ਗੁਰਪ੍ਰੀਤ , ਜਸਕਰਨ ਅਤੇ ਪਰਵਿੰਦਰ ਸਿੰਘ ਨੇ ਬਦਲੀ ਕੰਨਿਆਂ ਸਕੂਲ ਮਹਿਤਪੁਰ ਦੇ ਗਰਾਊਡ ਦੀ ਨੁਹਾਰ

ਮਹਿਤਪੁਰ – (ਨੀਰਜ ਵਰਮਾ) ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਿਤਪੁਰ ਸੈਲਫ ਸਮਾਰਟ ਸਕੂਲ ਬਣਨ ਜਾ ਰਿਹਾ ਹੈ ।ਇਸ ਨੂੰ ਨਵੀਂ ਦਿੱਖ ਦੇਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਉਪਰੋਕਤ ਨੌਜਵਾਨਾਂ ਨੇ ਅਹਿਮ ਭੂਮਿਕਾ ਅਦਾ ਕੀਤੀ ।ਪਿੰਡ ਲੋਹਗੜ੍ਹ ਅਤੇ ਆਦਰਾਮਾਣ ਨਾਲ ਸਬੰਧਿਤ ਇਨ੍ਹਾਂ ਤਿੰਨਾਂ ਨੌਜਵਾਨਾਂ ਨੇ ਅੱਠ ਘੰਟੇ ਲਗਾਤਾਰ ਮਿਹਨਤ ਕਰਕੇ ਟਰੈਕਟਰ, ਕਰਾਹੇ, ਰੋਟਾਵੇਟਰ,  ਹਲ਼ ਅਤੇ ਸੁਹਾਗੇ ਦੀ ਸਹਾਇਤਾ ਨਾਲ ਲੜਕੀਆਂ ਵਾਸਤੇ ਟਰੈਕ ਤਿਆਰ ਕਰਨਾ ਸ਼ੁਰੂ ਕੀਤਾ ਹੈ । ਯਾਦ ਰਹੇ ਕਿ ਪੰਜਾਬ ਪੁਲੀਸ ਅਤੇ ਸੈਂਟਰ ਪੁਲਿਸ ਭਰਤੀ ਲਈ ਰਨਿੰਗ ਪ੍ਰੈਕਟਿਸ  ਵਾਸਤੇ ਲੜਕੀਆਂ ਕੋਲ ਮਹਿਤਪੁਰ ਅਤੇ ਆਸ ਪਾਸ ਕੋਈ ਵੀ ਗਰਾਊਂਡ ਨਹੀਂ ਹੈ ।ਇਸ ਸਮੇਂ ਸਕੂਲ ਮੁਖੀ ਅਤੇ ਸਟਾਫ਼ ਨੇ ਜਿੱਥੇ ਇਨ੍ਹਾਂ ਨੌਜਵਾਨਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਉਥੇ ਇਲਾਕਾ ਨਿਵਾਸੀਆਂ ਅਤੇ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਕੰਨਿਆ ਸਕੂਲ ਮਹਿਤਪੁਰ ਦੀਆਂ ਵਿਦਿਆਰਥਣਾਂ ਅਤੇ ਨੇੜੇ ਤੇੜੇ ਦੀਆਂ ਹੋਰ ਵਿਦਿਆਰਥਣਾਂ ਲਈ ਖੇਡ ਗਰਾਊਂਡ ਅਤੇ ਸਕੂਲ ਨੂੰ ਰੰਗ ਰੋਗਨ ਕਰਨ ਦੀ ਪ੍ਰਕਿਰਿਆ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਦਾਨ ਕਰਨ ।