ਨੀਰਜ ਚੋਪੜਾ ਤੋਂ ਏਸ਼ਿਆਈ ਖੇਡਾਂ ਵਿੱਚ ਤਗ਼ਮੇ ਦੀ ਉਮੀਦ

20 ਸਾਲਾ ਦੇ ਨੀਰਜ ਨੇ ਇਸ ਸਾਲ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੇ ਜ਼ੈਵਲਿਨ ਥਰੋਅ ਮੁਕਾਬਲੇ ਵਿੱਚ ਦੇਸ਼ ਦੀ ਝੋਲੀ ਸੋਨ ਤਗ਼ਮਾ ਪਾਇਆ ਸੀ। ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਨੀਰਜ ਨੇ ਬੀਤੇ ਸਾਲ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 85.23 ਮੀਟਰ ਦਾ ਥਰੋਅ ਕਰਕੇ ਸੁਨਹਿਰੀ ਤਗ਼ਮਾ ਹਾਸਲ ਕੀਤਾ ਸੀ। ਇਸ ਸਾਲ ਮਈ ਵਿੱਚ ਨੀਰਜ ਨੇ ਦੋਹਾ ਡਾਇਮੰਡ ਲੀਗ ਦੌਰਾਨ 87.43 ਦੇ ਸ਼ਾਨਦਾਰ ਥਰੋਅ ਨਾਲ ਕੌਮੀ ਰਿਕਾਰਡ ਤੋੜਿਆ ਸੀ। ਨੀਰਜ ਜੂਨੀਅਰ ਵਰਗ ਦਾ ਵਿਸ਼ਵ ਚੈਂਪੀਅਨ ਰਹਿ ਚੁੱਕਾ ਹੈ। ਉਹ ਇਸ ਮੌਕੇ ਓਵੇ ਹੋਨ ਦੀ ਦੇਖਰੇਖ ਵਿੱਚ ਕੋਚਿੰਗ ਲੈ ਰਿਹਾ ਹੈ। ਉਸ ਤੋਂ ਏਸ਼ਿਆਡ ਵਿੱਚ ਵੀ ਤਗ਼ਮੇ ਦੀ ਕਾਫੀ ਉਮੀਦ ਹੈ।