ਆਉਣ ਵਾਲੇ ਸਮੇਂ ਵਿੱਚ ਲੋਕਾ ਦੇ ਦਿਲਾਂ ਤੇ ਕਰੇਗਾ ਰਾਜ – ਗਾਇਕ ਹਰਮਨ ਸਿੰਘ

ਕਿਸੇ ਵੀ ਵਿਅਕਤੀ ਵੱਲੋਂ ਸੱਚੇ ਮਨ ਨਾਲ ਕੀਤੀ ਮਿਹਨਤ ਕਦੇ ਨਾ ਕਦੇ ਰੰਗ ਲਿਆਉਂਦੀ ਹੈ। ਪ੍ਰੰਤੂ ਉਸ ਮਿਹਨਤ ਵਿੱਚ ਕੁੱਝ ਲੋਕ ਅਜਿਹਾ ਸਹਿਯੋਗ ