ਅਣਗੌਲੇ ਵਿੱਚ ਹੈ ਬਜ਼ੁਰਗ ਪੀੜ੍ਹੀ

(ਸਮਾਜ ਵੀਕਲੀ)

ਭਾਰਤੀ ਸੱਭਿਆਚਾਰ ਵਿੱਚ ਬਜੁਰਗਾਂ ਦਾ ਬਹੁਤ ਮਹੱਤਵ ਹੈ,ਪਰ ਨਾਲ ਹੀ ਚਿੰਤਾਂਜਨਕ ਸਥਿੱਤੀ ਹੈ ਕਿ ਦੁਰਵਿਵਹਾਰ ਅਤੇ ਅਣਗੌਲਿਆ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।‘ਹੈਲਪ ਏਜ਼ ਇੰਡੀਆ’ਵਲੋਂ ਕੋਰਨਾ ਤੋੋਂ ਬਾਅਦ ਬਜ਼ੁਰਗਾਂ ਦੀ ਆਮਦਨ,ਸਿਹਤ, ਸੁਰੱਖਿਆ ਜੀਵਨ ਸ਼ੈਲੀ ‘ਚ ਆਈਆਂ ਵੱਡੀਆਂ ਤਬਦੀਲੀਆਂ ਨੂੰ ਸਮਝਣ ਲਈ ਦੇਸ਼ ਵਿਆਪੀ ਸਰਵੈਖਣ ਕਰਵਾਇਆ ਗਿਆ,ਜਿਸ ‘ਚ ਸਾਹਮਣੇ ਆਇਆ ਹੈ ਕਿ ਭਾਰਤ ‘ਚ ਬਜੁਰਗ ਜਿਆਦਾਤਰ ਅਣਗੌਲੇ ਅਤੇ ਨਿਰਾਸ਼ ਹਨ।

ਸਰਵੈਖਣ ਅਨੁਸਾਰ ਦੇਸ਼ ਵਿੱਚ ਤਕਰੀਬਨ 71 ਫੀਸਦੀ ਬਜੁਰਗ ਕਿਸੇ ਵੀ ਤਰਾਂ ਦਾ ਵੀ ਕੋਈ ਕੰਮ ਨਹੀ ਕਰ ਰਹੇ ਅਤੇ 61 ਫੀਸਦੀ ਬਜ਼ੁਰਗਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਦੇਸ਼ ਵਿੱਚ ਉਨਾਂ ਲਈ ਰੁਜ਼ਗਾਰ,ਢੁਕਵੇ ਅਤੇ ਪਹੁੰਚਯੋਗ ਮੌਕੇ ਉਪਲਬਧ ਨਹੀ ਹਨ।ਹਾਲਾਂਕਿ ਇਕ ਰਾਸ਼ਟਰੀ ਰਿਪੋਰਟ ‘ਬ੍ਰਿਜ਼ ਦਾ ਗੈਪ’, ਅੰਡਰਸਟੈਡਿੰਗ ਐਲਡਰਜ਼ ਨੀਡਜਸ’ ਦੇ ਅਨੁਸਾਰ,ਬਜ਼ੁਰਗਾਂ ਨੇ ਇਸ ਫ਼ਰਕ ਨੂੰ ਦੂਰ ਕਰਨ ਲਈ ‘ਘਰ ਤੋਂ ਕੰਮ’ਅਤੇ ਰਿਟਾਇਰਮੈਂਟ ਦੀ ਉਮਰ ਵਧਾਉਣ ਵਰਗੇ ਕੁਝ ਵਿਵਹਾਰਕ ਵਰਗੇ ਸੁਝਾਅ ਵੀ ਦਿੱਤੇ ਹਨ,ਪਰ ਚਿੰਤਾਂ ਦੀ ਗੱਲ ਇਹ ਹੈ ਕਿ ਨਾ ਹੀ ਸਮਾਜ਼ ਅਤੇ ਨਾ ਹੀ ਸਰਕਾਰਾਂ ਬਜ਼ੁਰਗਾਂ ਦੇ ਮੁੜ ਵਸੇਬੇ ਬਾਰੇ ਚਿੰਤਤ ਹਨ।

