ਗੋਪਾਲ ਬਾਬਾ ਵਾਲੰਗਕਰ ਬਨਾਮ ਡਾ. ਭੀਮ ਰਾਓ ਅੰਬੇਡਕਰ

ਗੋਪਾਲ ਬਾਬਾ ਵਲੰਗਕਰ ਦਾ ਜਨਮ ਮਹਾਦ ਦੇ ਨੇੜੇ ਰਵਦਾਲ ਵਿਖੇ ਸੰਨ 1840 ਵਿਚ ਆਛੂਤ ਮਹਾਰ ਜਾਤੀ ਦੇ ਇਕ ਪਰੀਵਾਰ ਵਿਚ ਹੋਇਆ ਸੀ,ਜੋ ਹੁਣ ਮਹਾਂਰਾਸ਼ਟਰ ਦੇ ਰਾਇਗੜ੍ਹ ਜਿਲੇ ਵਿਚ ਪੈਂਦਾ ਹੈ।ਉਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਧਰਮ ਪਤਨੀ ਸ੍ਰੀਮਤੀ ਰਮਾਬਾਈ ਦੇ ਰਿਸ਼ਤੇਦਾਰੀ ਵਿਚੋਂ ਸਨ।ਸ੍ਰੀਮਤੀ ਰਮਾਬਾਈ ਦਾ ਬਹੁਪੱਖੀ ਸ਼ਖਸੀਅਤ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨਾਲ ਸੰਨ 1906 ਵਿਚ ਵਿਆਹ ਹੋਇਆ ਸੀ।ਸੰਨ 1886 ਤੱਕ ਫੌਜ ਵਿਚ ਨੌਕਰੀ ਕਰਨ ਤੋਂ ਬਾਅਦ,ਵਾਲੰਗਕਰ ਦਾਪੋਲੀ ਰਹਿਣ ਤੇ ਸਮਾਜ ਸੁਧਾਰਕ ਜਯੋਤਿਰਾ ਫੂੱਲੇ ਤੋਂ ਪ੍ਰਭਾਵਿਤ ਹੋ ਕੇ ਸਮਾਜਿਕ ਕੰਮਾ ਵਿਚ ਹੀ ਲੱਗ ਗਏ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਪਿਤਾ ਰਾਮਜੀ ਸਕਪਾਲ ਵੀ ਫੌਜ ਦੀ ਸੇਵਾ ਮੁਕਤੀ ਤੋਂ ਬਾਅਦ ਪ੍ਰੀਵਾਰ ਸਮੇਤ ਦਾਪੋਲੀ ਵਿਚ ਹੀ ਰਹਿਣ ਲੱਗ ਪਏ ਸਨ।ਇਸ ਤਰਾਂ ਉਹ ਉਸ ਸਮ੍ਹੇਂ ਦੇ ਸੱਭ ਤੋਂ ਮਹੱਤਵ ਪੂਰਨ ਯੁੱਗ ਸੁਧਾਰ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਪ੍ਰਮੁੱਖ ਵਿਆਕਤੀ ਸਨ।
ਗੋਪਾਲ ਬਾਬਾ ਵਾਲੰਗਕਰ ਜੀ ਜਿਸ ਨੂੰ ਮਹਾਂਰਾਸ਼ਟਰ ਵਿਚ ਬਾਬਾ ਗੋਪਾਲ ਕ੍ਰਿਸ਼ਨਾ ਦੇ ਨਾਂ ਨਾਲ ਜਾਣੇ ਜਾਂਦੇ ਸਨ।ਬਾਬਾ ਗੋਪਾਲ ਵਾਲੰਗਕਰ ਜੀ ਇਕ ਮਹਾਰ ਜਾਤੀ ਨਾਲ ਸਬੰਧਤ ਸਨ।ਸਾਲ 1886 ਵਿਚ ਗੋਪਾਲ ਬਾਬਾ ਵਲੰਗਕਰ ਨੇ ਫੌਜ ਵਿਚੋ ਸਨਿਆਸ ਲੈ ਲਿਆ ਅਤੇ ਰਤਨਾਗਿਰੀ ਜਿਲੇ ਦੇ ਦਾਪੋਲੀ ਕਸਬੇ ਵਿਚ ਆ ਵਸੇ।ਉਥੇ ਉਹਨਾਂ ਨੇ ਜਾਤ-ਵਿਰੋਧੀ ਸੰਸਥਾ”ਅਨਆਰੀਆ ਦੋਸ਼-ਪ੍ਰੀਹਰ ਸਮਾਜ” ਦੀ ਸਥਾਪਨਾ ਕੀਤੀ।ਸਾਲ 1888 ਵਿਚ ਗੋਪਾਲ ਬਾਬਾ ਵਾਲੰਗਕਰ ਨੇ ਪਹਿਲੇ ਆਛੂਤ ਮਾਸਿਕ ਰਸਾਲੇ ਦੀ ਸ਼ੁਰੂਆਤ ਕੀਤੀ।ਜਿਸ ਦਾ ਨਾਂ “ਵਾਈਟਲ-ਵਿਧਾਵਾਦਕ ਰੱਖਿਆ ਗਿਆ।