ਜੈਚੰਦ, ਗ਼ਦਾਰ ਨਹੀਂ, ਦੇਸ਼ ਭਗਤ ਬੋਧੀ ਰਾਜਾ ਸੀ

ਹਰਬੰਸ ਵਿਰਦੀ,ਲੰਡਨ

ਵਿਸ਼ਵ ਰਤਨ ਬਾਬਾ ਸਾਹਿਬ ਡਾ: ਅੰਬੇਡਕਰ ਨੇ ਆਪਣੇ ਮਹਾਨ ਗਰੰਥ “ਜ਼ਾਤ ਪਾਤ ਦਾ ਬੀਜ ਨਾਸ਼” ਭੀਮ ਪਤ੍ਰਕਾ ਵਲੋਂ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਤ ਦੇ ਸਫਾ 5 ਤੇ ਲਿਖਦੇ ਹਨ “I shall be satisfied if I make the Hindus realise that they are sick men of India and that their sickness is causing danger to the health and happiness of other Indians” ਭਾਵ-: ਮੈਨੂੰ ਤਸੱਲੀ ਹੋਵੇਗੀ ਅਗਰ ਮੈਂ ਹਿੰਦੂਆਂ ਨੂੰ ਇਹ ਅਹਿਸਾਸ ਕਰਾ ਸਕਾਂ ਕਿ ਉਹ ਭਾਰਤ ਦੇ ਬੀਮਾਰ ਆਦਮੀ ਹਨ, ਅਤੇ ਉਨ੍ਹਾਂ ਦੀ ਬੀਮਾਰੀ ਦੂਸਰੇ ਭਾਰਤੀਆਂ ਦੀ ਸੇਹਤ ਅਤੇ ਖੁਸ਼ਹਾਲੀ ਲਈ ਖ਼ਤਰਾ ਹੈ”। ਅਮਰੀਕਾ ਵਿੱਚ ਅੰਗਰੇਜ਼ਾਂ ਨੇ ਹਬਸ਼ੀਆਂ ਨੂੰ ਪਸ਼ੂਆਂ ਦੀ ਤਰ੍ਹਾਂ ਮੰਡੀਆਂ ਵਿੱਚੋਂ ਉਨ੍ਹਾਂ ਦੇ ਡੌਲ੍ਹੇ ਟੋਹਕੇ ਦੇਖਿਆ ਕਿ ਸ਼ਕਤੀਸ਼ਾਲੀ ਵੀ ਹੈ, ਤਾਂ ਖਰੀਦਿਆ! ਹਬਸ਼ੀਆਂ ਦੀਆਂ ਪਤਨੀਆਂ ਆਪਣੇ ਅੰਗਰੇਜ਼ ਮਾਲਕ ਦੀ ਰਸੋਈ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀਆਂ।ਜਰਮਨੀ ਵਿੱਚ ਹਿਟਲਰ ਨੇ ਯਹੂਦੀਆਂ ਉੱਤੇ ਬੇਸ਼ੁਮਾਰ ਜ਼ੁਲਮ ਢਾਏ ਪਰ ਉਨ੍ਹਾਂ ਦੇ ਤਰੱਕੀ ਦੇ ਰਸਤੇ ਬੰਦ ਨਹੀਂ ਕੀਤੇ।ਅਸਟਰੇਲੀਆ ਦੇ ਔਬਰਿਜਨੀਆਂ ਦੀ ਗੱਲ ਹੈ ਜਾਂ ਨਿਊਜ਼ੀਲੈਂਡ ਦੇ ਮੋਹਰਿਆਂ ਦੀ ਗੱਲ ਹੋਵੇ ਜੋ ਜ਼ੁਲਮੋ-ਸਿਤਮ ਜੰਬੂਦੀਪ (ਭਾਰਤ) ਦੇ ਬੋਧੀਆਂ ਨੂੰ ਅਛੂਤ ਬਣਾਕੇ ਯੂਰੇਸ਼ੀਅਨ ਬ੍ਰਾਮਣਾਂ ਵਲੋਂ ਕੀਤੇ ਗਏ ਇਸ ਦੀ ਮਿਸਾਲ ਦੁਨੀਆ ਦੇ ਇਤਹਾਸ ਵਿੱਚ ਕਿਤੇ ਵੀ ਨਹੀਂ ਮਿਲਦੀ। ਜੰਬੂਦੀਪ ਵਿੱਚੋਂ ਬੁੱਧ ਧੰਮ ਨੂੰ ਖਤਮ ਕਰਨ ਤੋਂ ਬਾਦ ਬ੍ਰਾਮਣਾਂ ਨੇ ਬੋਧੀਆਂ ਦੇ ਇਤਹਾਸ ਅਤੇ ਮਹਾਪੁਰਸ਼ਾਂ ਦੀ ਵਿਚਾਰਧਾਰਾ ਨਾਲ ਉਹ ਖਿਲਵਾੜ ਕੀਤਾ ਕਿ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਸਮਰਾਟ ਅਸ਼ੋਕ, ਜਿਸਨੇ ਹਿੰਸਾ ਦਾ ਰਸਤਾ ਛੱਡਕੇ ਬੁੱਧ ਦਾ ਅਹਿੰਸਾ ਵਾਲਾ ਧੰਮ ਹੀ ਨਹੀਂ ਅਪਣਾਇਆ ਸਗੋਂ ਸਾਰੇ ਮੱਧ ਏਸ਼ੀਆ ਵਿੱਚ ਫੈਲਾਇਆ। ਜੰਬੂਦੀਪ ਅਤੇ ਦੂਜੇ ਦੇਸ਼ਾਂ ਦੇ ਬੋਧੀ ਸਮਰਾਟ ਅਸ਼ੋਕ ਨੂੰ ਆਦਰ ਨਾਲ ਦੇਵ ਅਸ਼ੋਕ ਕਹਿੰਦੇ ਸਨ ਪਰ ਇਨ੍ਹਾਂ ਯੁਰੇਸ਼ੀਅਨਾਂ ਨੇ ਉਸਨੂੰ ਚੰਡਾਲ ਅਸ਼ੌਕ ਕਿਹਾ।ਇਨ੍ਹਾਂ ਯੂਰੇਸ਼ੀਅਨਾਂ ਨੇ ਜਦੋਂ ਉਂਗਲੀਮਾਲ ਫਿਲਮ ਬਣਾਈ ਤਾਂ ਅਹਿੰਸਕ (ਉਂਗਲੀਮਾਲ ਦਾ ਅਸਲੀ ਨਾਂਅ) ਦੀ ਮਾਤਾ ਉਸਦੇ ਜਨਮ ਤੋਂ ਪਹਿਲਾਂ ਕ੍ਰਿਸ਼ਨ ਦੀ ਮੂਰਤੀ ਅੱਗੇ ਆਰਤੀ ਕਰਦੀ ਹੈ ਜੋ ਕਿ ਸੱਚ ਨਹੀਂ ਹੈ।ਅਸ਼ੋਕ ਦੇ ਬਾਬਾ ਚੰਦਰ ਗੁਪਤ ਮੌਰੀਆ ਤੇ ਫਿਲਮ ਬਣਾਈ ਤਾਂ ਬਚਪਨ ਵਿੱਚ ਉਸਦੇ ਜੰਜੂ ਪਹਿਨਾਏ ਹੋਏ ਹਨ ਜਦੋਂ ਕਿ ਚੰਦਰ ਗੁਪਤ ਬ੍ਰਾਮਣ ਨਾ ਹੋਕੇ ਮੂਨਿਵਾਸੀ ਸੀ। ਅਸ਼ੋਕਾ ਸੀਰੀਅਲ ਵਿੱਚ ਜਦੋਂ ਅਸ਼ੋਕ 10-12 ਸਾਲ ਦਾ ਹੈ ਤਾਂ ਉਸਨੂੰ ਨੌਜਵਾਨ ਚਾਣਕੀਆ ਸ਼ਾਸਤਰ ਵਿੱਦਿਆ ਸਿਖਾਉਂਦਾ ਹੈ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਸ਼ੋਕ ਦੇ ਬਾਬੇ ਨੂੰ ਜਦੋਂ ਉਹ 10-12 ਸਾਲ ਦਾ ਸੀ ਤਾਂ ਉਸਨੂੰ ਵੀ ਨੌਜਵਾਨ ਚਾਣਕੀਆ ਹੀ ਸ਼ਾਸਤਰ ਵਿੱਦਿਆ ਸਿਖਾਉਂਦਾ ਹੈ ਦੇਖੋ ਬਾਬੇ ਨੂੰ ਅਤੇ ਪੋਤੇ ਨੂੰ ਵੀ ਜਵਾਨ ਚਾਣਕੀਆ ਹੀ ਸ਼ਾਸਤਰ ਵਿੱਦਿਆ ਸਿਖਾ ਰਿਹਾ ਹੈ।ਅਸ਼ੋਕ ਦੇ ਬੇਟੇ ਕੁਨਾਲ ਦੀਆਂ ਅੱਖਾਂ ਬ੍ਰਾਮਣ ਸਿਪਾਹੀਆਂ ਨੇ ਕੱਢੀਆਂ ਸਨ ਪਰ ਬ੍ਰਾਮਣਾਂ ਲਿਖ ਦਿੱਤਾ ਕਿ ਕੁਨਾਲ ਦੀ ਮਤਰੇਈ ਮਾਂ ਨੇ ਕੁਨਾਲ ਦੀਆਂ ਅੱਖਾਂ ਕਢਾਈਆਂ ਸਨ। ਅੱਜ ਵੀ ਆਰ ਐਸ ਐਸ ਅਤੇ ਹੋਰ ਬ੍ਰਾਮਣ ਜਥੇਬੰਦੀਆਂ ਸਾਕੀਆ ਮੁਨੀ ਗੌਤਮ ਬੁੱਧ ਨੂੰ ਹਿੰਦੂ ਅਤੇ ਕਸ਼ੱਤਰੀ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ, ਜਦੋਂ ਕਿ ਹਿੰਦੂ ਲਫ਼ਜ਼ ਤਾਂ ਫਾਰਸੀ ਦਾ ਲਫ਼ਜ਼ ਹੈ, ਜੋ ਕਿ ਕਿਸੇ ਵੀ ਹਿੰਦੂ ਗਰੰਥ ਵਿੱਚ ਨਹੀਂ ਹੈ, ਇਹ ਤਾਂ ਇਨ੍ਹਾਂ ਨੂੰ ਮੁਸਲਮਾਨ ਹਮਲਾਆਵਰਾਂ ਨੇ ਦਿੱਤਾ। ਅਗਰ ਬੁੱਧ ਕਸ਼ੱਰਤੀ ਸਨ ਤਾਂ ਉਨ੍ਹਾਂ ਦੇ ਬਾਬਾ ਸਿੰਘਹਨੂੰ ਜਾਂ ਪੜਦਾਦਾ ਰਾਜੇ ਕਿਉੂਂ ਨਹੀਂ ਸਨ? ਸਿਧਾਰਥ ਗੌਤਮ ਦੇ ਜਨਮ ਤੋਂ ਪਹਿਲਾਂ ਸਿਧਾਰਥ ਦਾ ਪਿਤਾ ਸ਼ਧੋਧਨ ਰਾਜਾ ਬਣਿਆ ਸੀ।ਅਸਲੀ ਧੰਪੱਦ ਵਿੱਚ 227 ਸ਼ਲੋਕ ਹਨ ਅੱਜ ਜੋ ਪਟਿਆਲਾ ਯੂਨੀਵਰਸਿਟੀ ਨੇ ਪੰਜਾਬੀ ਵਿੱਚ ਧੰਮਪੱਦ ਪਬਲਿਸ਼ ਕੀਤਾ ਹੈ ਉਸ ਵਿੱਚ 529 ਸ਼ਲੋਕ ਹਨ 302 ਸ਼ਲੋਕ ਕਿੱਥੋਂ ਆ ਗਏ? ਇਹ ਤਾਂ ਛੋਟੀ ਜਿਹੀ ਝਲਕ ਹੈ ਇਸ ਵਾਰੇ ਤਾਂ ਬਹੁਤ ਬੜੀ ਕਿਤਾਬ ਲਿਖੀ ਜਾ ਸਕਦੀ ਹੈ।
ਉਪਰੋਕਤ ਗੱਲਾਂ ਦੀ ਤਰ੍ਹਾਂ ਇੱਕ ਸ਼ਕਤੀਸ਼ਾਲੀ ਅਤੇ ਦੇਸ਼ ਭਗਤ ਬੋਧੀ ਰਾਜੇ ਜੈਚੰਦਰ ਨੂੰ ਇਨ੍ਹਾਂ ਯੂਰੇਸ਼ੀਅਨ ਬ੍ਰਾਮਣਾਂ ਨੇ ਗ਼ਦਾਰ ਦੇ ਭੈੜੇ ਲਫ਼ਜ਼ ਨਾਲ ਮਸ਼ਹੂਰ ਕਰ ਦਿੱਤਾ। 21 ਜੁਲਾਈ 1156 ਨੂੰ ਗਾਹੜਵਾਲ ਵੰਸ਼ੀ ਰਾਜਾ, ਪਿਤਾ ਵਿਜੇ ਚੰਦਰ ਅਤੇ ਮਾਤਾ ਚੰਦਰਲੇਖਾ ਦੀ ਕੋਖ ਤੋਂ ਜੈਚੰਦਰ ਦਾ ਜਨਮ ਹੋਇਆ, ਇਸ ਹੀ ਦਿਨ ਬਾਲਕ ਦੇ ਬਾਬੇ ਗੋਬਿੰਦਚੰਦਰ ਨੇ ਦਸ਼ਾਰਣ ਰਿਆਸਤ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਇਸ ਲਈ ਉਸਨੇ ਆਪਣੇ ਪੋਤੇ ਦਾ ਨਾਂਅ ਜੈਚੰਦਰ ਰੱਖਿਆ। ਆਪਣੇ ਗਰੰਥ “ਪੁਰਾਤੱਵ ਨਿਬੰਧਾਵਲੀ” ਵਿੱਚ ਮਹਾਨ ਵਿਦਵਾਨ ਪੰਡਿਤ  ਰਾਹੁਲ ਸੰਕਰਤਾਇਨ ਲਿਖਦੇ ਹਨ ਜੈਚੰਦਰ ਦੇ ਦੀਕਸ਼ਾ ਗੁਰੂ ਅਤੇ ਬੁੱਧ ਧੰਮ ਦੀ ਸਿਖਿਆ ਦੇਣ ਵਾਲੇ ਇੱਕ ਮਹਾ ਵਿਦਵਾਨ ਭਿੱਖੂ ਜਗਨਿਮਿੱਤਰਾ ਸਨ। ਹੁਣ ਇਹ ਦੱਸਣ ਦੀ ਜ਼ਰੂਰਤ ਨਹੀ ਕਿ ਇੱਕ ਬੁੱਧ ਭਿੱਖੂ ਦੁਆਰਾ ਹਰ ਤਰ੍ਹਾਂ ਦੀ ਵਿਦਿਆ ਲੈਣ ਵਾਲਾ ਜੈਚੰਦਰ ਇੱਕ ਬੁੱਧ ਧੰਮ ਦੇ ਸ਼ਰਧਾਵਾਨ ਉਪਾਸਕ ਸਨ।
ਬੀਤੇ ਸਮੇਂ ਦੇ ਗੌਰਵਸ਼ਾਲੀ ਗਹੜਵਾਲ ਬੌਧ ਹੀ ਅੱਜ ਦੇ “ਗਹਾਰਾ” (ਕੰਜੜ) ਹਨ। ਯਾਦ ਰਹੇ ਬ੍ਰਾਮਣਾਂ ਨੇ ਇਸ ਕੰਜੜ ਜਾਤੀ ਦੇ ਨਾਂਅ ਨੂੰ ਇੱਕ ਗਾਲ੍ਹ ਬਣਾ ਦਿੱਤਾ, ਪੰਜਾਬ ਵਿੱਚ ਤਾਂ ਇਹ ਲਫ਼ਜ਼ ਬਹੁਤ ਮਸ਼ਹੂਰ ਹੈ। ਇਸ ਜਾਤੀ ਦੇ ਲੋਕਾਂ ਵਿੱਚ ਮਾਤਾਰਾਣੀ ਦੀ ਬਹੁਤ ਮਾਨਤਾ ਹੈ, ਇਹ ਲੋਕ ਮਾਤਾਰਾਣੀ ਦੀ ਪੂਜਾ ਵੀ ਕਰਦੇ ਹਨ। ਉਸਦੀ ਯਾਦ ਵਿੱਚ ਸਾਰੀ ਰਾਤ ਜਾਗਰਣ ਵੀ ਕਰਦੇ ਹਨ।ਇਹ ਦੇਵੀ ਕੋਈ ਹੋਰ ਨਹੀਂ ਜੈਚੰਦਰ ਦੀ ਦਾਦੀ “ਮਹਾਰਾਣੀ ਕੁਮਾਰ ਦੇਵੀ” ਹੀ ਹੈ। ਕੁਮਾਰ ਦੇਵੀ ਮਹਾਰਾਜਾ ਕਾਂਸ਼ੀਰਾਜ ਗੋਬਿੰਦਚੰਦਰ ਦੀ ਮਹਾਰਾਣੀ ਸੀ ਜੋ ਕਿ ਬੁੱਧ ਧੰਮ ਅਤੇ ਭਗਵਾਨ ਬੁੱਧ ਦੀ ਉਪਾਸਕਾ ਸੀ।ਉਨ੍ਹਾਂ ਨੇ ਸਾਰਨਾਥ, ਬੌਧ ਗਯਾ, ਸ਼ਰਾਵਸਤੀ, ਨਾਲੰਦਾ ਆਦਿ ਪੁਰਾਣੇ ਅਸਥਾਨਾਂ ਉੱਤੇ ਬੁੱਧ ਵਿਹਾਰ ਅਤੇ ਸੰਘਾਰਾਮ ਬਣਵਾਏ ਸਨ। ਸਾਰਨਾਥ ਦੀ ਖੁਦਾਈ ਸਮੇਂ ਅੰਗਰੇਜ਼ ਪੁਰਾਤਨ ਵਿਭਾਗ ਦੇ ਮਾਹਰਾਂ ਨੂੰ ਮਹਾਰਾਣੀ ਕੁਮਾਰ ਦੇਵੀ ਦਾ ਇੱਕ ਸ਼ਿਲਾਲੇਖ ਲੱਭਿਆ ਜੋ ਕਿ ਇਸ ਸਮੇਂ ਉੱਥੇ ਮਊਜ਼ਿਅਮ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ।
ਸਭ ਤੋਂ ਪਹਿਲਾਂ ਅਤੇ ਜ਼ਿਆਦਾ ਜੈਚੰਦਰ ਨੂੰ ਬਦਨਾਮ ਕਰਨ ਦਾ ਕੰਮ ਪ੍ਰਿਥਵੀ ਰਾਜ ਚੌਹਾਨ ਦੇ “ਭਾਟ” ਚੰਦਰਬਰਦਾਈ ਨਾਂਅ ਦੇ ਬ੍ਰਾਮਣ ਕਵੀ/ਲੇਖਕ ਨੇ ਆਪਣੀ “ਪ੍ਰਿਥਵੀਰਾਜਰਾਸੋ” ਵਿੱਚ ਕੀਤਾ।  ਪ੍ਰਿਥਵੀਰਾਜਰਾਸੋ ਦੇ ਆਧਾਰ ਤੇ ਹੀ ਲੱਗਦਾ ਹੈ ਕਿ ਬਾਦ ਵਿੱਚ ਹਿੰਦੂਆਂ ਨੇ ਪੂਰੀ ਤਾਕਤ ਨਾਲ ਆਪਣੇ ਝੂਠ ਦੇ ਮਹਿਲ ਨੂੰ ਖੜਾ ਕੀਤਾ।ਪ੍ਰਿਥਵੀਰਾਜਰਾਸੋ ਵਿੱਚ ਹੀ ਚੰਦਰਬਰਦਾਈ ਨੇ ਬੁੱਧ ਧੰਮ ਦੇ ਖਿਲਾਫ ਵੀ ਜ਼ਹਿਰ ਉੱਗਲਣੇ ਦਾ ਨਫਰਤ ਭਰਿਆ ਕੰਮ ਕੀਤਾ। ਇਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਚੰਦਰਬਰਦਾਈ ਬੁੱਧ ਧੰਮ ਦੇ ਖਿਲਾਫ ਬਹੁਤ ਹੀ ਗੰਦੀ ਸੋਚ ਰੱਖਣ ਵਾਲਾ ਬ੍ਰਾਮਣ ਸੀ, ਜਿਸਦਾ ਦਿਲ ਅਤੇ ਦਿਮਾਗ ਬੁੱਧ ਧੰਮ ਦੇ  ਖਿਲਾਫ ਘਿਰਣਾ ਨਾਲ ਭਰਿਆ ਹੋਇਆ ਸੀ।ਉਹ ਪੁਸ਼ਯਾ ਸ਼ੁੰਘ ਮਿੱਤਰ ਦੀ ਤਰ੍ਹਾਂ ਬੁੱਧ ਧੰਮ ਦਾ ਕੱਟੜ੍ਹ ਵੈਰੀ ਸੀ। ਇਸ ਹੀ ਕਾਰਨ ਉਸਨੇ ਮਹਾਰਾਜਾ ਜੈਚੰਦਰ ਨੂੰ ਇੱਕ ਸ਼ਰਧਾਵਾਨ ਬੌਧ ਉਪਾਸਕ ਹੋਣ ਕਰਕੇ ਬਦਨਾਮ ਕਰ ਦਿੱਤਾ, ਨਾਂ ਕਿ ਦੇਸ਼ ਦਰੋਹੀ ਜਾਂ ਘਰ ਦਾ ਭੇਤੀ ਹੋਣ ਕਰਕੇ।