ਕੋਰੋਨਾ ਮਹਾਂਮਾਰੀ ਦੇ ਉਸ ਮਾੜੇ ਦੌਰ ਵਿੱਚ ਇਕੱਲਾਪਣ ਜਾਂ ਸਮਾਜਿਕ ਤੌਰ ‘ਤੇ ਅਲੱਗ-ਅਲੱਗ ਹੋੋਣ ਦੇ ਕਾਰਨ ਡਰ ਅਤੇ ਨਿਰਾਸ਼ਾਂ ਦੇ ਲੱਛਣ ਤਾਂ ਵਧੇ ਹੀ ਹਨ,ਪਰ ਖੁਦਕੁਸ਼ੀਆਂ ਦੇ ਮਾਮਲੇ ਵੀ ਵਧੇ ਹਨ।ਛੇ ਦੇਸ਼ਾਂ ਦਾ ‘ਗੋਲਬਲ ਦੇਸ਼ ਵਾਚ ਇੰਡੈਕਸ’‘ਹੈਲਪ ਏਜ਼ ਇੰਟਰਨੈਸ਼ਨਲ ਨੈਟਵਰਕ ਆਫ਼ ਚੈਰਿਟੀਜ਼’ਨਾਂ ਦੀ ਸੰਸਥਾ ਵਲੋਂ ਕਰਵਾਇਆ ਗਿਆ ਸੀ,ਜਿਸ ਵਿੱਚ ਲੱਗਭਗ 44 ਫੀਸਦੀ ਬਜੁਰਗਾਂ ਦਾ ਮੰਨਣਾ ਸੀ ਕਿ ਜਨਤਕ ਥਾਵਾਂ ‘ਤੇ ਉਨਾਂ ਨਾਲ ਥਾਂ ਥਾਂ ‘ਤੇ ਦੁਰਵਿਵਹਾਰ ਕੀਤਾ ਜਾਂਦਾ ਹੈ,ਜਦ ਕਿ 35 ਫੀਸਦੀ ਬਜੁਰਗਾਂ ਦਾ ਕਹਿਣਾ ਹੈ ਕਿ ਸਮਾਜ ਉਨਾਂ ਨਾਲ ਵਿਤਕਰਾ ਕਰਦਾ ਹੈ।

ਇਕ ਰਿਪੋਰਟ ਦੇ ਅਨੁਸਾਰ ਸਿਗਰਟਨੋਸ਼ੀ ਲਈ ਵਿਸ਼ਵ ਦੇ ਸਰਵੋਤਮ ਸਥਾਨਾਂ ਦੀ ਦਰਜਾਬੰਦੀ ਵਿੱਚ ਸਵਿਟਜ਼ਰਲੈਂਡ ਨੂੰ ਸਭ ਤੋੋਂ ਵਧੀਆ ਸਥਾਨ ਮੰਨਿਆ ਗਿਆ ਹੈ।ਕੁੱਲ 96 ਦੇਸ਼ਾਂ ਦੇ ਗਲੋਬਲ ਵਾਚ ਇੰਡੈਕਸ ਵਿੱਚ ਭਾਰਤ 71ਵੇਂ ਸਥਾਨ ‘ਤੇ ਸੀ,ਜੋ ਭਾਰਤ ਵਿੱਚ ਬਜ਼ੁਰਗਾਂ ਦੀ ਅਣਦੇਖੀ ਨੂੰ ਦਰਸਾਉਂਦਾ ਹੈ।ਇਕ ਹੋਰ ਸਰਵੈਖਣ ਵਿੱਚ ਸਾਹਮਣੇ ਆਇਆ ਹੈ ਕਿ ਆਪਣੇ ਹੀ ਪਰਿਵਾਰ ਦੇ ਦੁਰਵਿਵਹਾਰ ਕਾਰਨ 75 ਫੀਸਦੀ ਤੋਂ ਵੱਧ ਬਜ਼ੁਰਗ ਪਰਿਵਾਰ ਵਿੱਚ ਰਹਿਣ ਦੇ ਬਾਵਜੂਦ ਇਕੱਲੇਪਣ ਦਾ ਸ਼ਿਕਾਰ ਹੋਏ ਬੈਠੇ ਹਨ।ਅੱਸੀ ਫੀਸਦੀ ਤੋਂ ਵੱਧ ਬਜ਼ੁਰਗ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ ਪਰ ਉਨਾਂ ਵਿੱਚੋਂ ਬਹੁਤੇ ਆਪਣੀ ਨੂੰਹ-ਪੁਤਰ ਤੋਂ ਘੁਟਣ,ਬੰਦਿਸ਼ ਮਹਿਸੂਸ ਕਰ ਰਹੇ ਹਨ।

ਹਾਲਾਂਕਿ ਬਜ਼ੁਰਗਾਂ ਦੀ ਅਣਗਹਿਲੀ ਦੇ ਮਾਮਲੇ ਸਿਰਫ਼ ਭਾਰਤ ਤੱਕ ਹੀ ਸੀਮਿਤ ਨਹੀ ਹਨ।ਵਿਦੇਸ਼ਾਂ ਵਿੱਚ ਤਾਂ ਬਜ਼ੁਰਗਾਂ ਦੀ ਹਾਲਤ ਹੋਰ ਵੀ ਮਾੜੀ ਹੈ।ਪਰ ਭਾਰਤ ਦੇ ਸੰਦਰਭ ਵਿੱਚ ਇਹ ਸਥਿੱਤੀ ਇਸ ਕਰਕੇ ਹੋਰ ਵੀ ਚਿੰਤਾਂਜਨਕ ਹੈ,ਕਿਉਕਿ ਭਾਰਤੀ ਸਮਾਜ ਵਿੱਚ ਹਮੇਸ਼ਾਂ ਹੀ ਸੰਯੁਕਤ ਪਰਿਵਾਰ ਨੂੰ ਮਹੱਤਵ ਦਿੱਤਾ ਜਾਂਦਾ ਰਿਹਾ ਹੈ,ਜਿੱਥੇ ਬਜ਼ੁਰਗਾਂ ਦਾ ਸਥਾਨ ਹੁਣ ਤੱਕ ਸੱਭ ਤੋਂ ਉਚਾ ਰਿਹਾ ਹੈ।ਅੱਜ ਦੇ ਬਦਲਦੇ ਸਮੇਂ ਵਿੱਚ ਛੋਟੇ ਅਤੇ ਪ੍ਰਮਾਣੂ ਪਰਿਵਾਰ ਦੀ ਲਾਲਸਾ ਵਿੱਚ ਸਾਂਝੇ ਪਰਿਵਾਰ ਦਾ ਸੰਕਲਪ ਖਤਮ ਹੁੰਦਾ ਜਾ ਰਿਹਾ ਹੈ,ਜਿਸ ਕਾਰਨ ਜਿੱਥੇ ਲੋਕ ਆਪਣੇ ਬਜ਼ੁਰਗਾਂ ਤੋਂ ਦੂਰ ਹੁੰਦੇ ਜਾ ਰਹੇ ਹਨ,ਉਥੇ ਹੀ ਬੱਚੇ ਦਾਦਾ ਦਾਦੀ ਦੇ ਪਿਆਰ ਤੋਂ ਬਾਂਝੇ ਹੁੰਦੇ ਜਾ ਰਹੇ ਹਨ।ਇਕੱਲੇ ਰਹਿਣ ਦੇ ਕਾਰਨ ਜਿੱਥੇ ਬਜ਼ੁਰਗਾਂ ਦੇ ਵਿਰੁਧ ਅਪਰਾਧ ਵਧਣ ਲੱਗੇ ਹਨ,ਉਥੇ ਹੀ ਛੋਟੇ ਪਰਿਵਾਰਾਂ ਵਿੱਚ ਬੱਚਿਆਂ ਨੂੰ ਪਰਿਵਾਰ ਦੇ ਬਜ਼ੁਰਗਾਂ ਦੀ ਸੰਗਤ ਨਹੀ ਮਿਲਦੀ,ਇਸ ਦੇ ਨਾਲ ਉਹਨਾਂ ਦੇ ਕੰਮ ਕਰਨ ਦੀ ਸ਼ੈਲੀ ‘ਤੇ ਵੀ ਅਸਰ ਪੈਦਾ ਹੈ।

ਭਾਰਤ ਵਿੱਚ ਬਜੁਰਗਾਂ ਦੀ ਆਬਾਦੀ ਸਾਲ 2011 ਵਿੱਚ 10,4 ਕਰੋੜ ਸੀ ਅਤੇ ਸਾਲ 2016 ਵਿੱਚ ਇਹ ਗਿਣਤੀ 116 ਕਰੋੜ ਤੱਕ ਪਹੁੰਚ ਗਈ,ਅਨੁਮਾਨ ਹੈ ਕਿ ਇਹ ਗਿਣਤੀ 2026 ਤੱਕ ਵੱਧ ਕੇ 179 ਮਿਲੀਅਨ ਹੋ ਜਾਵੇਗੀ।ਇਕ ਹੋਰ ਰਿਪੋਰਟ ਦੇ ਅਨੁਸਾਰ ਸਾਲ 2050 ਤੱਕ ਦੁਨੀਆ ਭਰ ਵਿੱਚ 65 ਸਾਲ ਦੇ ਆਸ ਪਾਸ ਦੀ ਉਮਰ ਦੇ ਅੱਧ-ਖੜ੍ਹ ਬਜੁਰਗਾਂ ਦੀ ਗਿਣਤੀ ਇਕ ਅਰਬ ਹੋੋ ਜਾਵੇਗੀ,ਜਿੰਨ੍ਹਾਂ ਵਿੱਚੋ ਜ਼ਿਆਦਾਤਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਦੇ ਹੋਣਗੇ,ਕਿਉਕਿ ਇੱਥੇ ਬਹੁਤ ਵੱਡੀ ਆਬਾਦੀ ਹੈ।ਔਰਤਾਂ ਦੀ ਗਿਣਤੀ ਵੀ ਬਜੁਰਗ ਲੋਕਾਂ ਨਾਲੋ ਜਿਆਦਾ ਹੋਵੇਗੀ,ਕਿਉਕਿ ਉਹ ਅਕਸਰ ਮਰਦਾਂ ਨਾਲੋ ਜਿਆਦਾ ਸਮ੍ਹਾਂ ਜਿਊਦੀਆਂ ਹਨ।

‘ਵਰਲਡ ਪਾਪੂਲੇਸ਼ਨ ਪ੍ਰੋਸਪੈਕਟਸ 2019’ਨੇ ਕਿਹਾ ਕਿ ਜਦੋਂ ਸਾਲ 2019 ਵਿੱਚ ਦੁਨੀਆਂ ਦੇ ਹਰ ਗਿਆਰਾਂ ਵਿੱਚੋਂ ਇਕ ਵਿਆਕਤੀ ਦੀ ਉਮਰ 65 ਸਾਲ ਤੋਂ ਵੱਧ ਸੀ,ਤਾਂ ਸਾਲ 2050 ਤੱਕ,ਵਿਸ਼ਵ ਭਰ ਵਿੱਚ ਹਰ ਛੇ ਵਿੱਚੋਂ ਇਕ ਵਿਆਕਤੀ ਦੀ ਉਮਰ 60 ਸਾਲ ਤੋੋਂ ਵੱਧ ਹੋਵੇਗੀ।ਅਜਿਹੀ ਸਥਿੱਤੀ ਵਿੱਚ ਬਜ਼ੁਰਗਾਂ ਦੀਆਂ ਵੱਖ-ਵੱਖ ਸਮੱਸਿਆਵਾਂ ਪ੍ਰਤੀ ਗੰਭੀਰ ਹੋਣ ਅਤੇ ਉਮਰ ਦੇ ਇਸ ਆਖਰੀ ਪੜਾਅ ਵਿੱਚ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਠੋਸ ਕਦਮ ਚੁੱਕਣ ਦੀ ਸਖਤ ਲੋੜ ਹੈ।

