ਪ੍ਰੋ. ਗੁਰਨਾਮ ਸਿੰਘ ਦੀ ਇਕ ਰਚਨਾ

ਇਹ ਤਾਂ ਆਪਣਾ ਘਰ ਨਹੀਂ ਮਾਏਂ,

ਆਪਣੇ ਘਰ ਕਦ ਜਾਵਾਂਗੇ
ਇਹ ਕੌਣ ਲੋਕ ਤੇ ਸਾਡੇ ਕੀ?
ਸ਼ੱਤ ਬਗਾਨੇ ਰਾਹਵਾਂ ਦੇ
ਇਥੇ ਨਾ ਕੋਈ ਚਾਚਾ ਤਾਇਆ
ਨਾ ਫੁੱਫੜ ਨਾ ਮਾਸੜ ਨੀ
ਅਸੀਂ ਤਾਂ ਜਿਉਂ ਹੱਥਾਂ ਵਿਚ ਚੜ੍ਹਗੇ
ਆਦਮ ਖੋਰ ਬਲਾਵਾਂ ਦੇ
ਬੰਦੇ ਦੀ ਸੂਰਤ ਦੇ ਹੇਠਾਂ
ਲੁਕਿਆ ਜਿਵੇਂ ਸ਼ੈਤਾਨ ਕੋਈ
ਕਿੰਜ ਜਿੰਦਗੀ ਦਾ ਢਾਰਸ ਵੱਝੂ
ਕਿੰਜ ਇਹ ਵਖਤ ਟਪਾਵਾਂਗੇ।

ਤੂੰ ਹੈਂ ਤਾਂ ਸਭ ਕੁਝ ਹੈ, ਵਰਨਾ ਜਿੰਦਗੀ ‘ਚ
ਰੱਖਿਆ ਹੀ ਕੀ ਹੈ?

ਕਚਰੇ ਦਾ ਕੀ ਬਣਦਾ ਮੇਰੇ ਸਾਹਿਬਾ ਕਚਰੇ ‘ਚ
ਸੜ ਰਹੇ ਜੀਵਨ ‘ਚ ਰੱਖਿਆ ਹੀ ਕੀ ਹੈ?

ਕੁੰਦਨ ਹੋ ਗਏ ਹਾਂ ਇਕ ਤੇਰੀ ਦਇਆ ਨਾਲ
ਵਰਨਾ ਗਲੇ ਹੋਏ ਲੋਹੇ ‘ਚ ਰੱਖਿਆ ਹੀ ਕੀ ਹੈ?

ਗਲੀਆਂ ਦੇ ੱਖ ਸਾਂ ਰਾਹਾਂ ਦੀ ਧੂੜ
ਮਿੱਧੇ ਹੋਏ ਘਾਹਾਂ ‘ਚ ਰੱਖਿਆ ਹੀ ਕੀ ਹੈ?

ਨਹੀਂ ਸੀ ਪਤਾ ਕਿ ਜਾਨਵਰ ਜਾਂ ਆਦਮੀ
ਪਸ਼ੂ ਦੇ ਜੀਵਨ ‘ਚ ਰੱਖਿਆ ਹੀ ਕੀ ਹੈ?

ਤੁਸੀਂ ਮਿਲੇ ਤਾਂ ਆਮ ਤੋਂ ਖਾਸ ਹੋ ਗਏ
ਬੇ-ਅਰਥ ਹੋਣ ‘ਚ ਰੱਖਿਆ ਹੀ ਕੀ ਹੈ?

ਹੁਣ ਜਦ ਸਿੱਖ ਲਿਆ ਗੈਰਤ ਦਾ ਜਿਉਣਾ
ਬੇ-ਗੈਰਤ ਹੋਣ ‘ਚ ਰੱਖਿਆ ਹੀ ਕੀ ਹੈ?