀਤਾ ਅਤੇ ਭਵਿੱਖ ਵਿੱਚ ਸੁਖਦਿਆਲ ਸਿੰਘ ਝੰਡ ਦੀ ਅਗਵਾਈ ਵਿੱਚ ਹੀ ਕੰਮ ਕਰਨ ਲਈ ਪ੍ਰਣ ਲਿਆ। ਇਸ ਮੀਟਿੰਗ ਦੌਰਾਨ ਆਗੂਆਂ ਨੇ ਗੁਰਮੁੱੱਖ ਸਿੰਘ ਬਾਬਾ ਅਤੇ ਦੀਪਕ ਆਨੰਦ ਤੇ ਮੇਜਰ ਸਿੰਘ ਖੱਸਣ ਨੂੰ ਅਧਿਆਪਕ ਦਲ ਦੀ ਮੈਂਬਰਸ਼ਿਪ ਤੋਂ ਖਾਰਜ ਕੀਤਾ । ਆਗੂਆਂ ਨੇ ਈਸ਼ਰ ਸਿੰਘ ਮੰਝਪੁਰ ਵੱਲੋਂ ਆਪਹੁਦਰੇ ਢੰਗ ਨਾਲ ਦਲ ਦੇ ਪ੍ਰਮੁੱਖ ਆਗੂਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਜ਼ਿਲ੍ਹਾ ਇਕਾਈ ਭੰਗ ਕਰਨ ਤੇ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਜਾਣ ਦੇ ਮਾਮਲੇ ਦੇ ਵਿਰੋਧ ਵਿੱਚ ਅਧਿਆਪਕ ਦਲ ਪੰਜਾਬ ਕਪੂਰਥਲਾ ਦਾ ਵਫ਼ਦ ਅਗਲੇ ਦਿਨਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਵੇਗਾ ।
ਇਸ ਮੌਕੇ ਤੇ ਸਮੂਹ ਅਧਿਆਪਕਾਂ ਨੇ ਰੋਸ਼ ਵਿਚ ਆ ਕੇ ਈਸ਼ਰ ਸਿੰਘ ਮੰਝਪੁਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਸੇਵਾਮੁਕਤ ਹੋ ਚੁੱਕੇ ਆਗੂ ਜਥੇਬੰਦੀ ਨੂੰ ਖ਼ਰਾਬ ਕਰਨ ਤੇ ਤੁਲੇ ਹੋਏ ਹਨ। ਇਸ ਮੌਕੇ ਤੇ ਜੋਗਿੰਦਰ ਸਿੰਘ ,ਮਨਿੰਦਰ ਸਿੰਘ, ਹਰਦੇਵ ਸਿੰਘ ,ਵਸਨਦੀਪ ਸਿੰਘ ਜੱਜ ,ਅਮਰਜੀਤ ਸਿੰਘ, ਗੁਰਮੀਤ ਸਿੰਘ ਖਾਲਸਾ, ਪ੍ਰਮੋਦ ਕੁਮਾਰ ਅਮਰੀਕ ਸਿੰਘ ਰੰਧਾਵਾ , ਰੇਸ਼ਮ ਸਿੰਘ ਰਾਮਪੁਰੀ, ਸੰਦੀਪ ਸਿੰਘ ਰਣਜੀਤ ਸਿੰਘ, ਮਨਜੀਤ ਸਿੰਘ, ਮੁਖਤਿਆਰ ਲਾਲ, ਜਗਜੀਤ ਸਿੰਘ ,ਅਮਰਜੀਤ ਸਿੰਘ , ਸੰਦੀਪ ਸਿੰਘ ਟਿੱਬਾ ,ਡਾ ਅਰਵਿੰਦਰ ਸਿੰਘ ਭਰੋਤ, ਮਨੂ ਪ੍ਰਾਸ਼ਰ ,ਹਰਜਿੰਦਰ ਸਿੰਘ, ਰਾਜੀਵ ਸਹਿਗਲ ਜਤਿੰਦਰ ਸਿੰਘ ਸ਼ੈਲੀ ,ਮਨਦੀਪ ਸਿੰਘ , ਸ਼ੁਭ ਨਾਰਾਇਣ ਆਨੰਦ ਵਿਪਨ ਕੁਮਾਰ , ਰੌਸ਼ਨ ਲਾਲ ,ਸੁਰਜੀਤ ਸਿੰਘ ,ਪਾਰਸ ਧੀਰ, ਗੁਰਪ੍ਰੀਤ ਸਿੰਘ ,ਅਮਨਪ੍ਰੀਤ ਸਿੰਘ ,ਹਰਸਿਮਰਤ ਸਿੰਘ ਥਿੰਦ, ਵਿਜੈ ਸ਼ਰਮਾ ,ਅਰਜਨਜੀਤ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਕੁਮਾਰ ਔਜਲਾ , ਹਰਦੀਪ ਸਿੰਘ , ਅਮਨ ਸੂਦ, ਟੋਨੀ ਕੌੜਾ, ਸੁਖਬੀਰ ਸਿੰਘ, ਅਮਿਤ ਕੁਮਾਰ , ਕਮਲਜੀਤ ਸਿੰਘ ਬੂਲਪੁਰ , ਪ੍ਰਵੀਨ ਕੁਮਾਰ ਆਨੰਦ ,ਰਾਜੇਸ਼ ਜੌਲੀ, ਭਜਨ ਸਿੰਘ ਮਾਨ ,ਅਤੁਲ ਸੇਠੀ ,ਮਨਜਿੰਦਰ ਸਿੰਘ ਧੰਜੂ ,ਵਿਜੇ ਕੁਮਾਰ ਭਵਾਨੀਪੁਰ, ਰਮੇਸ਼ ਕੁਮਾਰ ਭੇਟਾਂ, ਸਰਬਜੀਤ ਸਿੰਘ ਔਜਲਾ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਦਲ ਦੇ ਆਗੂ ਅਧਿਆਪਕ ਹਾਜ਼ਰ ਸਨ ।