ਕੋਰੋਨਾ ਯੁੱਗ ਦੇ ਦੌਰਾਨ ਵੱਖੋ-ਵੱਖਰੇ,ਖਤਰਿਆਂ ਵਿੱਚੋ ਜੂਝਣਾ,ਚਿੰਤਤ ਅਤੇ ਇਕੱਲੇ ਹੋਣ ਦੇ ਕਾਰਨ ਬਜ਼ੁਰਗਾਂ ਲਈ ਸਿਹਤ ਸਬੰਧੀ ਖਤਰੇ ਵੀ ਬਹੁਤ ਜਿਆਦਾ ਵੱਧ ਗਏ ਸਨ।ਕੁਝ ਸਮ੍ਹਾਂ ਪਹਿਲਾਂ ਕੋਰੋਨਾ ਸੰਕਟ ਨਾਲ ਜੂਝ ਰਹੇ ਬਜੁਰਗਾਂ ਦੀਆਂ ਸਮੱਸਿਆਵਾਂ ਬਾਰੇ ਗੈਰ-ਸਰਕਾਰੀ ਸੰਸਥਾਂ ‘ਏਜਵੈਲ ਫਾਊਡੇਸ਼ਨ’ਵਲੋਂ ਇਕ ਮਹੀਨੇ ‘ਚ ਪੰਜ ਹਜਾਰ ਤੋਂ ਵੱਧ ਬਜੁਰਗਾਂ ‘ਤੇ ਅਧਿਐਨ ਕੀਤਾ ਗਿਆ।ਖੋਜਕਰਤਾਵਾਂ ਨੇ ਕਿਹਾ ਕਿ ਬਜੁਰਗਾਂ ਵਿੱਚ ਸਿਹਤ ਸਬੰਧੀ ਚਿੰਤਾਵਾਂ,ਇਨਸੋਮਨੀਆ,ਡਰ,ਨਿਰਾਸ਼ਾਂ,ਚਿੜਚਿੜਾਪਣ,ਤਣਾਅ,ਡਰਾਉਣੇ ਸੁਪਨੇ,ਖਾਲੀਪਣ ਦੀ ਭਾਵਨਾ, ਵਾਇਰਲ ਇੰਨਫੈਕਸ਼ਨ ਦਾ ਵੱਧਦਾ ਖਤਰਾ,ਭੁੱਖ ਨਾ ਲੱਗਣਾ ਅਤੇ ਅਨਿਸ਼ਚਿਤ ਭਵਿੱਖ ਨਾਲ ਜੁੜੀ ਚਿੰਤਾਂ ਵਧੀ ਹੈ।ਆਈਆਈਟੀ ਮਦਰਾਸ ਵਲੋਂ ਬਜੁਰਗਾਂ ਦੀ ਸਿਹਤ ‘ਤੇ ਵੀ ਇੱਕ ਸਰਵੈਖਣ ਕੀਤਾ ਗਿਆ ਸੀ,ਜਿਸ ਦੀ ਰਿਪੋਰਟ ‘ਗਲੋਬਲਾਈਜ਼ੇਸ਼ਨ ਐਡ ਹੈਲਥ’ਜਰਨਲ ਵਿੱਚ ਪ੍ਰਕਾਸ਼ਿਤ ਹੋਈ ਸੀ।

ਇਸ ਸਰਵੈ ਰਿਪੋਰਟ ਅਨੁਸਾਰ ਸ਼ੂਗਰ,ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਬਜੁਰਗਾਂ ਵਿੱਚ ਆਮ ਤੌਰ ਤੇ ਮਿਲਦੀਆਂ ਹਨ।ਵੱਡਾ ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਸਿਰਫ਼ 18,9 ਫੀਸਦੀ ਬਜੁਰਗਾਂ ਕੋਲ ਮੈਡੀਕਲ ਬੀਮਾ(ਪਾਲਿਸੀ) ਦੀ ਪਹੁੰਚ ਸੀ ਅਤੇ ਉਨ੍ਹਾਂ ਕੋਲ ਸਿਹਤ ‘ਤੇ ਜਿਆਦਾ ਖਰਚ ਕਰਨ ਦੀ ਸਮਰੱਥਾ ਨਹੀ ਸੀ।ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਬਜੁਰਗਾਂ ‘ਚ ਇਕੱਲਾਪਣ ਜਿਆਦਾ ਵੱਧ ਗਿਆ ਹੈ,ਜੋ ਉਨ੍ਹਾਂ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ।ਸਮਾਜ ਤੋਂ ਲੰਬੇ ਸਮ੍ਹੇਂ ਲਈ ਅਲੱਗ-ਥਲੱਗ ਰਹਿਣ ਨਾਲ ਬਜੁਰਗਾਂ ਵਿੱਚ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਆ ਰਹੀਆਂ,ਅਤੇ ਹੋ ਸਕਦੀਆਂ ਹਨ,ਜਿਵੇ ਕਿ ਉਦਾਸੀ ਅਤੇ ਚਿੰਤਾਂ,ਬਹੁਤ ਜਿਆਦਾ ਸ਼ਰਾਬ ਪੀਣਾ ਜਾਂ ਕਮਜ਼ੋਰ ਦਿਮਾਗੀ ਕਾਰਜ਼,ਦਿਮਾਗੀ ਕਮਜ਼ੋਰੀ ਆਦਿ,ਜੋ ਉਹਨਾਂ ਦੇ ਹਿਊਮਿਨ ਸਿਸਟਮ ਦੇ ਨਾਲ-ਨਾਲ ਉਹਨਾਂ ਦੇ ਕਾਰਡੀਓਵੈਸਕੁਲਰ ਸਿਸਟਮ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ।ਮਾਹਰ ਇਸ ਤੱਥ ਨੂੰ ਲੈ ਕੇ ਵੀ ਬਹੁਤ ਚਿੰਤਾਂ ਕਰਦੇ ਹਨ ਕਿ ਇਕੱਲੇਪਣ ਕਰਕੇ ਲੋਕ ਜਲਦੀ ਮਰ ਜਾਂਦੇਂ ਹਨ।

