ਸਟੀਫਨ ਹਾਕਿੰਗ ਨੂੰ ਕਿਹੜੀ ਬੀਮਾਰੀ ਸੀ ਅਤੇ ਉਹ ਉਸ ਤੋਂ ਕਿਵੇਂ ਹਾਰਿਆ?

21 ਸਾਲ ਦਾ ਨੌਜਵਾਨ ਲੜਕਾ ਜਦੋਂ ਦੁਨੀਆ ਬਦਲਣ ਦਾ ਸੁਪਨਾ ਦੇਖ ਰਿਹਾ ਸੀ ਤਾਂ ਕੁਦਰਤ ਨੇ ਐਸਾ ਝਟਕਾ ਦਿੱਤਾ ਕਿ ਉਹ ਅਚਾਨਕ ਤੁਰਦੇ-ਤੁਰਦੇ ਲੜਖੜਾਉਣ ਲੱਗਾ। ਸ਼ੁਰੂਆਤ ਵਿਚ ਤਾਂ ਲੱਗਾ ਕਿ ਕੋਈ ਮਾਮੂਲੀ ਜਿਹੀ ਦਿੱਕਤ ਹੋਏਗੀ ਪਰ ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਇਕ ਐਸੀ ਬੀਮਾਰੀ ਦਾ ਨਾਮ ਦੱਸਿਆ ਜਿਸ ਨੇ ਇਸ ਨੌਜਵਾਨ ਦੇ ਹੋਸ਼ ਉਡਾ ਦਿੱਤੇ।
ਇਹ ਸਟੀਫਨ ਹਾਕਿੰਗ ਦੀ ਕਹਾਣੀ ਹੈ ਜਿਹਨੂੰ 21 ਸਾਲ ਦੀ ਉਮਰ ਵਿਚ ਕਹਿ ਦਿੱਤਾ ਸੀ ਕਿ ਦੋ-ਤਿੰਨ ਸਾਲ ਹੀ ਜਿਉਂਦਾ ਰਹਿ ਸਕੇਗਾ।
ਸੰਨ 1942 ਵਿਚ ਆਕਸਫੋਰਡ ਵਿਚ ਜਨਮੇ ਹਾਂਕਿੰਗ ਦੇ ਪਿਤਾ ਬਾਇਲੋਜਿਸਟ ਸੀ, ਅਤੇ ਜਰਮਨ ਦੀ ਬੰਬਬਾਰੀ ਤੋਂ ਬਚਣ ਦੇ ਲਈ ਲੰਡਨ ਜਾ ਕੇ ਵਸ ਗਏ ਸਨ।
ਹਾਕਿੰਗ ਦਾ ਪਾਲਣ-ਪੋਸ਼ਣ ਲੰਡਨ ਅਤੇ ਅਲਬੰਸ ਵਿਚ ਹੋਇਆ ਅਤੇ ਆਕਸਫੋਰਡ ਤੋਂ ਫਿਜਿਕਸ ਵਿਚੋ ਫਸਟ ਕਲਾਸ ਡਿਗਰੀ ਲੈਣ ਤੋਂ ਬਾਅਦ ਉਹ ਕਾਸਮੋਲਾਜੀ ਵਿਚ ਗਰੈਜੂਏਟ ਰਿਸਰਚ ਕਰਨ ਦੇ ਲਈ ਕੈਬ੍ਰਿਜ਼ ਚਲੇ ਗਏ।
ਸੰਨ 1963 ਵਿਚ ਇਸੇ ਯੂਨੀਵਰਸਿਟੀ ਵਿਚ ਅਚਾਨਕ ਉਸ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਮੋਟਰ ਨਉਰਾਨ ਬੀਮਾਰ ਹੈ।ਕਾਲਜ ਦੇ ਦਿਨਾ ਵਿਚ ਉਨਾਂ ਨੂੰ ਘੋੜਸਵਾਰੀ ਅਤੇ ਕਿਸ਼ਤੀ ਚਲਾਉਣ ਦਾ ਬਹੁਤ ਸੌਕ ਸੀ ਪਰ ਇਸ ਬੀਮਾਰੀ ਨੇ ਉਹਨਾਂ ਦੇ ਸਰੀਰ ਦਾ ਜਿਆਦਾਤਰ ਹਿੱਸਾ ਲਕਵੇ ਨੇ ਆਪਣੇ ਘੇਰੇ ਵਿਚ ਲੈ ਲਿਆ ਸੀ।