“ਆਦਮੀ” ਗਜ਼ਲ ਰਾਹੀਂ ਇਨਸਾਨੀਅਤ ਦੀ ਗੱਲ ਕਰੇਗਾ-ਗਾਇਕ ਦੀਪ ਸੂਫੀ

ਅੱਜ ਦੇ ਸਮੇਂ ਵਿੱਚ ਪੰਜਾਬੀ ਗਾਇਕੀ ਬੜੇ ਸ਼ੋਰ ਸ਼ਰਾਬੇ ਵਾਲੀ ਹੈ ਤੇ ਲੱਗਭਗ ਸਾਰੇ ਕਲਾਕਾਰ ਵੀ ਜਿਆਦਾਤਰ ਅਜਿਹੀ ਗਾਇਕੀ ਨੂੰ ਤਰਜੀਹ ਦਿੰਦੇ ਹਨ।ਜਿਸ ਕਾਰਨ ਅੱਜ ਦੇ ਸਮੇਂ ਵਿੱਚ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਵਾਲੇ ਕਲਾਕਾਰ ਬਹੁਤ ਘੱਟ ਹਨ।ਅਜੋਕੇ ਸਮੇਂ ਵਿੱਚ ਇਹ ਗੱਲ ਕਿਸੇ ਹੱਦ ਤੱਕ ਠੀਕ ਵੀ ਹੈ ਪ੍ਰੰਤੂ ਕੁੱਝ ਕਲਾਕਾਰ ਅਜਿਹੇ ਹਨ ਜਿਨ੍ਹਾਂ ਗਾਇਕੀ ਨੂੰ ਆਪਣੇ ਰੂਹ ਦੀ ਖੁਰਾਕ ਮੰਨਿਆ ਤੇ ਉਹ ਰੂਹ ਤੱਕ ਪਹੁੰਚਣ ਵਾਲੀ ਗਾਇਕੀ ਨਾਲ ਹੀ ਲੋਕਾਂ ਦੇ ਮਨਾਂ ਤੇ ਰਾਜ ਕਰਦੇ ਹਨ ਅਜਿਹਾ ਹੀ ਇੱਕ ਨਵਾਂ ਨਾਮ ਉਭਰ ਕੇ ਸਾਹਮਣੇ ਆ ਰਿਹਾ ਜਿਸ ਨੂੰ ਮੌਸਿਕੀ ਦੀ ਦੁਨੀਆ ਵਿੱਚ ਦੀਪ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ।ਦੀਪ ਸੂਫੀ ਦਾ ਜਨਮ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਸਾਲ 1991 ਵਿੱਚ ਪਿਤਾ ਸ਼ਤੀਸ਼ ਸ਼ਰਮਾਂ ਅਤੇ ਮਾਤਾ ਰੇਨੂੰ ਦੇਵੀ ਦੀ ਕੁੱਖੋਂ ਇਕ ਨਿਰੰਕਾਰੀ ਪਰਿਵਾਰ ਵਿੱਚ ਹੋਇਆ।ਦੀਪ ਨੇ ਆਪਣੀ ਬਚਪਨ ਵਿੱਚ ਪੜਾਈ ਗੋਰਮਿੰਟ ਮਾਡਲ ਸਕੂਲ ਚੰਡੀਗੜ੍ਹ ਅਤੇ ਬਾਕੀ ਦੀ ਪੜਾਈ ਪੰਜਾਬੀ ਯੂਨੀਵਰਸਿਟੀ ਤੋਂ ਹਾਸਿਲ ਕੀਤੀ।ਕਾਲਜ ਦੇ ਦਿਨਾਂ ਤੋਂ ਦੀਪ ਨੂੰ ਗਾਉਣ ਦਾ ਸੌਂਕ ਸੀ ਤੇ ਅਨੇਕਾ ਯੂਥ ਫੈਸਟੀਬਲ ਵਿੱਚ ਆਪਣੀ ਕਲਾਂ ਦਾ ਲੋਹਾ ਮਨਾਵਾਇਆ।ਦੀਪ ਸੂਫੀ ਨੇ ਫਿਰ ਗਾਇਕੀ ਦੀ ਤਾਲਿਮ ਆਪਣੇ ਦਾਦਾ ਮਾਸ਼ਟਰ ਆਨੰਦ ਪ੍ਰਕਾਸ਼ ਅਤੇ ਬਾਅਦ ਵਿੱਚ ਪ੍ਰਸਿੱਧ ਮਿਊਜਿਕ ਡਾਇਰੈਕਟਰ ਵਰਿੰਦਰ ਬਚਨ ਤੋਂ ਗਾਇਕੀ ਦੇ ਦਾਅ ਪੇਚ ਸਿਖੇ।ਇਸ ਤੋਂ ਬਾਅਦ ਫਿਰ ਦੀਪ ਸੂਫੀ ਨੇ ਸੂਫੀਆਨਾ ਗਾਇਕੀ ਨੂੰ ਪ੍ਰੋਫੈਸ਼ਨ ਬਣਾ ਲਿਆ ਅਤੇ ਅੱਜ ਦੀ ਦੀ ਸ਼ੌਰ ਸ਼ਰਾਬੇ ਵਾਲੀ ਗਾਇਕੀ ਤੋਂ ਕੋਹਾਂ ਦੂਰ ਰੂਹਦਾਰੀ ਵਾਲੀ ਗਾਇਕੀ ਵੱਲ ਆਪਣੇ ਕਦਮ ਵਧਾਏ ਤੇ ਇੱਕ ਮੁਕਾਮ ਵੀ ਹਾਸਿਲ ਕੀਤਾ।ਦੀਪ ਦਾ ਮੰਨਣਾ ਹੈ ਕਿ ਸੰਗੀਤ ਮੇਰੇ ਲਈ ਰੱਬ ਦੀ ਇਬਾਦਤ ਦੀ ਤਰ੍ਹਾਂ ਹੈ ਕਿਊਕਿ ਸੰਗੀਤ ਤੇ ਭਗਤੀ ਦਾ ਇੱਕ ਵੱਖਰਾ ਸੁਮੇਲ ਹੈ।ਸੁਫੀਆਨਾ ਗਾਇਕੀ ਦੇ ਨਾਲ ਨਾਲ ਦੀਪ ਨੇ ਗਜ਼ਲ ਗਾਇਕੀ ਵੱਲ ਵੀ ਆਪਣੀ ਵੱਖਰੀ ਛਾਪ ਛੱਡੀ।ਦੀਪ ਸੂਫੀ ਦੀ ਗਾਇਕੀ ਕਾਰਨ ਉਸ ਨੂੰ ਕਾਫੀ ਸਨਮਾਨ ਮਿਲ ਚੁੱਕੇ ਹਨ ਜਿਸ ਵਿੱਚ ਦੋ ਵਾਰ ਉਸ ਨੂੰ ਵੁਆਇਸ ਆਫ ਚੰਡੀਗੜ੍ਹ ਦਾ ਖਿਤਾਬ ਮਿਲ ਚੁੱਕਾ ਹੈ।ਇਸ ਤੋਂ ਇਲਾਵਾ ਪੰਜਾਬੀ ਚੈਨਲ ਈ.ਟੀ.ਸੀ. ਪੰਜਾਬੀ ਵੱਲੋਂ ਕਰਵਾਏ ਗਏ ਪ੍ਰੋਗਰਾਮ “ਸੁਰਾਂ ਦੇ ਵਾਰਿਸ” ਪ੍ਰੋਗਰਾਮ ਵਿੱਚ ਫਾਈਨਲ ਤੱਕ ਸਫਰ ਤੈਅ ਕੀਤਾ।ਦੀਪ ਨੇ ਨਾਮਵਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ, ਨੰਦ ਲਾਲ ਨੂਰਪੁਰੀ ਅਤੇ ਬਾਬਾ ਬੁੱਲੇ ਸ਼ਾਹ ਅਤੇ ਕਈ ਹੋਰ ਨਾਮਵਰ ਸ਼ਾਇਰਾਂ ਨੂੰ ਗਾ ਚੁੱਕਿਆ ਹੈ ਅਤੇ ਇਨ੍ਹਾ ਦੀ ਯਾਦ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰ ਚੁੱਕਾ ਹੈ।
