ਯਾਦਾਂ ਦਾ ਕਾਫਲਾ

ਯਾਦਾਂ ਦਾ ਕਾਫਲਾ ਲੈ ਕੇ
ਮੈਂ ਮੰਜ਼ਿਲ ਪਾਉਣ ਚੱਲੀ
ਨਵਾਂ ਹੈ ਰਾਹ, ਲੰਬਾ ਹੈ ਸਫਰ
ਉਮੰਗਾਂ ਦੇ ਫੁੱਲਾਂ ਦੀ ਖੇਤੀ
ਮੈਂ ਵੀ ਹੌਲੀ ਹੌਲੀ ਬੀਜ ਚੱਲੀ
ਇਹ ਯਾਦਾਂ ਕੁਝ ਖੱਟੀਆਂ, ਮਿੱਠੀਆਂ ਨੇ
ਇਨ੍ਹਾਂ ਦਾ ਜਾਇਕਾ ਚਖ ਕੇ
ਮੈਂ ਅੱਗੇ ਵੱਧ ਚੱਲੀ
ਇਸ ਸਫਰ ਵਿੱਚ
ਚਾਹੇ ਗਮ ਵੀ ਆਉਣ
ਉਨ੍ਹਾਂ ਕੌੜੀਆਂ ਯਾਦਾਂ ਨੂੰ ਮੈਂ
ਚਾਸ਼ਣੀ ‘ਚ ਘੋਲ ਪੀ ਚੱਲੀ
ਜਿੰਦਗੀ ਦਾ ਫਲਸਫਾ
ਅੱਗੇ ਵੱਧਣ ਵਿੱਚ ਹੈ
ਵਿਸਰ ਚੁੱਕੀਆਂ ਯਾਦਾਂ ਨੂੰ
ਪੋਟਲੀ ਵਿੱਚ ਬੰਨ ਚੱਲੀ
ਮੰਜ਼ਿਲ ਦੂਰ ਸਫਰ ਹੈ ਲੰਬਾ
ਹੱਥਾਂ ਵਿੱਚ ਹੌਸਲੇ ਦਾ ਚੱਪੂਫੜ
ਮੁਸ਼ਕਿਲਾਂ ਦਾ ਦਰਿਆ ਪਾਰ ਕਰਨ ਚੱਲੀ
ਬੜਾ ਕੁਝ ਸਿੱਖਿਆ ਵਕਤ ਦੇ ਝੱਖੜਾਂ ਤੋਂ
ਮੈਂ ਹਰ ਰੁਕਾਵਟ ਨੂੰ ਪਰ੍ਹਾਂ ਕਰ
ਬਸ ਅੱਗੇ ਅੱਗੇ ਵੱਧ ਚੱਲੀ
ਕਰਨਾ ਹੈ ਆਸਮਾਨ ਮੁੱਠੀ ਵਿੱਚ
ਮਿਹਨਤ, ਹੌਸਲੇ ਦਾ ਪਾਠ
‘ਭਟ’ ਬਾਖੂਬੀ ਪੜ ਚੱਲੀ
ਯਾਦਾਂ ਦਾ ਕਾਫ਼ਲਾ ਲੈ ਕੇ
ਮੈਂ ਮੰਜ਼ਿਲ ਪਾਉਣ ਚੱਲੀ।
ਮੈਂ ਮੰਜ਼ਿਲ ਪਾਉਣ ਚੱਲੀ।

  • ਰਾਧਾ ਭੱਟ