ਅੱਪਰਾ -ਸਮਾਜ ਵੀਕਲੀ- 10 ਸਾਲ ਲਗਾਤਾਰ ਰਾਜ ਕਰਨ ਤੋਂ ਬਾਅਦ ਤੀਜੇ ਸਥਾਨ ਉਪਰ ਰਹਿ ਗਏ ਅਤੇ ਭਾਜਪਾ ਨਾਲੋ ਨਾਤਾ ਤੋੜਨ ਤੋਂ ਬਾਅਦ ਕਮਜ਼ੋਰ ਹੋਏ ਅਕਾਲੀ ਦਲ ਬਾਦਲ ਵਲੋਂ ਸ਼ਕਤੀ ਪ੍ਰਾਪਤ ਕਰਨ ਦੀ ਸੋਚਨਾਲ ਕੰਮ ਕਰਦਿਆਂ ਗਠਜੋੜ ਕਰਕੇ ਬਸਪਾ ਨੂੰ ਆਪਣੇ ਸਿਆਸੀ ਜਾਲ ਵਿਚ ਫਸਾ ਲਿਆ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੁਖਦੀਪ ਸਿੰਘ ਅੱਪਰਾ ਨੇ ਕਿਹਾ ਕਿ ਇਹ ਗਠਜੋੜ ਕੇਵਲ ਅਕਾਲੀ ਦਲ ਨੂੰ ਫਾਇਦਾ ਦਵਾਉਣ ਲਈ ਖੇਡੀ ਚਾਲ ਹੈ, ਕਿਉਂ ਕਿ ਬਸਪਾ ਨੂੰ ਦਿਤੀਆਂ ਗਈਆਂ ਸੀਟਾਂ ’ਚ ਜਿਆਦਾ ਹਲਕੇ ਉਹ ਨੇ ਜੋ ਭਾਜਪਾ ਵਲੜੋ ਲੜੇ ਜਾਂਦੇ ਸੀ ਅਤੇ ਉਥੇ ਨਾ ਅਕਾਲੀ ਦਲ ਅਤੇ ਨਾ ਬਸਪਾ ਦਾ ਕੋਈ ਖਾਸ ਅਧਾਰ ਹੈ।
ਪਰ ਬਹੁਤੇ ਹਲਕੇ ਇਹੋ ਜਿਹੇ ਨੇ ਜਿਥੇ ਬਸਪਾ ਮਜਬੂਤ ਸਥਿਤੀ ਵਿਚ ਸੀ ਪਰ ਅਕਾਲੀ ਦਲ ਨੇ ਉਹ ਸੀਟਾਂ ਆਪਣੇ ਕੋਲ ਰੱਖੀਆਂ ਨੇ। ਸੋ ਹਾਰਨ ਵਾਲੇ ਹਲਕੇ ਹੀ ਬਸਪਾ ਨੂੰ ਦਿੱਤੇ ਗਏ ਜੋ ਕਿ ਇਕ ਸਿਆਸੀ ਖੇਡ ਖੇਡੀ ਗਈ ਹੈ। ਬਸਪਾ ਵਰਕਰ ਇਸ ਸਿਆਸੀ ਲਾਹੇਬੰਧੀ ਨੂੰ ਧਿਆਨ ਚ ਰੱਖਦੇ ਜਰੂਰ ਵਿਚਾਰ ਕਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly