ਡਾ. ਨਵਜੀਤ ਜੌਹਲ ਦੀ ਇਕ ਗ਼ਜ਼ਲ

ਭਿੱਜਿਆ ਭਿੱਜਿਆ ਦਿਨ, ਸੁਲਗ਼ਦੀ ਰਾਤ ਨਹੀਂ ਹੈ,
ਬਾਰਸ਼ ਦਾ ਮੌਸਮ ਹੈ, ਪਰ ਬਰਸਾਤ ਨਹੀਂ ਹੈ।
ਉਹ ਜਿਊਣਾ ਤਾਂ ਚਾਹੁੰਦੈ, ਗਰਜਦੇ ਬੱਦਲਾਂ ਦੇ ਵਾਂਗ,
ਪਰ ਅੱਜ ਦੇ ਬੰਦੇ ਦੀ, ਇਹ ਔਕਾਤ ਨਹੀਂ ਹੈ।
ਮੋਬਾਈਲ, ਵਟਸਐਪ, ਟਵਿਟਰ, ਫੇਸਬੁੱਕ, ਸੈਲਫੀ,
ਕਿਸੇ ਕੋਲ ਪਰ ਦਾਦੀ ਵਾਲੀ ‘ਬਾਤ’ ਨਹੀਂ ਹੈ।
ਨਾ ਹੀ ਪਹੁ-ਫੁਟਾਲਾ ਹੈ, ਨਾ ਹੀ ਕਿਰਨ ਚਾਨਣ ਦੀ,
ਤੁਸੀਂ ਲੱਖ ਪਏ ਆਖੋ, ਇਹ ਪ੍ਰਭਾਤ ਨਹੀਂ ਹੈ।
ਬਣਾ ਕੇ ਮੂਰਖ ਵੋਟਰ ਨੂੰ, ਜਦ ਉਹ ਗੱਦੀ ‘ਤੇ ਬੈਠਾ,
ਕਹਿੰਦਾ ਸੁਆਲ ਪੁੱਛਣ ਦੀ ਤੇਰੀ ਔਕਾਤ ਨਹੀਂ ਹੈ।
ਨਾ ਉਸ ਕੋਲ ਰੋਟੀ-ਰੋਜ਼ੀ ਹੈ, ਨਾ ਮਕਾਨ ਨਾ ਕੱਪੜਾ,
ਕਿਸੇ ਬਣਾ ਛੱਡਿਐ ਉਸ ਨੂੰ, ਉਹ ਬਦਜ਼ਾਤ ਨਹੀਂ ਹੈ।
ਮੇਰਾ ਜਨੂੰਨ ਹੈ ਮੇਰੀ ਰੂਹ ਤੋਂ ਲੈ ਕੇ ਰੋਹ ਦਾ ਮੰਜ਼ਰ,
ਮੇਰਾ ਗੁੱਸੇ ‘ਚ ਬਾਂਹ ਚੁੱਕਣਾ, ਮਹਿਜ਼ ਜਜ਼ਬਾਤ ਨਹੀਂ ਹੈ।
ਸੰਪਰਕ: 98155-51478