ਪੀ. ਐੱਚ. ਡੀ. ਕਰਨ ਵਾਲਿਆਂ ਲਈ ਬਿ੍ਟੇਨ ਦਾ ਤੋਹਫਾ, ਵੀਜਾ ਸ਼ਰਤਾ ਨੂੰ ਕੀਤਾ ਨਰਮ

ਲੰਡਨ – (ਰਾਜਵੀਰ ਸਮਰਾ) ਕਿਸੇ ਵੀ ਵਿਸ਼ੇ ‘ਚ ਪੀ. ਐੱਚ. ਡੀ. ਕੀਤੇ ਬਿਨੈਕਾਰਾਂ ਨੂੰ ਵੀਜ਼ਾ ਦੇਣ ‘ਚ ਬ੍ਰਿਟੇਨ ਹਰ ਤਰ੍ਹਾਂ ਦੀ ਰੁਕਾਵਟ ਖਤਮ ਕਰਨ ਜਾ ਰਿਹਾ ਹੈ। ਬ੍ਰਿਟਿਸ਼ ਸਰਕਾਰ ਦੇ ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਰਤੀਆਂ ਨੂੰ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ‘ਚ ਮਾਹਿਰ ਪੇਸ਼ੇਵਰਾਂ ਦੀ ਸ਼੍ਰੇਣੀ ‘ਚ ਸਭ ਤੋਂ ਜ਼ਿਆਦਾ ਵੀਜ਼ੇ ਭਾਰਤੀਆਂ ਨੂੰ ਹੀ ਮਿਲਦੇ ਹਨ।
ਬ੍ਰਿਟੇਨ ਦੇ ਚਾਂਸਲਰ ਫਿਲੀਪ ਹੈਮੰਡ ਨੇ ਬੁੱਧਵਾਰ ਨੂੰ ਬਜਟ ਅਪਡੇਟ ‘ਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਆਖਿਰ ਤੋਂ ਉੱਚ ਸਿੱਖਿਅਤ ਲੋਕਾਂ ਨੇ ਬ੍ਰਿਟੇਨ ਆਉਣ ਦੀ ਗਿਣਤੀ ਕੁਝ ਸ਼ਰਤਾਂ ਨਾਲ ਅਸੀਮਤ ਹੋਵੇਗੀ। ਉਹ ਬ੍ਰਿਟੇਨ ‘ਚ ਕੰਮ ਕਰਨ ਲਈ ਅਪਲਾਈ ਕਰ ਸਕਦੇ ਹਨ। ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਨੇ ਸਰਕਾਰ ਦੇ ਤਾਜ਼ਾ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਨਾਲ ਸਿੱਖਿਆ ਅਤੇ ਸੋਧ ਦਾ ਪੱਧਰ ਬਿਹਤਰ ਹੋਣ ਦੀ ਉਮੀਦ ਜਤਾਈ ਹੈ। ਚਾਂਸਲਰ ਫਿਲੀਪ ਹੈਮੰਡ ਨੇ ਸਰਕਾਰ ਦੇ ਫੈਸਲੇ ਦੀ ਸੰਸਦ ‘ਚ ਐਲਾਨ ਕਰਦੇ ਹੋਏ ਆਖਿਆ ਕਿ ਹੁਨਰਮੰਦ ਪ੍ਰਾਪਤ ਵੀਜ਼ਾ ਬਿਨੈਕਾਰਾਂ ਦੇ ਬ੍ਰਿਟੇਨ ਆ ਕੇ ਕੰਮ ‘ਤੇ ਲੱਗੀ ਹਰ ਤਰ੍ਹਾਂ ਦੀ ਰੋਕ ਹਟਾਈ ਜਾ ਰਹੀ ਹੈ।
ਬ੍ਰਿਟੇਨ ‘ਚ ਨੌਕਰੀਆਂ ਲਈ ਹੁਨਰਮੰਦ ਲੋਕ ਅਪਲਾਈ ਕਰਨ ਅਕੇ ਨਿਯੁਕਤੀ ਪਾਉਣ ਤੋਂ ਬਾਅਦ ਆਮ ਤਰੀਕੇ ਨਾਲ ਆ ਕੇ ਕੰਮ ਕਰਨ। ਇਸ ਤਰ੍ਹਾਂ ਦੇ ਵੀਜ਼ਾ ਜਾਰੀ ਕਰਨ ਲਈ ਗਿਣਤੀ ਦੀ ਕੋਈ ਸੀਮਾ ਨਹੀਂ ਹੋਵੇਗੀ। ਜਿੱਥੇ ਜਿੰਨੀ ਜ਼ਰੂਰਤ ਮਹਿਸੂਸ ਕੀਤੀ ਜਾਵੇਗੀ, ਉਨੇ ਹੀ ਵੀਜ਼ਾ ਜਾਰੀ ਕੀਤੇ ਜਾਣਗੇ। ਇਹ ਫੈਸਲੇ ਤਕਨੀਕ ਕ੍ਰਾਂਤੀ ਦਾ ਫਾਇਦਾ ਚੁੱਕਣ ਅਤੇ ਅਰਥਵਿਵਸਥਾ ਨੂੰ ਗਤੀ ਦੇਣ ਲਈ ਕੀਤਾ ਗਿਆ ਹੈ। ਕੁਝ ਹਫਤਿਆਂ ਬਾਅਦ ਇਹ ਨਵੀਂ ਵਿਵਸਥਾ ਲਾਗੂ ਹੋ ਜਾਵੇਗੀ। ਨਾਲ ਹੀ ਸਰਕਾਰ ਇਮੀਗ੍ਰੇਸ਼ਨ ਨਿਯਮਾਂ ‘ਚ ਬਦਲਾਅ ਕਰ ਵਿਦੇਸ਼ੀ ਸੋਧਕਾਰਾਂ ਦੀ 180 ਦਿਨਾਂ ਤੋਂ ਜ਼ਿਆਦਾ ਦੀ ਗੈਰ-ਮੌਜੂਦਗੀ ‘ਤੇ ਉਨ੍ਹਾਂ ਨੂੰ ਆਰਥਿਕ ਰੂਪ ਤੋਂ ਦੰਡਿਤ ਨਹੀਂ ਕਰੇਗੀ। ਹਾਲ ਹੀ ‘ਚ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ‘ਚ 2018 ‘ਚ ਮਾਹਿਰ ਉੱਚ ਹੁਨਰਮੰਦ ਪੇਸ਼ੇਵਰਾਂ ਲਈ ਜਾਰੀ ਹੋਏ ਵੀਜ਼ਿਆਂ ‘ਚ ਜ਼ਿਆਦਾਤਰ ਭਾਰਤੀ ਸਨ। ਸਾਲ 2018 ‘ਚ ਕੁਲ ਹੁਨਰਮੰਦ ਪੇਸ਼ੇਵਰਾਂ ਲਈ ਜੋ ਵੀਜ਼ੇ ਜਾਰੀ ਹੋਏ ਉਨ੍ਹਾਂ ‘ਚੋਂ 54 ਫੀਸਦੀ ਸਿਰਫ ਭਾਰਤੀਆਂ ਨੇ ਹਾਸਲ ਕੀਤੇ। ਇਹ ਸਿਲਸਿਲਾ ਕਈ ਸਾਲਾ ਤੋਂ ਜਾਰੀ ਹੈ।