ਉਹ ਮਾਹਰ ਰੈਜਮੈਂਟ ਵਿਚੋਂ ਸੇਵਾਮੁਕਤ ਹੋਏ ਸਨ।ਸਾਲ 1994 ਵਿਚ ਉਹਨਾਂ ਨੇ ਆਛੂਤ ਅੰਦੋਲਨ ਦੀ ਪਹਿਲੀ ਜਨਤਕ ਪਟੀਸ਼ਨ ਤਿਆਰ ਕੀਤੀ,ਜਿਸ ਵਿਚ ਉਹਨਾਂ ਬ੍ਰਿਟਿਸ਼ ਫੌਜ ਨੂੰ ਆਛੂਤਾਂ ਨੂੰ ਫੌਜ਼ ਵਿਚ ਭਰਤੀ ਕਰਨ ਲਈ ਕਿਹਾ।ਉਹ ਭਾਰਤ ਦੇ ਆਛੂਤ ਲੋਕਾਂ ਨੂੰ ਆਰਥਿਕ,ਸਮਾਜਿਕ  ਗੁਲਾਮੀ ਤੋਂ ਆਜ਼ਾਦੀ ਦਿਵਾਉਣ ਦੇ ਲਈ ਪ੍ਰੇਰਤ ਕਰ ਰਹੇ ਸਨ।ਉਨਾਂ ਨੂੰ ਆਛੂਤ ਅੰਦੋਲਨ ਦੀ ਲਹਿਰ ਦੇ ਮੋਹਰੀਆਂ ਵਿਚ ਮੰਨਿਆ ਜਾਂਦਾ ਸੀ।ਉਹਨਾਂ ਨੇ ਆਛੂਤ ਸਮਾਜ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਾਉਣ ਦੇ ਲਈ ਆਛੂਤ ਸਮਾਜ ਨੂੰ ਇਕ ਕਰਨ ਦੀ ਕੋਸ਼ਿਸ ਜਾਰੀ ਰੱਖੀ।ਆਛੂਤ ਸਮਾਜ ਦੇ ਮਸਲਿਆਂ ਨੂੰ ਉਜਾਗਰ ਕਰਨ ਦੇ ਲਈ ਆਪਣੇ ਮਾਸਿਕ ਰਸਾਲੇ ਵਿਚ ਪਕਾਸ਼ਿਤ ਕੀਤਾ।
ਗੋਪਾਲ ਬਾਬਾ ਵਾਲੰਗਕਰ ਨੂੰ ਸੰਨ 1895 ਵਿਚ ਮੁਹਾਦ ਦੇ ਸਥਾਨਕ ਤਾਲੁਕ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ।ਉਹਨਾਂ ਤਾਲੁਕ ਬੋਰਡ ਦੇ ਅੰਦਰ ਸਰਗਰਮ ਮੈਂਬਰ ਦੀ ਭੂਮਿਕਾ ਨਿਭਾਈ।ਆਮ ਸਮਾਜਿਕ ਮਸਲਿਆਂ ਦੇ ਨਾਲ ਨਾਲ ਉਹ ਆਛੂਤ ਸਮਾਜ ਨਾਲ ਸਬੰਦਤ ਮਸਲੇ ਬੜੇ ਹੀ ਕਾਰਗਰ ਢਗ ਨਾਲ ਉਠਾਉਦੇ ਰਹੇ।ਉਸੇ ਕਾਰਨ ਉਹਨਾਂ ਨੂੰ ਉਚ ਜਾਤੀ ਦੇ ਲੋਕਾਂ ਨੇ ਨਾਪਸੰਦ ਕੀਤਾ।ਕਮੇਟੀ ਦੀ ਸਾਰੀ ਕਾਰਵਾਈ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੀ ਰਹਿੰਦੀ ਸੀ ਅਤੇ ਅਖਬਾਰਾਂ ਵਿਚ ਵੀ ਕਾਫੀ ਬਹਿਸ ਦਾ ਮੁੱਦਾ ਬਣਦੀ ਰਹਿੰਦੀ ਸੀ।ਬਾਬਾ ਵਾਲੰਗਕਰ ਸਾਰੀ ਉਮਰ ਜਯੋਤੀ ਰਾਓ ਫੂੱਲੇ ਜੀ ਦੇ ਸਹਿਯੋਗੀ ਬਣੇ ਰਹੇ।ਉਹਨਾਂ ਨੇ ਜਯੋਤੀ ਰਾਓ ਫੂੱਲੇ ਜੀ ਦੀ ਤਰਜ਼ ਤੇ “ਅਨਆਰੀਆ ਦੋਸ਼-ਪ੍ਰਹਿਰ ਸਮਾਜ” ਨਾਂ ਦੀ ਸੰਸਥਾ ਬਣਾਈ ਅਤੇ ਸਮਾਜ ਸੁਧਾਰ ਦੇ ਕੰਮਾਂ ਵਿਚ ਲੱਗ ਗਏ।
ਉਹਨਾਂ ਆਰੀਆ ਲੋਕਾਂ ਦੁਆਰਾ ਭਾਰਤੀਆਂ ਉਤੇ ਹਮਲੇ ਦਾ ਸਿਧਾਂਤ ਦਿੱਤਾ,ਜਿਸ ਨਾਲ ਆਰੀਆਂ ਲੋਕਾਂ ਦੇ ਦਿਲਾਂ ਵਿਚ ਆਛੂਤਾਂ ਪ੍ਰਤੀ ਨਫਰਤ ਪੈਦਾ ਕਰਨਾ ਸੀ।ਗੋਪਾਲ ਬਾਬਾ ਵਾਲੰਗਕਰ ਜੀ ਨੇ ਮਹਾਤਮਾ ਜਯੋਤੀ ਰਾਓ ਫੂੱਲੇ ਜੀ ਦੇ ਨਸਲੀ ਸਿਧਾਂਤ ਦੇ ਵਰਨਣ ਨੂੰ ਅੱਗੇ ਵਧਾਉਦੇ ਹੋਏ ਕਿਹਾ ਕਿ ਭਾਰਤ ਦੇ ਅਛੂਤ ਲੋਕ ਭਾਰਤ ਦੇ ਮੂਲਨਿਵਾਸੀ ਲੋਕ ਹਨ ਅਤੇ ਵਿਦੇਸ਼ੀ ਬ੍ਰਾਮਹਣ ਲੋਕ ਆਰੀਆ ਦੇ ਉੱਤਰਾਧਿਕਾਰੀ ਹਨ।ਜਿੰਨਾਂ ਨੇ ਭਾਰਤ ਦੇਸ਼ ਉੱਤੇ ਹਮਲਾ ਕੀਤਾ ਅਤੇ ਭਾਰਤੀਆਂ ਨੂੰ ਗੁਲਾਮ ਬਣਾ ਭਾਰਤੀਆਂ ਦੇ ਧਨ ਅਤੇ ਧਰਤੀ ਉਤੇ ਕਬਜ਼ਾ ਕਰ ਲਿਆ ਸੀ।ਵਾਲੰਗਕਰ ਜੀ ਨੇ ਦਾਅਵਾ ਕੀਤਾ ਸੀ ਕਿ ਦੱਖਣ ਤੋਂ ਉਚੀਆਂ ਜਾਤੀਆਂ ਦੇ ਲੋਕ ਮੂਲ ਆਸਟਰੇਲਿਆਈ ਨਾਗਰਿਕ ਸਨ ਅਤੇ ਗੈਰ-ਆਰੀਅਨਜ਼ ਅਫਰੀਕਨ ਨੀਗਰੋਆਂ ਦੇ ਉਤਰ ਅਧਿਕਾਰੀਆਂ ਵਿਚੋਂ ਸਨ ਜੋ ਕਿ ਬ੍ਰਾਹਮਣ ਸਨ।ਉਹ ਬਾਰਬੇਰੀ ਯਹੁਦੀ ਦੇ ਉਤਰਾ-ਅਧਿਕਾਰੀਆਂ ਵਿਚੋਂ ਸਨ ਅਤੇ ਮਰਾਠਿਆਂ ਦੀ ਸ਼ੁਰੂਆਤ ਅਤੇ ਪੂਰਵਾਜ਼ ਤੁਰਕਾਂ ਦੀ ਸੀ।
ਸੰਨ 1988 ਵਿਚ,ਵਾਲਗਕਰ ਨੇ ਵਾਈਟਲ-ਵਿਧਾਵਾਦਕ ਨਾਂ ਦੇ ਮਰਾਠੀ ਭਾਸ਼ੀ ਮਾਸਿਕ ਰਸਾਲੇ ਨੂੰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਜੋ ਅਛੂਤਾਂ ਨੰੰ ਆਪਣਾ ਦਿਸ਼ਾ ਨਿਰਦੇਸ਼ ਅਤੇ ਨਿਸ਼ਾਨਾ ਸੰਕੇਤ ਦੇਣ ਵਾਲਾ ਅਛੂਤਾਂ ਦੇ ਪਹਿਲੇ ਰਸਾਲੇ ਵਿਚੋ ਸੀ।ਉਸ ਨੇ ਸੁਧਾਰਕ ਅਤੇ ਦੀਨਬੰੰਧੂ ਵਰਗੇ ਮਰਾਠੀ ਭਾਸਾ ਦ ਕ੍ਰਾਤੀਕਾਰਾਂ ਦੇ ਲਈ ਲੇਖ ਵੀ ਲਿਖੇ,ਅਤੇ ਨਾਲ ਹੀ ਮਰਾਠੀ ਭਾਸ਼ਾ ਵਿਚ ਪ੍ਰਚਾਰ ਕਰਨ ਵਾਲੇ ਕਲਾਕਾਰ ਅਤੇ ਸਮਾਜ ਸੇਵੀ ਜੋੜੇ ਵੀ ਤਿਆਰ ਕੀਤੇ ਜਿੰਨਾਂ ਦਾ ਉਦੇਸ਼ ਲੋਕਾਂ ਵਿਚ ਜਾ ਕੇ ਉਹਨਾਂ ਨੰ ਸਮਝਾਉਣਾ,ਸਫਾਈ ਸੇਵਾ,ਸਫਾਈ,ਪੜਾਈ ਅਤੇ ਤਰੱਕੀ ਲਈ ਪ੍ਰੇਰਿਤ ਕਰਨਾ ਸੀ।
ਹਿੰਦੂ ਧਾਰਮਿਕ ਗ੍ਰੰਥਾਂ ਨੂੰ ਪੜਣ ਤੋਂ ਬਾਅਦ,ਵਾਲੰਗਕਰ ਨੇ ਸਿੱਟਾ ਕੱਢਿA ਕਿ ਆਰਆ ਦੇ ਹਮਲਾਵਾਰਾਂ ਦੁਅਰਾ ਜਾਤ ਪ੍ਰਬੰਧ ਅਨੈਤਿਕ ਹੈ,ਇਹ ਅਦਿਵਸੀ ਲੋਕਾਂ ਨੂੰ ਨਿਯੰਤਰਣ ਵਿਚ ਕਰਨ ਲਈ ਤਿਆਰ ਕਤਾ ਗਿਆ ਸੀ।ਸੰਨ 1889 ਵਿਚ,ਉਸ ਨੇ ਆਪਣੇ ਮਾਸਿਕ ਰਸਾਲੇ ‘ਵਾਈਟਲ-ਵਿਧਾਵਾਦਕ’ਵਿਚ (ਅਪਰਾਧਿਕ ਪ੍ਰਦੂਸ਼ਣ ਦਾ ਬੀਜ਼ਨਾਸ਼)ਪ੍ਰਕਾਸਿਤ ਕੀਤਾ,ਜਿਸ ਨੇ ਸਮਾਜ ਵਿਚ ਅਛੂਤਾਂ ਦੀ ਬਹੁਤ ਹੀ ਮਾੜੀ ਸਥਿਤੀ ਦੇ ਵਿਰੋਧ ਵਿਚ ਰੋਸ਼ ਖੜਾ ਕੀਤਾ ਅਤੇ ਲੇਖ ਵਿਚ ਨਿਰਦੇਸ਼ ਦਿੰਦੇ ਹੋਏ ਅਛੂਤ ਲੋਕਾਂ ਵਿਚ ਚੇਤਨਾ ਪੈਦਾ ਕੀਤੀ।ਉਹਨਾਂ ਨੇ ਇਕ ਪੇਪਰ ਵੀ ਕੱਢਿਆ ਜਿਸ ਵਿਚ ਮਹਾਰਾਸ਼ਟਰ ਸਮਾਜ ਦੇ ਕੁਲੀæਨ ਵਰਗਾ ਨੂੰ ਸੰਬੋਧਿਤ ਕੀਤਾ,ਅਤੇ ਉਹਨਾਂ ਲਈ 26 ਸਵਾਲਾਂ ਸੰਗ੍ਰਹਿ ਵਜੋਂ ਤਿਆਰ ਕੀਤ ਗਿਆ ਸੀ।ਵਾਲੰਗਕਰ ਨੂੰ ਦਲਿਤ ਭਾਈਚਾਰੇ ਦੇ ਪਹਿਲੇ ਬੌਧਿਕ ਬਾਗ਼ੀਆਂ ਵਿਚੋਂ ਜਾਣਿਆ ਜਾਂਦਾ ਸੀ।ਉਹਨਾਂ ਸਮਾਜ ਵਿਚਲੀ ਜਾਤ ਪ੍ਰਣਾਲੀ ਦੀ ਡੂੰਘੀ ਆਲੋਚਨਾ ਵੀ ਕੀਤੀ ਅਤੇ ਇਸ ਵਿਚ ਦਲਿਤਾਂ ਦੀ ਸਹੀ ਸਥਿਤੀ ਦਾ ਜਾਇਜ਼ਾ ਲੈਣ ਦਾ ਕੰਮ ਕਰ ਸਕਿਆ,ਫਿਰ ਵੀ ਉਨਾਂ ਦੀ ਕੁਲੀਨ ਜਾਤੀਆਂ ਦੀ ਆਲੋਚਨਾ ਦਾ ਮਕਸਦ ਉਸਾਰੂ ਹੁੰਦਾ ਸੀ।ਉਹ ਉਨਾਂ ਦਾ ਘੋਰ ਵਿਰੋਧ ਕਰਦੇ ਹੋਏ ਵੀ ਕੁਲੀਨਾਂ ਤੋਂ ਸੁਧਾਰਾਂ ਲਈ ਸਹਿਯੋਗ ਦੀ ਆਪੀਲ ਵੀ ਕਰਦੇ ਸਨ।ਇਹ ਉਹਨਾਂ ਦ ਆਸ਼ਾਂਵਾਦੀ ਉਮੀਦ ਦੇ ਨਾਲ ਇਕ ਜਾਗਰੂਕਤਾ ਪੈਦਾ ਕਰਨ ਵਾਲੀ ਸ਼ੈਲੀ ਸੀ।
ਉਹਨਾਂ ਭਾਰਤ ਦੇ ਅਛੂਤ ਸਮਾਜ ਦੇ ਪਿਤ੍ਰਾਤਮਿਕ ਸਮਾਜ ਢਾਂਚੇ ਨਾਲ ਜੁੜੇ ਰਹਿਣ ਦੇ ਤੱਤ ਨੂੰ ਦਿਆਨ ਵਿਚ ਰੱਖਿਆ।ਪਰ ਇਹ ਵੀ ਚਿਤਾਵਨੀ ਦਿੱਤੀ ਗਈ ਹੇ ਕਿ ਅਛੂਤ ਜਾਤੀਆਂ ਆਪਣੀ ਤਰੱਕੀ ਲਈ ਭਾਰਤ ਛੱਡ ਸਕਦੀਆਂ ਹਨ ਜਦੋਂ ਤੱਕ ਭਾਰਤ ਵਿਚ ਉਨ੍ਹਾਂ ਦੇ ਪ੍ਰਤੀ ਸਮਾਜਿਕ ਸਥਿਤ ਵਿਚ ਕੋਈ ਸੁਧਾਰ ਨਹੀ ਹੁੰਦਾ ਇਸ ਤਰਾਂ ਸੰਨ 1894 ਵਿਚ ਹਿੰਦੂ ਧਰਮ ਦਰਪਨ ਦਾ ਇਕ ਹੋਰ ਮਹੱਤਵਪੂਰਨ ਕੰਮ ਹੋਇਆ।
ਵਾਲਾਂਗਕਰ ਜੀ ਨੇ ਮਹਾਰ ਨੂੰ ਇਕ ਨਵੀ ਦਿਸ਼ਾ ਅਤੇ ਸ਼ਕਤੀ ਦਿੱਤੀ।ਉਨ੍ਹਾਂ ਬ੍ਰਾਹਮਣ ਪੁਜਾਰੀਆਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਮਹਾਰ ਪੁਜਾਰੀਆਂ ਦੇ ਸਮੂਹ ਨੂੰ ਤਿਆਰ ਕਰ ਅਛੂਤਾਂ ਦੀਆਂ ਧਾਰਮਿਕ ਰਸਮਾਂ ਕਰਾਉਣ ਦਾ ਕੰਮ ਨਿਰਧਾਰਤ ਕੀਤਾ ਅਤੇ ਬ੍ਰਾਹਮਣਵਾਦ ਨੂੰ ਚੈਲਿੰਜ ਦਿੱਤਾ।ਮਹਾਰ ਪੁਜਾਰੀਆਂ ਦੇ ਸਮੂਹ ਜੋ ਕਿ ਪ੍ਰਭਾਵੀ ਰੂਪ ਵਿਚ ਬ੍ਰਾਹਮਣ ਜਾਤੀ ਵਾਲਾ ਕੰਮ ਕਰਨ ਲਈ ਤਿਆਰ ਸਨ ਜੋ ਅਛੂਤਾਂ ਦੀਆਂ ਧਾਰਮਿਕ ਰਸਮਾਂ ਦੀ ਸੇਵਾ ਕਰਦੇ ਸਨ ਬਹੁਤ ਪ੍ਰਭਾਵਸ਼ਾਲੀ ਸਬਿਤ ਹੋਇਆ।ਇਕ ਨਵਾ ਰਾਹ ਖੁੱਲ ਗਿਆ ਸੀ।
ਭਾਰਤੀ ਸਮਾਜ ਹਿੰਦੂ ਵਰਨ ਅਨੁਸਾਰ ਅਛੂਤ, ਅੱਜ ਦੇ ਐਸਸੀ, ਐਸਟੀ ਵਰਗ ਦੀ ਮੌਜੂਦਾ ਜਨਸੰਖਿਆ ਕਰੀਬ (16,5%+8,5%) 25 % ਲੋਕ ਪੂਰੀ ਤਰਾਂ ਗੁਲਾਮ ਹੀ ਨਹੀ ਅਛੂਤ ਵੀ ਸਨ, ਜਿਹਨਾਂ ਨੂੰ ਆਨਾਜ ਖਾਣ, ਸਫ ਪਾਣੀ ਪੀਣ, ਸਾਫ ਕਪੜੇ ਪਾਉਣ, ਘਰ ਅਤੇ ਜਮੀਨ ਰੱਖਣ, ਪੜ੍ਹਨ-ਲਿਖਣ ਅਤੇ ਕਿਸੇ ਵੀ ਤਰ੍ਹਾਂ ਦੇ ਕੰਮ ਦੀ ਮਨਾਹੀ ਸੀ। ਇਹ ਲੋਕ ਕਮਰ ਤੋਂ ਗੋਢਿਆ ਤੱਕ ਬਸ ਇਕ ਲਗੋਟੀ ਹੀ ਪਹਿਨ ਸਕਦੇ ਸਨ।ਔਰਤਾਂ ਵੀ ਆਪਣੀਆਂ ਛਾਤੀਆਂ ਨਹੀ ਢੱਕ ਸਕਦੀਆਂ ਸਨ।ਕਿਸੇ ਮੰਦਰ ਜਾਂ ਜਨਤਕ ਥਾਵਾਂ ਤੇ ਜਾਣ ਦੀ ਮਨਾਹੀ ਸੀ। ਅਖੌਤੀ ਉਚ ਵਰਗ ਦੇ ਲੋਕਾਂ ਦੇ ਆਉਣ ਉਤੇ ਰਾਹ ਛੱਡ ਦੇਣਾ ਪੈਂਦਾ ਸੀ।ਇਹਨਾਂ ਦਾ ਪ੍ਰਛਾਵਾਂ ਵੀ ਆਖੌਤੀ ਉਚ ਵਰਗ ਨੂੰ ਭਿੱਟ ਸਕਦਾ ਸੀ।ਬਸਤੀਆਂ ਤੋਂ ਦੂਰ ਗੰਦੇ ਥਾਵਾਂ ਤੇ ਹੀ ਰਹਿ ਸਕਦੇ ਸਨ।ਉਲੰਘਣਾ ਕਰਨ ਵਾਲੇ ਉਤੇ ਰੂਹ ਦਹਿਲਾਉਣ ਵਾਲੀਆਂ ਸਜਾਵਾਂ ਦਾ ਹੁਕਮ ਸੀ।ਚਰਖ ਪੂਜਾ ਦੇ ਨਾਂ ਉਤੇਕਿਸੇ ਇਮਾਰਤ ਬਣਾਉਣ ਸਮ੍ਹੇਂ ਇਹਨਾਂ ਨੂੰ ਜਿਊਦਾ ਨੀਂਹ ਵਿਚ ਚਿਣੇ ਜਾਣ ਨੂੰ ਇਕ ਸ਼ੁਭ ਸ਼ਗਨ ਇਥੇ ਧਾਰਮਿਕ ਰਸਮ ਦਾ ਹਿੱਸਾ ਬਣਾ ਲਿਆ ਜਾਂਦਾ ਸੀ।ਇਹਨਾਂ ਦੀ ਬਲੀ ਦਿੱਤੀ ਜਾਂਦੀ ਸੀ।
ਅਖੌਤੀ ਉੱਚ ਵਰਗ ਵਲੋਂ ਵਰਜਿਤ ਸਥਾਨਾਂ ਉਤੇ ਜਾਨਵਰ ਤਾਂ ਜਾ ਸਕਦੇ ਹਨ ਪਰ ਅਛੂਤ ਇਨਸਾਨ ਦਾ ਪ੍ਰਛਾਵਾਂ ਵੀ ਅਖੌਤੀ ਉੱਚ ਵਰਗ ਅਤੇ ਉਹਨਾਂ ਦੇ ਦੇਵਤਿਆਂ ਨੂੰ ਅਪਵਿਤਰ ਕਰ ਦਿੰਦਾ ਹੈ।ਹੈਰਾਨੀ ਦੀ ਗਲ ਹੈ ਕਿ ਅਖੌਤੀ ਉੱਚ ਵਰਗ ਜਾਂ ਉਹਨਾਂ ਦੇ ਦੇਵੀ ਦੇਵਤਿਆਂ ਦੇ ਸੰਪਰਕ ਵਿਚ ਆ ਕੇ ਹਜ਼ਾਰਾਂ ਸਾਲਾਂ ਵਿਚ ਇਕ ਵੀ ਅਛੂਤ ਪਵਿਤਰ ਨਹੀ ਹੋ ਸਕਿਆ।ਇਹਨਾਂ ਦਾ ਕਤਲ ਕਰ ਦੇਣ ਉਤੇ ਕੋਈ ਸਜਾ ਨਹੀ ਸੀ।ਇਹੋ ਜਿਹੇ ਸਨ ਹਾਲਾਤ ਅੱਜ ਦੇ ਐਸਸੀ,ਐਸਟੀ ਦੇ ਅੰਗਰੇਜ ਦੇ ਰਾਜ ਤੋਂ ਪਹਿਲਾਂ।
