ਏਨੇ ਸਾਲਾਂ ਵਿੱਚ  / ਗ਼ਜ਼ਲ

ਏਨੇ ਸਾਲਾਂ ਵਿੱਚ ਉਹ ਪੁੱਜਿਆ ਸਾਡੇ ਤੀਕ ਨਹੀਂ,
ਹੁਣ ‘ਉੱਜੜੇ ਗੁਲਸ਼ਨ ਵਿੱਚ’ ਉਸ ਦਾ ਆਣਾ ਠੀਕ ਨਹੀਂ।

ਕੋਈ ਵੇਲਾ ਸੀ ਜਦ ਚਾਹੁੰਦੇ ਸਾਂ ਉਸ ਨੂੰ ਮਿਲਣਾ,
ਪਰ ਇਸ ਉਮਰ ‘ਚ ਸਾਨੂੰ ਉਸ ਦੀ ਕੋਈ ਉਡੀਕ ਨਹੀਂ।

ਦਿਲ ਤਾਂ ਕਰਦਾ ਹੈ  ਮਨਾਈਏ ਆਪਣਾ ਜਨਮ ਦਿਹਾੜਾ,
ਪਰ ਸਾਨੂੰ ਲਭਦੀ ਹੀ ਆਪਣੀ ਜਨਮ ਤਰੀਕ ਨਹੀਂ।

ਮਨ ਦੇ ਪਿੱਛੇ ਲੱਗ ਕੇ ਤੁਰਨਾ ਹੁੰਦਾ ਠੀਕ ਸਦਾ,
ਮਨ ਨਾਲੋਂ ਹੋਰ ਕੋਈ ਬੰਦੇ ਦੇ ਨਜ਼ਦੀਕ ਨਹੀਂ।

ਉਸ ਨੂੰ ਲੁੱਟ, ਪੁੱਟ ਕੇ ਦੇਣਾ ਸੀ ਮਾਰ ਦਰਿੰਦੇ ਨੇ,
ਜੇ ਕਰ ਉਸ ਨੇ ਸਮੇਂ ਸਿਰ ਮਾਰੀ ਹੁੰਦੀ ਚੀਕ ਨਹੀਂ।

ਅੱਜ ਕਲ੍ਹ ਉਹ ਵੀ ਡਿਗਰੀ ਲੈ ਕੇ ਫਿਰਦੇ ਨੇ ਯਾਰੋ,
ਜਿਹਨਾਂ ਕਾਪੀ ਤੇ ਕਦੇ ਮਾਰੀ ਹੁੰਦੀ ਲੀਕ ਨਹੀਂ।

ਇਕ, ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਨੇ ਲੋਕੀਂ,
ਇਸ ਪਿੰਡ ਦੇ ਵਿੱਚ ‘ਮਾਨਾ’ ਤੇਰਾ ਰਹਿਣਾ ਠੀਕ ਨਹੀਂ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554