ਸੰਨ 1964 ਵਿਚ ਉਹ ਜਦੋਂ ਜੇਨ ਨਾਲ ਸ਼ਾਦੀ ਦੀ ਤਿਆਰੀ ਕਰ ਰਿਹਾ ਸੀ ਤਾਂ ਡਾਕਟਰਾਂ ਨੇ ਉਹਨਾਂ ਨੂੰ ਦੋ ਜਾਂ ਜਿਆਦਾ ਤੋਂ ਜਿਆਦਾ ਤਿੰਨ ਸਾਲ ਦਾ ਸਮ੍ਹਾਂ ਦਿੱਤਾ ਸੀ। ਪਰ ਹਾਕਿੰਗ ਦੀ ਕਿਸਮਤ ਨੇ ਸਾਥ ਦਿੱਤਾ ਅਤੇ ਉਹ ਬੀਮਾਰੀ ਬੜੀ ਹੌਲੀ-ਹੌਲੀ ਰਫਤਾਰ ਨਾਲ ਵਧਣੀ ਸ਼ੁਰੂ ਹੋਈ।ਪਰ ਇਹ ਬੀਮਾਰੀ ਕੀ ਸੀ ਅਤੇ ਸਰੀਰ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਸਕਦੀ ਹੈ?
ਬੀਮਾਰੀ ਦਾ ਨਾਮ ਕੀ ਹੈ?
ਇਸ ਬੀਮਾਰੀ ਦਾ ਨਾਂ ਮੋਟਰ ਨਉਰਾਨ ਡਿਸੀਜ਼ ਹੈ।ਐਨ ਐਚ ਐਸ ਦੇ ਅਨੁਸਾਰ ਇਹ ਕੋਈ ਆਮ ਬੀਮਾਰੀ ਨਹੀ ਹੈ।ਇਹ ਬੀਮਾਰੀ ਦਿਮਾਗ਼ ਅਤੇ ਨਰਵਸ ਸਿਸਟਮ ਤੇ ਜਿਆਦਾ ਅਸਰ ਕਰਦੀ ਹੈ।ਇਸ ਨਾਲ ਸਰੀਰ ਵਿਚ ਕਮਜੋਰੀ ਆਉਣੀ ਸ਼ੁਰੂ ਹੋ ਜਾਦੀ ਹੈ ਜੋ ਕਿ ਸਮ੍ਹੇਂ ਦੇ ਨਾਲ-ਨਾਲ ਵੱਧਦੀ ਜਾਦੀ ਹੈ।
ਇਹ ਬੀਮਾਰੀ ਹਮੇਸ਼ਾਂ ਜਾਨਲੇਵਾ ਹੁੰਦੀ ਹੈ ਅਤੇ ਜਿੰਦਗੀ ਨੂੰ ਸੀਮਿਤ ਬਣਾ ਦਿੰਦੀ ਹੈ,ਹਾਲਾਂਕਿ ਕੁਝ ਲੋਕ ਜਿਆਦਾ ਸਮ੍ਹਾਂ ਜਿਉਣ ਵਿਚ ਕਾਮਯਾਬ ਹੋ ਜਾਂਦੇ ਹਨ।ਹਾਕਿੰਗ ਦੇ ਮਾਮਲੇ ਵਿਚ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਹੈ।
ਇਸ ਬੀਮਾਰੀ ਦਾ ਕੋਈ ਇਲਾਜ ਮੌਜੂਦ ਨਹੀ ਹੈ, ਜੋ ਇਸ ਬੀਮਾਰੀ ਦਾ ਇਲਾਜ ਮੌਜੂਦ ਹੈ ਉਹ ਸਿਰਫ ਰੋਜਾਨਾ ਦੇ ਜੀਵਨ ਵਿਚ ਪੈ ਰਹੇ ਅਸਰ ਨੂੰ ਹੀ ਰੋਕ ਸਕਦਾ।ਜੀਵਨਭਰ ਲਈ ਖਤਮ ਨਹੀ ਕਰ ਸਕਦਾ।
ਇਸ ਬੀਮਾਰੀ ਦੇ ਲੱਛਣ ਕੀ ਹਨ? 
ਇਸ ਬੀਮਾਰੀ ਲਈ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬੀਮਾਰੀ ਦੇ ਸ਼ੁਰੂ ਹੁੰਦਿਆ ਇਸ ਦਾ ਪਤਾ ਹੀ ਨਹੀ ਲੱਗਦਾ,ਜਿਵੇਂ-ਜਿਵੇਂ ਇਹ ਬੀਮਾਰੀ ਵੱਧਦੀ ਜਾਦੀ ਹੈ ਤਾਂ ਉਵੇਂ-ਉਵੇਂ ਇਸ ਬੀਮਾਰੀ ਦੇ ਲੱਛਣ ਬਾਹਰ ਆਉਣੇ ਸ਼ੁਰੂ ਹੁੰਦੇ ਹਨ।
ਇਸ ਬੀਮਾਰੀ ਦੇ ਸ਼ੁਰੂਆਤੀ ਲੱਛਣ ਕੀ ਹਨ?
ਅੱਡੀ ਜਾਂ ਪੈਰ ਵਿਚ ਕਮਜ਼ੋਰੀ ਮਹਿਸੂਸ ਹੋਣਾ। ਤੁਰਦੇ ਸਮ੍ਹੇਂ ਲੜਖੜਾਉਣਾ,ਪੌੜੀਆਂ ਚੜਦੇ ਸਮੇਂ ਗਿੱਟੇ ਗੋਡੇ ਦਰਦ ਕਰਨ ਲੱਗ ਜਾਦੇ ਹਨ,ਬੋਲਣ ਵਿਚ ਪਰੇਸ਼ਾਨੀ ਹੋਣ ਲੱਗ ਜਾਦੀ ਹੈ ਅਤੇ ਕੁਝ ਖਾਸ ਚੀਜਾਂ ਖਾਣ ਨਾਲ ਵੀ ਪ੍ਰੇਸ਼ਾਨੀ, ਪਕੜ ਕਮਜ਼ੋਰ ਹੋ ਜਾਂਦੀ, ਹੱਥ ਵਿਚੋਂ ਕੋਈ ਵੀ ਚੀਜ਼ ਫੜ ਨਾ ਹੋਣੀ, ਡੱਬੇ ਦਾ ਡੱਕਣ ਖੋਲਣ ਜਾਂ ਬਟਨ ਬੰਦ ਕਰਨ ਸਮੇਂ ਪ੍ਰੇਸ਼ਾਨੀ ਹੋ ਸਕਦੀ ਹੈ। ਮਾਸਪੇਸ਼ੀਆਂ ਕਮਜੋਰ ਹੋ ਜਾਂਦੀਆਂ,ਵਜ਼ਨ ਘੱਟ ਹੋਣਾ, ਹੱਥ ਅਤੇ ਪੈਰਾਂ ਦੀਆਂ ਹੱਡੀਆਂ ਸਮੇਂ ਦੇ ਨਾਲ-ਨਾਲ ਪਤਲੀਆ ਹੋਣ ਲੱਗਦੀਆ ਹਨ। ਰੋਣ ਅਤੇ ਹੱਸਣ ਨੂੰ ਕਾਬੂ ਕਰਨ ਵਿਚ ਪ੍ਰੇਸ਼ਾਨੀ ਆਉਦੀ ਹੈ।
   ਇਹ ਬੀਮਾਰੀ ਕਿਸ ਨੂੰ ਹੋ ਸਕਦੀ ਹੈ?
ਮੋਟਰ ਨਉਰਾਨ ਬੀਮਾਰੀ ਬਹੁਤ ਹੀ ਘਾਤਕ ਹੈ ਜੋ ਕਿ ਆਮ ਤੌਰ ਤੇ 60 ਤੋਂ 70 ਸਾਲ ਦੀ ਉਮਰ ਵਿਚ ਹਮਲਾ ਕਰਦੀ ਹੈ ਪਰ ਇਹ ਬੀਮਾਰੀ ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਇਹ ਬੀਮਾਰੀ ਦਿਮਾਗ਼ ਅਤੇ ਅੰਤੜੀਆਂ ਵਿਚ ਗੜਬੜ ਕਾਰਨ ਹੀ ਹੁੰਦੀ ਹੈ। ਦਿਮਾਗ ਦੇ ਸੈਲ ਸਮੇਂ ਦੇ ਮੁਤਾਬਿਕ ਕੰਮ ਕਰਨਾ ਬੰਦ ਕਰ ਦਿੰਦੇ ਹਨ। ਪਰ ਇਸ ਦਾ ਅਜੇ ਤੱਕ ਇਹ ਪਤਾ ਨਹੀ ਚਲਿਆ ਕਿ ਇਹ ਕਿਵੇਂ ਹੁੰਦਾ ਹੈ।
 ਜਿੰਨਾ ਲੋਕਾਂ ਨੂੰ ਇਹ ਬੀਮਾਰੀ ਹੈ।
ਡਿਸੀਜ ਜਾਂ ਉਸ ਨਾਲ ਜੁੜੀ ਪ੍ਰੇਸ਼ਾਨੀ ਫਰੰਟੋਟੇਮਪਰਲ ਡਿਮੇਸ਼ੀਆ ਹੁੰਦੀ ਹੈ, ਉਨਾਂ ਨਾਲ ਕਰੀਬੀ ਸਬੰਧ ਰੱਖਣ ਵਾਲੇ ਲੋਕਾਂ ਨੂੰ ਵੀ ਇਹ ਬੀਮਾਰੀ ਹੋ ਸਕਦੀ ਹੈ। ਪਰ ਜਿਆਦਾਤਰ ਮਾਮਲਿਆ ਵਿਚ ਦੇਖਿਆ ਗਿਆ ਹੈ ਕਿ ਪੀੜਤ ਪਰੀਵਾਰ ਵਿਚ ਹੀ ਇਹ ਬੀਮਾਰੀ ਫੈਲਦੀ ਨਹੀ ਦੇਖੀ ਗਈ।
ਕਿਵੇਂ ਪਤਾ ਲੱਗਦਾ ਹੈ ਇਸ ਬੀਮਾਰੀ ਦਾ?
ਸ਼ੁਰੂ ਵਿਚ ਇਸ ਬੀਮਾਰੀ ਦਾ ਪਤਾ ਲੱਗਣਾ ਬਹੁਤ ਮੁਸ਼ਕਲ ਹੈ।ਇਸ ਤਰ੍ਹਾਂ ਦਾ ਕੋਈ ਇਕ ਟੈਸਟ ਨਹੀ ਹੈ ਜੋ ਇਸ ਬੀਮਾਰੀ ਦਾ ਪਤਾ ਲਗਾ ਸਕੇ ਅਤੇ ਇਸ ਤਰਾਂ ਦੀਆਂ ਕਈ ਸਥਿਤੀਆ ਹੈ ਜਿਹਦੇ ਨਾਲ ਇਸ ਬੀਮਾਰੀ ਦੇ ਲੱਛਣ ਹੋ ਸਕਦੇ ਹਨ। ਇਸ ਬੀਮਾਰੀ ਦਾ ਪਤਾ ਲਾਉਣ ਦੇ ਲਈ ਬਹੁਤ ਸਾਰੇ ਟੈਸਟ ਕੀਤੇ ਜਾ ਸਕਦੇ ਹਨ ਜਿਵੇ ਕਿ ਖੂਨ ਦਾ ਟੈਸਟ, ਦਿਮਾਗ਼ ਅਤੇ ਰੀਡ ਦੀ ਹੱਡੀ ਦਾ ਸਕੈਨ,ਲਮਪਰ ਪੰਕਚਰ ਟੈਸਟ ਜਿਸ ਵਿਚ ਰੀਡ ਦੀ ਹੱਡੀ ਵਿਚ ਸੂਈ ਮਾਰ ਕੇ ਫਲੂਡ ਲਿਆ ਜਾਂਦਾ ਹੈ।
ਇਸ ਬੀਮਾਰੀ ਦੇ ਇਲਾਜ਼ ਲਈ ਕੀ ਕੀਤਾ ਜਾ ਸਕਦਾ ਹੈ?
ਇਸ ਬੀਮਾਰੀ ਦੇ ਲਈ ਸਪੈਸਲਿਸਟ ਡਾਕਟਰ ਅਤੇ ਨਰਸ ਦੀ ਜਰੂਰਤ ਹੁੰਦੀ ਹੈ ਜੋ ਆਕਿਉਪੇਸ਼ਨਲ ਥਰੇਪੀ ਅਪਣਾਉਦੇ ਹਨ ਤਾਂ ਕਿ ਰੋਜ ਦੇ ਕੰਮਕਾਜ ਕਰਨ ਵਿਚ ਕੁਝ ਅਸਾਨੀ ਹੋ ਸਕੇ,ਫਿਜਿਓਥਰੇਪੀ ਅਤੇ ਦੂਸਰੇ ਟੈਸਟ ਇਸ ਲਈ ਕਰਦੇ ਹਨ ਤਾਂ ਕਿ ਸਰੀਰ ਚਲਾਉਣ ਦੇ ਲਈ ਤਾਕਤ ਬਚੀ ਰਹੇ।ਸਪੀਚ ਥਰੇਪੀ ਅਤੇ ਖਾਣ ਪੀਣ ਦਾ ਖਾਸ ਧਿਆਨ,ਰਿਲੁਜੋਲ ਨਾਮ ਦੀ ਦਵਾਈ ਜੋ ਇਸ ਬੀਮਾਰੀ ਨੂੰ ਅੱਗੇ ਵਧਣ ਦੀ ਰਫਤਾਰ ਨੂੰ ਰੋਕਦੀ ਹੈ।
ਕਿਵੇਂ ਵੱਧਦੀ ਹੈ ਇਹ ਬੀਮਾਰੀ?
ਮੋਟਰ ਨਉਰਾਨ ਬੀਮਾਰੀ ਸਮੇਂ ਦੇ ਨਾਲ-ਨਾਲ ਜਿਆਦਾ ਵਿਗੜਦੀ ਜਾਂਦੀ ਹੈ।ਸਮੇਂ ਦੇ ਨਾਲ-ਨਾਲ ਚੱਲਣ ਫਿਰਨ ਵਿਚ ਮੁਸ਼ਕਲ ਆਉਦੀ ਹੈ, ਖਾਣਾ ਖਾਣ ਵਿਚ ਮੁਸ਼ਕਲ ਅਤੇ ਸਾਹ ਲੈਣ ਵਿਚ ਮੁਸ਼ਕਲ ਹੋ ਜਾਂਦੀ ਹੈ।ਖਾਣਾ ਖਾਣ ਦੇ ਲਈ ਪਾਈਪ ਅਤੇ ਸਾਹ ਲੈਣ ਦੇ ਲਈ ਮਾਸਕ ਦੀ ਜਰੂਰਤ ਪੈਦੀ ਹੈ।
ਇਹ ਬੀਮਾਰੀ ਇਨਸਾਨ ਨੂੰ ਆਖਰ ਮੌਤ ਤੱਕ ਲੈ ਜਾਂਦੀ ਹੈ, ਪਰ ਇਸ ਬੀਮਾਰੀ ਨਾਲ ਜੂਝ ਰਹੇ ਇਨਸਾਨ ਨੂੰ ਆਖਰੀ ਪੜਾਅ ਤੱਕ ਪਹੁੰਚਣ ਨੂੰ ਕਿੰਨਾ ਸਮ੍ਹਾਂ ਲੱਗਦਾ ਹੈ ਇਹ ਅਲੱਗ-ਅਲੱਗ ਹੋ ਸਕਦਾ ਹੈ।
ਹਾਕਿੰਗ ਤੇ ਇਸ ਬੀਮਾਰੀ ਬਾਰੇ ਕੀ ਅਸਰ?
ਨਉਰਾਨ ਮੋਟਰ ਬੀਮਾਰੀ ਨੂੰ ਮੀਟ੍ਰੋਫਿਕ ਲੈਟਰਲ ਸਕਲੋਰੋਸਿਸ ਵੀ ਕਹਿੰਦੇ ਹੈ।ਇਹ ਡਿਸਆਰਡਰ ਕਿਸੇ ਨੂੰ ਵੀ ਹੋ ਸਕਦਾ ਹੈ। ਇਹ ਪਹਿਲਾਂ ਮਾਸਪੇਸ਼ੀਆਂ ਨੂੰ ਕਮਜੋਰ ਬਣਾਉਦਾ ਹੈ, ਫਿਰ ਲਕਵਾ ਆਉਦਾ ਹੈ ਅਤੇ ਕੁਝ ਦੇਰ ਬਾਅਦ ਬੋਲਣ ‘ਤੇ ਨਿਗਲਣ ਦੀ ਸ਼ਕਤੀ ਵੀ ਜਾਂਦੀ ਰਹਿੰਦੀ ਹੈ।