ਬਜੁਰਗਾਂ ਦੀ ਸਥਿਤੀ ‘ਤੇ ਆਈਆਈਟੀ ਮਦਰਾਸ ਦੀ ਇਕ ਰਿਪੋਰਟ ਦੇ ਅਨੁਸਾਰ,ਭਾਰਤ ਵਿੱਚ ਅੱਸੀ ਸਾਲ ਜਾਂ ਇਸ ਤੋਂ ਵੱਧ ਉਮਰ ਦੀ ਆਬਾਦੀ ਦਾ 27,05 ਪ੍ਰਤੀਸ਼ਤ ਬਜ਼ੁਰਗ ਅੰਸ਼ਿਕ ਜਾਂ ਪੂਰੀ ਤਰਾਂ ਵਿੱਤੀ ਤੌਰ ‘ਤੇ ਦੂਜਿਆਂ ‘ਤੇ ਨਿਰਭਰ ਹੈ।ਭਾਂਵੇ ਦੇਸ਼ ਵਿੱਚ ਬਜੁਰਗਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਯੋਜਨਾ ਕੁਝ ਹੱਦ ਤੱਕ ਸ਼ੁਰੂ ਕੀਤੀ ਗਈ ਸੀ ਅਤੇ ਸੱਠ ਸਾਲ ਤੋਂ ਵੱਧ ਉਮਰ ਦੇ ਹਰ ਬਜੁਰਗ ਨੂੰ ਕੇਂਦਰ ਸਰਕਾਰ ਵੱਲੋਂ ਦੋ ਸੌ ਰੁਪਏ ਦੇਵੇਗੀ।ਉਸ ਲਈ ਪੰਜ ਸੌ ਰੁਪਏ ਦੀ ਪੈਨਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ।ਹੈਰਾਨੀ ਦੀ ਗੱਲ ਹੈ ਕਿ ਲਗਾਤਾਰ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਦੇ ਬਾਵਜੂਦ ਪੈਨਸ਼ਨ ਰਾਸ਼ੀ ਵਿੱਚ ਕੋਈ ਵੱਡਾ ਬਦਲਾਅ ਨਹੀ ਹੋਇਆ ਹੈ।ਹਾਲਾਂਕਿ ਇਸ ਕੇਂਦਰੀ ਯੋਜਨਾ ਵਿੱਚ ਕੁਝ ਰਾਜਾਂ ਵੱਲੋਂ ਆਪਣੀ ਤਰਫ਼ੋਂ ਕੁਝ ਫੰਡ ਜੋੜ ਕੇ ਇਸ ਵਿੱਚ ਥੋੜਾ ਵਾਧਾ ਕੀਤਾ ਗਿਆ ਸੀ,ਪਰ ਪੈਨਸ਼ਨ ਕੌਸਲ ਦੀ ਇਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਵੀ ਲੱਗਭਗ 5,8 ਕਰੋੜ ਲੋਕਾਂ ਨੂੰ ਹੀ ਪੈਨਸ਼ਨ ਮਿਲ ਰਹੀ ਹੈ।