ਅੰਗਰੇਜ ਸਰਕਾਰ ਨੇ ਅਛੂਤ ਵਰਗ ਦੇ ਹਾਲਾਤ ਸੁਧਾਰਨ ਦੇ ਲਈ ਸਕੂਲਾਂ ਵਿਚ ਦਾਖਲੇ ਸ਼ੁਰੂ ਕੀਤੇ ਗਏ। ਭਾਰਤੀ ਅਛੂਤਾਂ ਦੇ ਲਈ ਫੌਜ ਵਿਚ ਭਰਤੀ ਖੋਲੀ ਗਈ।ਫੌਜੀਆਂ ਦੇ ਬੱਚਿਆਂ ਦੇ ਲਈ ਪੜ੍ਹਾਈ ਕਰਨਾ ਲਾਜਮੀ ਕੀਤਾ ਗਿਆ। ਇਹ ਅਛੂਤਾਂ ਦੇ ਲਈ ਵਰਦਾਨ ਬਣ ਰਹੀ ਸੀ ਅੰਗਰੇਜ ਹਕੂਮਤ।ਬੰਬਈ ਵਿਚ ਮਾਹਰ ਸੈਨਾਂ, ਕੁੱਲ ਸੈਨਾਂ ਦਾ ਛੇਵਾਂ ਹਿੱਸਾ ਸੀ। ਭਾਰਤੀਆਂ ਆਰੀਆਂ ਵਰਣ ਵਿਵਸਥਾ ਨਾਲ ਗੜੁੱਚ ਮਾਨਸਿਕਤਾ ਵਾਲੇ ਲੋਕ ਅਛੂਤਾਂ ਦੇ ਸੁਧਰਦੇ ਹਾਲਾਤ ਤੋਂ ਖੁਸ਼ ਨਹੀ ਸਨ।ਜਦੋਂ ਵੀ ਵਾਹ ਲੱਗਦੀ ਉਹਨਾਂ ਤੋਂ ਮਿਲੇ ਅਧਿਕਾਰ ਖੋਹਣ ਜਾਂ ਅੰਗਰੇਜ਼ਾਂ ਕੋਲੋ ਖਹਾਉਣ ਦੀ ਕੋਸ਼ਿਸ਼ ਵਿਚ ਰਹੇ ਹਨ।
ਸੰਨ 1857 ਦੀ ਬਗਾਵਤ ਅਜ਼ਾਦੀ ਦੀ ਲੜਾਈ ਵਿਚ ਸਮੁੱਚੇ ਭਾਰਤ ਨੇ ਹਿੱਸਾ ਲਿਆ।ਸਾਰੇ ਭਾਰਤੀ ਸਮਾਜ ਨੇ ਇਸ ਅੰਦੋਲਨ ਵਿਚ ਹਿੱਸਾ ਪਾਇਆ।ਇਸ ਵਿਚ ਮਾਹਰਾਂ, ਮਰਾਠਿਆਂ, ਸੈਣੀਆਂ, ਕੁਰਮੀਆਂ, ਨਾਈਆਂ, ਸ਼ੀਬਿਆਂ, ਝਿਊਰਾਂ, ਤੇਲੀਆਂ ਭਾਵ ਸੱਭ ਜਾਤੀਆਂ ਨੇ ਹਿੱਸਾ ਲਿਆ (ਅੱਜ ਦੇ ਐਸਸੀ, ਐਸਟੀ, ਓਬੀਸੀ ਵਰਗ)। ਇਸ ਦੇ ਪਿੱਛੋਂ ਪੈਦਾ ਹੋਏ ਹਾਲਾਤ ਬੜੇ ਹੀ ਹੈਰਾਨੀ ਵਾਲੇ ਸਨ।ਸਾਰਿਆਂ ਦੇ ਨਾਲ ਮਾਹਰ ਲੋਕ ਸ਼ਾਮਿਲ ਹੋਏ ਸਨ ਪਰ ਕੇਵਲ ਮਾਹਰਾਂ ਦੇ 1857 ਵਿਚ ਸ਼ਾਮਲ ਹੋਣ ਕਾਰਨ,ਮਾਹਰ ਰੈਜੀਮੈਂਟ ਨੂੰ ਖਤਮ ਕਰਨ ਦਾ ਫੈਸਲਾ ਹੀ ਲਿਆ ਗਿਆ।ਇਹ ਇਕ ਸੋਚੀ ਸਮਝੀ ਚਾਲ ਅਤੇ ਸਾਜਿਸ਼ ਦਾ ਹਿੱਸਾ ਸੀ।ਜਿਸ ਦਾ ਮਾਹਰਾਂ ਨੂੰ ਨੁਕਸਾਨ ਅਤੇ ਦੂਜਿਆਂ ਨੂੰ ਲਾਭ ਹੋਇਆ।
ਇਤਿਹਾਸ ਵਿਚੋਂ ਹੀ ਨਜ਼ਰ ਆਉਦਾ ਹੈ, ਜੇ ਕਿਧਰੇ ਅਛੂਤਾਂ ਦੇ ਹੱਥ ਰੁਜ਼ਗਾਰ ਲੱਗ ਜਾਵੇ ਤਾਂ ਸਾਮੰਤਵਾਦੀ ਸੋਚ ਵਾਲੇ ਆਨੀ-ਬਹਾਨੀ ਖੋਹਣ ਦੀ ਤਾਕ ਵਿਚ ਹੀ ਰਹਿੰਦੇ ਰਹੇ ਹਨ।ਜਾਤੀਵਾਦ ਐਨੀਆਂ ਗਹਿਰੀਆਂ ਜੜ੍ਹਾਂ ਰੱਖਦਾ ਹੈ ਕਿ ਸੱਭ ਸਮੁੰਦਰੋਂ ਪਾਰ ਹਜ਼ਾਰਾਂ ਮੀਲ ਦੂਰ ਦੇਸ਼ਾਂ ਵਿਚ ਅਤੇ ਮਰਨ ਤੋਂ ਬਾਅਦ ਵੀ ਜਾਤੀ ਦਾ ਕਲੰਕ ਹੀ ਜੁੜਿਆ ਰਹਿੰਦਾ ਹੈ। ਇਸ ਦਾ ਆਰਥਿਕ ਹਾਲਤ ਨਾਲ ਕੋਈ ਸਬੰਧ ਨਹੀ ਹੈ। ਆਰਥਿਕ ਤੌਰ ਤੇ ਮਜਬੂਤ ਅਛੂਤ, ਰਾਜਨਿਤਕ ਉੱਚ ਸਥਾਨ ਅਤੇ ਬਹੁਤ ਸਾਰੀਅ ਸ਼ਕਤੀਆਂ ਰੱਖਣ ਵਾਲੇ ਰਾਸ਼ਟਰਪਤੀ, ਉਪ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਿਹੇ ਲੋਕਾਂ ਦੇ ਮੰਦਰ ਦੀ ਫੇਰੀ ਪਿੱਛੋਂ ਵੀ ਮੰਦਰਾਂ ਨੂੰ ਗੋਬਰ, ਮੂਤਰ ਆਦਿ ਨਾਲ ਪਵਿਤਰ ਕੀਤਾ ਜਾਦਾ ਰਿਹਾ ਹੈ। ਕੋਹਲਾਪੁਰ ਰਿਆਸਤ ਦੇ ਰਾਜਾ ਸ਼ਤਰਪਤੀ ਸ਼ਾਹੂ  ਜੀ ਮਹਾਰਾਜ ਨਾਲ ਪੰਡਤਾਂ ਦਾ ਵਿਵਹਾਰ ਵੀ ਇਹੋ ਗਵਾਹੀ ਭਰਦਾ ਹੈ।
ਵਾਲੰਗਕਰ ਜੀ ਨੇ ‘ਅਨਆਰੀਆ ਦੋਸ਼-ਪਰੀਹਰ ਮੰਡਲੀ’ (ਗੈਰ-ਆਰੀਅਨਜ਼ ਅਤੇ ਦੁੱਖਾਂ ਨੂੰ ਹਟਾਉਣ ਲਈ ਸੋਸਾਇਟੀ) ਦੀ ਜਦੋਂ ਉਹ ਫੌਜ ਛੱਡਣ ਦੇ ਬਾਅਦ ਸਥਾਪਤ ਕੀਤੀ। ਇਸ ਮੰਡਲੀ ਦੇ ਪ੍ਰਚਾਰ ਨੂੰ ਮਾਹਰ ਫੌਜੀ ਭਰਤੀ ਨਾਲ ਸਬੰਧਤ ਇਕ ਮੁੱਦਿਆਂ ਨਾਲ ਵੀ ਜੁੜਿਆ।ਇਸ ਪ੍ਰਕਿਰਿਆ ਨਾਲ ਮਹਾਰਾਂ ਨੂੰ ਪਹਿਲਾਂ ਬ੍ਰਿਟਿਸ਼ ਮਿਲਟਰੀ ਇਕਾਈਆਂ ਵਿਚ ਭਾਰੀ ਮਾਤਰਾ ਵਿਚ ਭਰਤੀ ਕੀਤਾ ਜਾਂਦਾ ਸੀ,ਪਰ 1857 ਦੇ ਭਰਤੀ ਬਗਾਵਤ ਦੇ ਬਾਅਦ ਇਹ ਪ੍ਰਕਿਰਿਆ ਘਟਦੀ ਰਹੀ।ਪਰ ਸੰਨ 1857 ਤੋਂ ਬਾਅਦ ਅਖੌਤੀ ਉੱਚ ਵਰਗ ਵਾਲਿਆਂ ਨੇ ਅਛੂਤਾਂ ਨੂੰ ਇਕ ਚਾਲ ਦੇ ਨਾਲ ਅੰਗਰੇਜ਼ਾ ਤੋਂ ਦੂਰ ਕੀਤਾ ਗਿਆ।ਜਿਸ ਦਾ ਮਕਸਦ ਉਹਨਾਂ ਨੂੰ ਉਸੇ ਹਨੇਰੇ ਵਿਚ ਸੁੱਟਣਾ ਸੀ ਜਿਸ ਵਿਚੋਂ ਫੌਜ ਦੀ ਨੌਕਰੀ ਨਾਲ ਆਰਥਿਕ ਮੰਦਹਾਲੀ ਦੀ ਹਾਲਤ ਠੀਕ ਹੋਣ ਕਾਰਨ ਨਿਕਲੇ ਸਨ।ਇਹ ਅਖੌਤੀ ਉੱਚ ਵਰਗ ਦੀ ਇਕ ਗਹਿਰੀ ਮਨੂੰਵਾਦੀ ਚਾਲ ਸੀ।ਇਸੇ ਚਾਲ ਤਹਿਤ ਸੰਨ 1890 ਦੇ ਸ਼ੁਰੂ ਵਿਚ ਲਾਰਡ ਕਿਚਨਰ ਦੇ ਅਧੀਨ ਉਹਨਾਂ ਦੀ ਭਰਤੀ ‘ਤੇ ਰੋਕ ਲਗਵਾ ਦਿੱਤੀ ਗਈ ਸੀ।