ਇੰਡੀਪੈਂਡੇਟ ਦੇ ਮੁਤਾਬਕ ਏ ਐਲ ਐਸ ਐਸੋਸੀਏਸ਼ਨ ਦੇ ਮੁਤਾਬਕ ਇਸ ਬੀਮਾਰੀ ਦੇ ਨਾਲ ਜੂਝ ਰਹੇ ਮਰੀਜ਼ਾਂ ਦਾ ਔਸਤਨ ਜੀਵਨ ਆਮ ਤੌਰ ਤੇ ਦੋ ਤੋਂ ਪੰਜ ਸਾਲ ਤੱਕ ਦਾ ਹੀ ਹੁੰਦਾ ਹੈ। ਇਸ ਬੀਮਾਰੀ ਤੋਂ ਪੀੜਤ ਲੋਕ ਪੰਜ ਫੀਸਦੀ ਤੋਂ ਵੀ ਘੱਟ ਲੋਕ ਦੋ ਦਹਾਕੇ ਤੋਂ ਜਿਆਦਾ ਜਿਊਦੇ ਰਹਿੰਦੇ ਹਨ, ਅਤੇ ਹਾਂਕਿੰਗ ਇਹਨਾਂ ਵਿਚੋਂ ਇਕ ਸੀ।ਕਿੰਗਸ ਕਾਲਜ ਲੰਡਨ ਦੇ ਪ੍ਰੋਫੈਸਰ ਨਿਗਲ ਲੇਗ ਨੇ ਕਿਹਾ ਸੀ ਕਿ ਮੈਂ ਏ ਐਲ ਐਸ ਨਾਲ ਪੀੜਤ ਐਸੇ ਕਿਸੇ ਨੂੰ ਨਹੀ ਜਾਣਦਾ ਜੋ ਏਨੇ ਸਾਲ ਜਿਊਦਾ ਰਿਹਾ ਹੋਵੇ।
ਫਿਰ ਹਾਕਿੰਗ ਕਿਵੇ ਅਲੱਗ ਹੈ?ਕੀ ਉਹ ਸਿਰਫ ਕਿਸਮਤ ਦੇ ਧਨੀ ਹੈ ਜਾਂ ਫਿਰ ਕੋਈ ਹੋਰ ਗੱਲ ਹੈ?ਇਸ ਸਵਾਲ ਦਾ ਜਵਾਬ ਕੋਈ ਵੀ ਸਾਫ ਤੌਰ ਤੇ ਨਹੀ ਦੇ ਸਕਦਾ।
ਉਹਨਾਂ ਨੇ ਖੁਦ ਕਿਹਾ ਸੀ,ਸ਼ਾਇਦ ਏ ਐਲ ਐਸ ਦੀ ਜਿਸ ਕਿਸਮ ਦਾ ਮੈਂ ਪੀੜਤ ਹਾਂ, ਉਸ ਦਾ ਕਾਰਨ ਵਿਟਾਮਿਨ ਦਾ ਗਲਤ ਅਵਸ਼ੋਸ਼ਣ ਹੈ। ਇਸ ਤੋਂ ਇਲਾਵਾ ਇਥੇ ਹਾਕਿੰਗ ਦੀ ਖਾਸ ਵ੍ਹੀਲਚੇਅਰ ਅਤੇ ਉਸ ਦੀ ਬੋਲਣ ਵਿਚ ਮਦਦ ਕਰਨ ਵਾਲੀ  ਮਸ਼ੀਨ ਦਾ ਜਿਕਰ ਕਰਨਾ ਵੀ ਜਰੂਰੀ ਹੈ। ਉਹ ਆਟੋਮੈਟਿਕ ਵ੍ਹੀਲਚੇਅਰ ਦਾ ਇਸਤੇਮਾਲ ਕਰਦੇ ਸੀ ਅਤੇ ਉਹ ਬੋਲ ਨਹੀ ਸਕਦੇ ਸੀ ਇਸ ਲਈ ਕੰਪਿਊਟਰਾਇਜ਼ਡ ਵਾਇਸ ਸਿਂਥੇਸਾਇਜਰ ਉਸ ਦੇ ਦਿਮਾਗ਼ ਦੀ ਗੱਲ ਸੁਣ ਕੇ ਮਸ਼ੀਨ ਦੇ ਜਰੀਏ ਆਵਾਜ਼ ਦਿੰਦੇ ਸੀ।

ਪੇਸ਼ਕਸ਼:-ਅਮਰਜੀਤ ਚੰਦਰ  ਲੁਧਿਆਣਾ 8   ਮੋਬਾਇਲ-9417600014