ਉਂਝ ਵੀ ਸਮਾਜ ਨੂੰ ਬਜੁਰਗਾਂ ਦੀਆਂ ਵੱਖ-ਵੱਖ ਸਮੱਸਿਆਵਾਂ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਮੁਸੀਬਤ ਵਿੱਚ ਉਨ੍ਹਾਂ ਦਾ ਸਹਾਰਾ ਬਣ ਕੇ ਵਧੀਆ ਜੀਵਨ ਜਿਊਣ ਲਈ ਉਸਾਰੂ ਮਾਹੌਲ ਪ੍ਰਦਾਨ ਕਰਨ ਦੀ ਲੋੜ ਹੈ।ਜੇਕਰ ਬੁਢਾਪੇ ਵਿੱਚ ਬਜੁਰਗ ਸਰੀਰਕ ਤੌਰ ‘ਤੇ ਕਮਜ਼ੋਰ ਹੋ ਜਾਣ ਤਾਂ ਵੀ ਪਰਿਵਾਰ ਦੇ ਮੈਂਬਰਾਂ ਦਾ ਫ਼ਰਜ ਬਣਦਾ ਹੈ ਕਿ ਉਹ ਉਨਾਂ ਦੀ ਪੂਰੀ ਇਜ਼ਤ ਨਾਲ ਦੇਖਭਾਲ ਕਰਨ।ਬੁਢਾਪੇ ਵਿੱਚ ਵੱਖ-ਵੱਖ ਬੀਮਾਰੀਆਂ ਤੋਂ ਇਲਾਵਾ,ਗੋਡਿਆਂ ਅਤੇ ਜੋੜਾਂ ਦੇ ਦਰਦ ਅਤੇ ਰੀੜ ਦੀ ਹੱਡੀ ਦੇ ਮਰੋੜ ਵਰਗੀਆਂ ਸਮੱਸਿਆਵਾਂ ਸਮੇਤ ਸਰੀਰਕ ਸਥਿੱਤੀ ਦਾ ਬਦਲਣਾ ਇਕ ਆਮ ਜਿਹੀ ਗੱਲ ਹੈ।

ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਘਰ ਬੱਚਿਆਂ ਨਾਲ ਖੁਸ਼ੀ ਖੁਸ਼ੀ ਰਹਿਣ ਅਤੇ ਜੋ ਵੀ ਉਹਨਾਂ ਦੇ ਬੱਚੇ ਸਲਾਹ ਦਿੰਦੇ ਹਨ ਉਹਨਾਂ ਦੀ ਮੰਨ ਕੇ ਉਹਨਾਂ ਨਾਲ ਸਲਾਹ ਨਾਲ ਚੱਲਣ,ਕਿਉਕਿ ਬਹੁਤੇ ਘਰਾਂ ਵਿੱਚ ਦੇਖਿਆ ਗਿਆ ਹੈ ਕਿ ਬਜੁਰਗ ਮੀਆਂ ਬੀਵੀ ਚਾਹੁੰਦੇ ਹਨ ਕਿ ਨੂੰਹ ਪੁਤਰ ‘ਤੇ ਬੱਚੇ ਸਾਡੇ ਹਿਸਾਬ ਨਾਲ ਚੱਲਣ,ਉਹ ਘਰ ਵਿੱਚ ਆਪਣੀ ਚਲਾਉਣਾ ਚਾਹੁੰਦੇ ਹਨ,ਇਹ ਜਿਦਾਂ ਛੱਡ ਕੇ ਤੁਹਾਡਾ ਇਹ ਸਮ੍ਹਾਂ ਭਗਤੀ ਦਾ ਹੈ ਤੁਸੀ ਆਰਾਮ ਨਾਲ ਲੰਗਰ ਪਾਣੀ ਛੱਕ ਕੇ ਪ੍ਰਭੂ ਦੇ ਗੁਣ ਗਾਓ,ਅਤੇ ਆਪਣੀ ਜਿੰਦਗੀ ਆਪਣੇ ਬੱਚਿਆਂ ਨਾਲ,ਆਪਣੇ ਪੋਤੇ ਪੋਤੀਆਂ ਨਾਲ ਸਹੀ ਬਤੀਤ ਕਰੋ।ਬੱਚਿਆਂ ਨੂੰ ਵੀ ਚਾਹੀਦਾ ਹੈ ਕੇ ਬਜੁਰਗਾਂ ਨੂੰ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਦਾ ਸਹੀ ਪੋਸ਼ਣ ਮਿਲਣਾ ਬਹੁਤ ਜਰੂਰੀ ਹੈ।

ਅਮਰਜੀਤ ਚੰਦਰ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ਾਂ ਦੀ ਚਿਤਾਵਨੀ ਸਬੰਧੀ ਪ੍ਰੈੱਸ ਨੋਟ
Next articlePremier League: Arsenal overcome Liverpool for 3-2 win, back at top of the table