ਪਿਛਲੇ ਸਮੇਂ ਵਿੱਚ ਦੀਪ ਸੂਫੀ ਦੀ ਰਲੀਜ ਹੋਈ ਪਹਿਲੀ ਗਜ਼ਲ “ਮਿਹਰਬਾਨੀ” ਨੂੰ ਸਰੋਤਿਆ ਨੇ ਕਾਫੀ ਪਿਆਰ ਦਿਤਾ ਜਿਸ ਦਾ ਸੰਗੀਤ ਦੀਪ ਨੇ ਆਪ ਤਿਆਰ ਕੀਤਾ ਹੈ।ਇਸ ਗਜ਼ਲ ਨੂੰ ਦੇ ਸ਼ਬਦਾਂ ਨੂੰ ਲੇਖਕ ਰਾਜਿੰਦਰ ਰਾਜ਼ਨ ਨੇ ਬਾਖੂਬੀ ਸ਼ਿੰਗਾਰਿਆ ਹੈ।ਜਿਸ ਨੂੰ ਦੇਸ਼ ਵਿਦੇਸ਼ ਲੋਕਾਂ ਨੇ ਬਹੁਤ ਪਿਆਰ ਦਿਤਾ।ਹੁੱਣ ਦੀਪ ਸੂਫੀ ਜਲਦ ਹੀ ਆਪਣੀ ਅਗਲੀ ਗਜ਼ਲ “ਆਦਮੀ” ਨਾਲ ਲੋਕਾਂ ਦੀ ਕਹਿਚੈਰੀ ਵਿੱਚ ਲੈ ਕੇ ਆ ਰਿਹਾ ਹੈ।ਇਸ ਗਜ਼ਲ ਨੂੰ ਵੀ ਲੇਖਕ ਰਾਜਿੰਦਰ ਰਾਜਨ ਨੇ ਲਿਖਿਆ ਹੈ ਜਿਸ ਵਿੱਚ ਇਨਸਾਨੀਅਤ ਬਾਰੇ ਗੱਲਬਾਤ ਕੀਤੀ ਗਈ ਹੈ।ਇਸ ਗਜ਼ਲ ਦਾ ਸੰਗੀਤ ਅਤੇ ਧੁੰਨ ਦੀਪ ਸੂਫੀ ਨੇ ਖੁੱਦ ਤਿਆਰ ਕੀਤੀ ਹੈ।ਇਸ ਗਜ਼ਲ ਤੋਂ ਦੀਪ ਸੂਫੀ ਨੂੰ ਕਾਫੀ ਉਮੀਦਾਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਬਾਲੀਵੁੱਡ ਵਿੱਚ ਵੀ ਆਪਣੀ ਅਵਾਜ਼ ਦਾ ਜਾਦੂ ਬਿਖੇਰਨਗੇ।ਸ਼ਾਲਾ ਪ੍ਰਮਾਤਮਾ ਦੀਪ ਸੂਫੀ ਦਿਨ ਦੋਗਣੀ ਰਾਤ ਚੌਗਣੀ ਤੱਰਕੀ ਬਖਸ਼ੇ।

ਲੇਖਕ ਸੰਦੀਪ ਰਾਣਾ ਬੁਢਲਾਡਾ
ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
151502
ਮੋਬਾਇਲ ਨੰ. 98884-58127