ਅਣਖੀ ਮੇਰੇ ਪੰਜਾਬ ਦੇ

ਇਕਬਾਲ ਸਿੰਘ

(ਸਮਾਜ ਵੀਕਲੀ)

ਜਿੱਤਣਗੇ ਸੂਰਮੇ ਸਾਡੇ ਸਿੰਘਦਾਰਾ
ਦਿੱਲ੍ਹੀ ਵਿਚ ਆਕੇ ਬੈਠ ਗਏ ਸ਼ੇਰ ਅਣਖੀ ਮੇਰੇ ਪੰਜਾਬ ਦੇ
ਜੀਹਨਾ ਨੂੰ ਤੂੰ ਅਨਪੜ ਸਮਝਦਾ ਹੈ
ਉਨ੍ਹਾਂ ਪੜਨੇ ਪਾ ਦਿੱਤੇ ਤੇਰੇ ਸਾਰੇ ਘਾੜੇ ਕਾਨੂੰਨੀ ਕਿਤਾਬ ਦੇ

ਅਸੀਂ ਮੋੜਾਂਗੇ ਇੱਕੀਆਂ ਦੇ ਇਕੱਤੀ ਵੀਹਾਂ ਕਰਕੇ
ਅਸੀਂ ਨਹੀਂ ਪੈਂਦੇ ਉਹ ਕਿਸੇ ਗਿਣਤੀ ਮਿਣਤੀ ਹਿਸਾਬ ਦੇ
ਤੂੰ ਸਮਝੀ ਜਾਂਦਾ ਏ ਸਾਨੂੰ ਐਵੇਂ ਜਿਹੇ
ਤੈਨੂੰ ਪਤਾ ਨਹੀਂ ਤੂੰ ਤੰਦ ਛੇੜ ਦਿੱਤੇ ਨੇ ਬਾਬੇ ਦੀ ਰਬਾਬ ਦੇ

ਤੇਰੀ ਉਡਾਰੀ ਬਗਲੇ ਵਾਲੀ
ਸਾਡੀ ਉੱਚੀ ਉਡਾਰੀ ਸਾਨੂੰ ਲੱਗੇ ਹੋਏ ਪੰਖ ਹੁਮਾ ਉਕਾਬ ਦੇ
ਅਸੀਂ ਤੇਰੇ ਰੋਕਿਆਂ ਨਹੀਂ ਰੁੱਕਣਾ
ਤੈਨੂੰ ਨਹੀਂ ਪਤਾ ਕਿੱਸੇ ਸਰਦਾਰ ਬਘੇਲ ਸਿੰਘ ਜਨਾਬ ਦੇ

ਲੋੜ ਪਈ ਤੋਂ ਕਰ ਦਿਆਂਗੇ ਕੱਠੇ ਪਾਣੀ
ਸਰਲੁਜ ਰਾਵੀ ਬਿਆਸ ਜਿਹਲਮ ਅਤੇ ਆਪਣੇ ਚਨਾਬ ਦੇ
ਜੇਕਰ ਤੂੰ ਮੰਨ ਲਈਆਂ ਸਾਡੀਆਂ ਮੰਗਾਂ
ਅਸੀਂ ਮਿਲਾਂਗੇ ਤੈਨੂੰ ਬਣਕੇ ਖੁਸ਼ਬੂਦਾਰ ਫ਼ੁੱਲ ਗੁਲਾਬ ਦੇ

ਤੇਰੇ ਵਰਗਾ ਚੌਂਕੀਦਾਰ ਨਹੀਂ ਚਾਹੀਦਾ
ਅਸੀਂ ਜਾਣਦੇ ਹਾਂ ਕਿੱਸੇ ਤੇਰੀ ਝੂਠੇ ਬੇਈਮਾਨ ਖ਼ਰਾਬ ਦੇ
ਨੰਗਾ ਕਰ ਦਿੱਤਾ ਤੇਰਾ ਚਿਹਰਾ
ਤੂੰ ਢੱਕ ਨਹੀਂ ਸਕਦਾ ਮੂੰਹ ਜਾਲਮਾਂ ਹੁਣ ਨਾਲ ਨਕਾਬ ਦੇ

ਇਕਬਾਲ ਸਿੰਘ
ਫੇਯਰਮੌਂਟ ਹਿੱਲਸ
ਕੈਟੀ ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

Previous articleਲਫ਼ਜ਼ਾਂ ਦੀ ਦੁਨੀਆਂ ਵੱਲੋਂ ਸਾਹਿਤਕ ਸਵਾਲ-ਜਵਾਬ ਪ੍ਰੋਗਰਾਮ ਕਰਵਾਇਆ ਗਿਆ
Next articleਕਾਲੇ ਹਾਸ਼ੀਏ