ਬਗਾਵਤ ਤਾਂ ਸਾਰਿਆਂ ਨੇ ਹੀ ਕੀਤੀ ਸੀ,ਪਰ ਇਸ 1857 ਦੀ ਬਗਾਵਤ ਦਾ ਲਾਭ ਅਖੌਤੀ ਉਚ ਵਰਗ ਨੂੰ ਲਾਭ ਹੋਇਆ ਅਤੇ ਨੁਕਸਾਨ ਅਛੂਤ ਵਰਗਾਂ ਨੂੰ ਹੋਇਆ।ਬਗਾਵਤ ਤੋਂ ਪਹਿਲਾਂ,ਮਹਾਰ ਰੈਜੀਮੈਂਟਾਂ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਬੰਬਈ ਇਕਾਈ ਦਾ ਛੇਵਾਂ ਹਿੱਸਾ ਹੋਇਆ ਕਰਦਾ ਸੀ ਪਰੰਤੂ ਉਹਨਾਂ ਨੂੰ ਪੈਨਸ਼ਨ ਦੇ ਕੇ ਹੌਲੀ-ਹੌਲੀ ਫ਼ੌਜ਼ੀ ਸੇਵਾ ਤੋਂ ਹਟਾ ਦਿੱਤਾ ਗਿਆ।
ਮਹਾਰ ਦੀ ਭਰਤੀ ਸੰਨ 1890 ਦੇ ਦਹਾਕੇ ਦੇ ਸ਼ੁਰੂ ਵਿਚ ਆਪਣੇ ਖਾਤਮੇ ਤਕ ਪਹੁੰਚ ਗਈ।ਜਦੋਂ ਲਾਰਡ ਕਿਚਨਰ ਨੇ ਮਹਾਰਾਸ਼ਟਰ ਵਿਚ “ਮਾਰਸ਼ਲ ਕੌਮ”,ਜਿਵੇਂ ਕਿ ਮਰਾਠਿਆਂ ਅਤੇ ਹੋਰ ਉਤਰੀ-ਪੱਛਮੀ ਸਮਾਜਾਂ ਦੇ ਲੋਕਾਂ ਦੀ ਭਰਤੀ ਨੂੰ ਵਧਾ ਦਿੱਤਾ ਗਿਆ ਸੀ ਅਤੇ ਦੂਜੇ ਪੱਖ ਵਿਚ ਅਛੂਤਾਂ ਦੀ ਭਰਤੀ ਨੂੰ ਖਤਮ ਹੀ ਕਰ ਦਿੱਤਾ ਗਿਆ।ਮਹਾਰ ਕਮਿਊਨਿਟੀ ਨੇ ਇਸ ਲਗਾਈ ਗਈ ਰੋਕ ਵਿਰੋਧ ਵਜੋਂ ਮਹਾਰ ਚਮਾਰ,ਅਤੇ ਮਾਂਗ ਸਾਬਕਾ ਫੌਜੀਆਂ ਅਤੇ ਸਾਰੇ ਮਰਾਠੀ ਬੋਲਣ ਵਾਲੇ ਅਛੂਤ -ਵਿਚਕਾਰ ਪ੍ਰਗਟ ਕੀਤਾ ਅਤੇ ਇਕ ਪਟੀਸ਼ਨ ਪਾ ਕੇ ਹਲ ਕਰਨ ਦੀ ਕੋਸ਼ਿਸ਼ ਕੀਤੀ।
ਸਮਾਜ ਸੇਵੀ ਹਰੀ ਚੰਦ ਠਾਕੁਰ ਦਲਿਤ ਲਹਿਰ ਵਿਚ ਕੰਮ ਕਰਦੇ ਬੰਗਾਲ ਪ੍ਰੈਜ਼ੀਡੈਂਸੀ ਵਿਚ ਨਮੂਦਾਰ ਆਪਣੀ ਮਾਤੂਆ ਸੰਸਥਾ ਦੁਆਰਾ ਲਹਿਰ ਨਾਲ ਜੁੜੇ ਹੋਣ ਦੇ ਬਾਵਜੂਦ ਵਾਲੰਗਕਰ ਨੂੰ ਆਮ ਤੌਰ ‘ਤੇ ਦਲਿਤ ਲਹਿਰ ਦੇ ਮੋਹਰੀ ਨੇਤਾ ਵਜੋਂ ਮੰਨਿਆ ਜਾਂਦਾ ਹੈ।ਅੰਬੇਡਕਰ ਜੀ ਨੇ ਖੁਦ ਵਾਲੰਗਕਰ ਨੂੰ ਇਕ ਦਲਿਤ ਲਹਿਰ ਦੇ ਮੋਹਰੀ ਵਜੋਂ ਮੰਨਿਆ।ਸਮਾਜ ਦੇ ਕੰਮ ਕਰਦੇ ਹੋਏ ਸਾਲ 1900 ਵਿਚ ਰਵਦਾਲ ਵਿਚ ਉਹ ਪ੍ਰੀਨਿਰਵਾਣ ਨੂੰ ਪ੍ਰਾਪਤ ਹੋ ਗਏ।ਮਹਾਨ ਕ੍ਰਾਂਤੀਕਾਰੀ ਗੋਪਾਲ ਬਾਬਾ ਵਾਲੰਗਕਾਰ ਜੀ ਦੇ ਸਮਾਜ ਪ੍ਰਤੀ ਕੀਤੇ ਕਮਾਂ ਵਿਚ ਪਾਏ ਯੋਗਦਾਨ ਨੂੰ ਹੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਪੇਸ਼ਕਸ਼:-ਅਮਰਜੀਤ ਚੰਦਰ    ਲੁਧਿਆਣਾ    9417600014