ਇਹ ਦੱਸਣਾ ਜਰੂਰੀ ਹੈ ਕਿ ਅਗਰ ਜੈਚੰਦਰ ਦੇ ਸ਼ਿਲਾਲੇਖ ਅਤੇ “ਚੰਦਰਾਜਲੇਖ” ਨਾਂਅ ਦਾ ਗਰੰਥ ਤਿੱਬਤੀ ਭਾਸ਼ਾ ਵਿੱਚ ਤਿੱਬਤ ਤੋਂ ਨਾਂ ਮਿਲਦੇ ਤਾਂ ਅੱਜ ਵੀ ਦੇਸ਼ਭਗਤ ਜੈਚੰਦਰ ਨੂੰ ਭਾਰਤ ਦੇ ਲੋਕ ਕਲੰਕਤ ਕਪੂਤ ਦੇ ਰੂਪ ਵਿੱਚ ਹੀ ਜਾਣਦੇ।
ਪੂਜਯ ਭਦੰਤ ਡਾ: ਧਰਮਰਕਸ਼ਤ ਨੇ ਆਪਣੀ ਮਹਾਨ ਰਚਨਾ “ਸ਼ਾਰਨਾਥ ਕਾ ਸੰਸ਼ਿਪਤ” ਲਿਖ ਕੇ ਜੈਚੰਦਰ ਨੂੰ ਸ਼ਰਧਾਵਾਨ ਬੌਧ ਸ਼ਾਸਕ ਸਿੱਧ ਕੀਤਾ ਹੈ।ਪ੍ਰਸਿੱਧ ਇਤਹਾਸਕਾਰ ਲੇਖਕ ਡਾ: ਮੋਤੀਚੰਦਰ ਨੇ ਵੀ ਆਪਣੀ ਪੁਸਤਕ “ਕਾਂਸ਼ੀ ਕਾ ਇਤਹਾਸ” ਵਿੱਚ ਮਹਾਰਾਜਾ ਜੈਚੰਦਰ ਨੂੰ ਬੁੱਧ ਧੰਮ ਦੇ ਸ਼ਰਧਾਲੂ ਸਾਬਤ ਕਰਨ ਵਿੱਚ ਸਫਲ ਹੋਏ ਹਨ। ਮਹਾਪੰਡਿਤ ਰਾਹੁਲ ਸੰਕਰਤਾਇਨ ਜਿਨ੍ਹਾਂ ਨੇ ਸਾਰੀ ਦੁਨੀਆ ਘੁੰਮਕੇ ਲਿਖਣ ਦਾ ਕੰਮ ਕੀਤਾ, ਉਨ੍ਹਾਂ ਨੇ ਬਹੁਤ ਗੰਭੀਰ ਸਬੂਤਾਂ ਨਾਲ ਉਨ੍ਹਾਂ ਦੀ ਅਮਰ ਰਚਨਾ “ਪੁਰਾਤੱਤਵ ਨਿਬੰਧਾਬਲੀ” ਅਤੇ “ਬੌਧ ਸੰਸਕਰਿਤੀ” ਵਰਗੇ ਕਾਲਜੀਯਾ ਗਰੰਥਾਂ ਰਾਹੀਂ ਜੈਚੰਦਰ ਨੂੰ ਇੱਕ ਬੌਧ ਧਰਮਾਤਮਾ ਦੱਸਿਆ ਹੈ।
ਵਿਸ਼ਵ ਪ੍ਰਸਿੱਧ ਬੌਧ ਵਿਦਵਾਨ ਧੰਮਾਨੰਦ ਕੌਸੰਬੀ ਆਪਣੀ ਮਰਾਠੀ ਭਾਸ਼ਾ ਦੀ ਕਿਤਾਬ “ਭਗਵਾਨ ਬੁੱਧ” ਵਿੱਚ ਲਿਖਦੇ ਹਨ ਕਿ “ਅੱਜ ਦੇ ਮਾਂਗ-ਮਤੰਗ ਜਾਤੀ ਦੇ ਲੋਕ ਰਾਜਾ ਪ੍ਰਸੇਨਜਿੱਤ ਦੇ ਖਾਨਦਾਨ ਵਿੱਚੋਂ ਹਨ। ਇਹ ਵੀ ਇਤਹਾਸ ਹੈ ਕਿ ਰਾਜਾ ਪ੍ਰਸੇਨਜਿੱਤ ਸ਼ਾਕੀਆ ਵੰਸ਼ ਦੇ ਸਨ ਅਤੇ ਭਗਵਾਨ ਬੁੱਧ ਦੇ ਚਚੇਰੇ ਭਰਾ ਮਹਾਨਾਮ ਦੇ ਦਾਮਾਦ ਸਨ। ਬਹੁਤ ਹੱਦ ਤੱਕ ਸਹੀ ਹੈ ਕਿ ਅੱਜ ਦੇ ਮਾਂਗ-ਮਤੰਗ ਹੀ ਨਹੀ ਸਾਰੇ ਅਛੂਤ, ਆਦਿਵਾਸੀ, ਸ਼ੂਦਰ ਜਾਤੀਆਂ ਪੁਰਾਤਨ ਸ਼ਾਕੀਆ ਵੰਸ਼ ਵਿੱਚੋਂ ਹੀ ਹਨ। ਛੰਡਯੰਰਤਾਂ ਨਾਲ ਇਨ੍ਹਾਂ ਨੂੰ ਵੱਖ ਵੱਖ ਜਾਤਾਂ ਵਿੱਚ ਵੰਡ ਦਿੱਤਾ, ਹੁਣ ਇਨ੍ਹਾਂ ਨੂੰ ਚਾਹੀਦਾ ਹੈ ਕਿ ਬੁੱਧ ਧੰਮ ਦੇ ਪਲੇਟਫਾਰਮ ਤੇ ਇਕੱਠੇ ਹੋਣ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਮਹਾਰਾਣੀ ਕੁਮਾਰ ਦੇਵੀ ਅਤੇ ਮਹਾਰਾਜਾ ਜੈਚੰਦਰ ਸ਼ਾਕੀਆ ਮਹਾਰਾਜਾ ਹਰਸ਼ ਵਰਧਨ ਦੇ ਹੀ ਵੰਸ਼ ਵਿੱਚੋਂ ਸਨ। ਮਹਾਰਾਜਾ ਹਰਸ਼ ਵਰਧਨ ਦੀ ਵੰਸ਼ ਪ੍ਰਮਪਰਾ ਵਿੱਚੋਂ ਹੀ ਜੈਚੰਦਰ ਦਾ ਮਹਾਨਤਵ ਹੋਇਆ।
ਬ੍ਰਾਮਣ ਗਰੰਥਾਂ ਵਿੱਚ ਜੈਚੰਦਰ ਨੂੰ “ਅਸੁਰੇਂਦਰ” ਲਿਖਿਆ ਗਿਆ ਹੈ। ਅਸੁਰੇਂਦਰ ਤੋਂ ਭਾਵ, ਐਸਾ ਵਿਅਕਤੀ ਜੋ ਅਸੁਰ ਲੋਕਾਂ ਦਾ ਸਰਦਾਰ, ਮੁਖੀਆ ਜਾਂ ਰਾਜਾ ਹੋਵੇ ਅਗਰ ਜੈਚੰਦ ਅਸੁਰ ਸੀ ਤਾਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਜਾਂ ਉਨ੍ਹਾਂ ਦੇ ਚਰਿਤਰ ਨੂੰ ਵਿਗਾੜਨ ਦਾ ਕੰਮ ਬ੍ਰਾਮਣ ਇਤਹਾਸਕਾਰ ਅਤੇ ਪ੍ਰਚਾਰਕ ਨਹੀਂ ਤਾਂ ਹੋਰ ਕੌਣ ਕਰੇਗਾ?  ਇਨ੍ਹਾਂ ਬ੍ਰਾਮਣ ਇਤਹਾਸਕਾਰਾਂ ਨੇ ਜੈਚੰਦਰ ਨੂੰ ਅਸੁਰ ਕਹਿਕੇ ਇਹ ਸਾਬਤ ਕਰ ਦਿੱਤਾ ਕਿ ਉਹ ਬ੍ਰਾਮਣ ਸੰਸਕਰਿਤੀ ਦਾ ਅੰਗ ਬਿਲਕੁਲ ਨਹੀਂ ਸਨ। ਇਸ ਦੇ ਉਲਟ ਸ਼ਰਮਣ ਸੰਸਕਰਿਤੀ ਦੇ ਸਮਰਥਕ, ਹਮਾਇਤੀ, ਪ੍ਰਚਾਰਕ ਆਦਿ ਸਨ। ਬ੍ਰਾਮਣਾਂ ਨੇ ਸ਼ਰਮਣ ਸੰਸਕਰਿਤੀ (ਬੁੱਧਵਾਦ) ਨੂੰ ਜੋ ਗਾਲ੍ਹੀ-ਗਲੋਚ ਅਤੇ ਬਦਨਾਮ ਕਰਨ ਦਾ ਕੰਮ ਕੀਤਾ, ਹੋਰ ਕਿਸੇ ਲਈ ਨਹੀਂ ਕੀਤਾ। ਇਨ੍ਹਾਂ ਨੇ ਪੁਰਾਣਾਂ ਵਿੱਚ ਬੁੱਧ ਨੂੰ ਵੀ ਅਸੁਰ ਦੇ ਨਾਂਅ ਨਾਲ ਹੀ ਲਿਖਿਆ ਹੈ। ਨਾ ਜਾਣੇ ਯੂਰੇਸ਼ੀਅਨਾਂ ਨੇ ਹੋਰ ਕਿਹੜੇ ਕਿਹੜੇ ਤਰੀਕੇ ਨਾਲ ਬੁੱਧ ਨੂੰ ਭੈੜੇ ਸ਼ਬਦਾਂ ਨਾਲ ਸੰਬੋਧਤ ਕਰਨ ਦਾ ਕੰਮ ਆਪਣੇ ਗਰੰਥਾਂ ਵਿੱਚ ਕੀਤਾ ਹੋਵੇ। ਅਗਰ ਯੁਰੇਸ਼ੀਅਨਾਂ ਦੇ ਵਿਦਵਾਨਾਂ ਨੇ ਭਗਵਾਨ ਬੁੱਧ ਵਰਗੇ ਦੁਨੀਆ ਦੇ ਅਨਮੋਲ ਹੀਰੇ ਨੂੰ ਅਸੁਰ ਕਹਿ ਦਿੱਤਾ ਤਾਂ ਜੈਚੰਦਰ ਕਿਸ ਖੇਤ ਦੀ ਮੂਲੀ ਸਨ।
ਰਾਜਿਸਥਾਨ ਵਿੱਚ ਮੇਘਵੰਸ਼ ਲੋਕ ਬਹੁਤ ਬੜੀ ਗਿਣਤੀ ਵਿੱਚ ਰਹਿੰਦੇ ਹਨ, ਇਨ੍ਹਾਂ ਵਿੱਚ ਵੀ ਰਾਠੌਰ ਲੋਕ ਮਿਲਦੇ ਹਨ। ਇਨ੍ਹਾ ਦਾ ਇਹ ਮੰਨਣਾ ਹੈ ਕਿ ਮਹਾਰਾਜਾ ਜੈਚੰਦਰ ਦੇ ਇੱਕ ਬੇਟੇ ਦਾ ਨਾਂਅ ਮੇਘਚੰਦਰ ਸੀ। ਅੱਜ ਦੇ ਬਹੁਮੱਤ ਮੇਘਵੰਸ਼ ਦੇ ਲੋਕ ਮੰਨਦੇ ਹਨ ਕਿ ਉਹ ਮੇਘਚੰਦਰ ਦੇ ਖਾਨਦਾਨ ਵਿੱਚੋਂ ਹਨ।
ਭਵਿੱਖ ਵਿੱਚ ਜੋ ਸਾਡਾ ਅਨਮੋਲ ਅਤੇ ਪੁਰਾਤਨ ਮਹੰਜੋਦਾੜੋ, ਹੜੱਪਾ, ਸਿੰਧੂਘਾਟੀ, ਚੰਦਰ ਗੁਪਤ ਮੌਰੀਆ ਤੋ ਆਖਰੀ ਬੁਧਿੱਸਟ ਸਮਰਾਟ ਹਰਸ਼ ਵਰਧਨ ਤੱਕ ਦਾ ਇਤਹਾਸ ਬ੍ਰਾਮਣਾਂ ਨੇ ਜੋ ਜਲਾ ਦਿੱਤਾ ਜਾਂ ਢਾਹਕੇ ਬਰਬਾਦ ਕਰ ਦਿੱਤਾ ਅਸੀਂ ਉਸਨੂੰ ਸੂਈ ਦੀ ਨੋਕ ਨਾਲ ਲੱਭਾਂਗੇ, ਜਿਸ ਦੀ ਸ਼ੁਰੂਆਤ ਬਹੁਤ ਜ਼ੋਰਾਂ-ਸ਼ੋਰਾਂ ਨਾਲ ਹੋ ਚੁੱਕੀ ਹੈ।
ਨੋਟ-: ਇਸ ਲੇਖ ਦਾ ਬਹੁਮੱਤ ਹਿੱਸਾ, ਸ਼ਾਂਤੀ ਸਰੂਪ ਬੌਧ ਦੀ ਹਿੰਦੀ ਕਿਤਾਬ “ਮਹਾਰਾਜਾ ਜੈਚੰਦਰ ਗੱਦਾਰ ਨਹੀਂ ਪਰਮ ਦੇਸ਼ ਭਗਤ ਬੌਧ ਰਾਜਾ ਥੇ” ਵਿੱਚੋਂ ਲਿਆ ਗਿਆ ਹੈ
ਹਰਬੰਸ ਵਿਰਦੀ,ਲੰਡਨ