ਪਿਆਰ ਦੇ ਵਿੱਚ / ਗ਼ਜ਼ਲ

ਪਿਆਰ ਦੇ ਵਿੱਚ ਵੀ ਜਿਹੜਾ ਪੁੱਛੇ ਜ਼ਾਤ,
ਉਸ ਨੂੰ ਮਿਲ ਨ੍ਹੀ ਸਕਦੀ ਇਹ ਸੌਗਾਤ।

ਦਿਲ ਹੌਲਾ ਹੌਲਾ ਲੱਗੇ ਉਸ ਵੇਲੇ,
ਜਦ ਹੋ ਕੇ ਹਟੇ ਅੱਖਾਂ ਚੋਂ ਬਰਸਾਤ।

ਉਹਨਾਂ ਨੇ ਉੱਠ ਕੇ ਕਿਹੜੇ ਕੰਮ ਕਰਨੇ,
ਸੋਲਾਂ ਘੰਟੇ ਹੋਵੇ ਜਿਨ੍ਹਾਂ ਦੀ ਰਾਤ।

ਕਾਮੇ ਦੀ ਝੁੱਗੀ ਚੋਣੋ ਨ੍ਹੀ ਹੱਟਦੀ,
ਖੋਰੇ ਕਦ ਰੁਕਣੀ ਯਾਰੋ, ਬਰਸਾਤ?

ਬੀਮਾਰ ਦਵਾਈ ਬਿਨ ਤੜਪੇ ਸੁਬਾਹ ਦਾ,
ਖੋਰੇ ਕਿਵੇਂ ਬੀਤੇਗੀ ਉਸ ਦੀ ਰਾਤ?

ਆਪਣਾ ਬਚਾ ਆਪੇ ਕਰਨਾ ਪੈਣਾ ਹੈ,
ਇੱਥੇ ਸਾਰੇ ਲਾ ਕੇ ਬੈਠੇ ਘਾਤ।

ਉਹ ਸੀ ਮਾਲਕ ਖੇਤਾਂ ਤੇ ਕੋਠੀ ਦਾ ,
ਉਸ ਅੱਗੇ ਸਾਡੀ ਕੀ ਸੀ ਔਕਾਤ?

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554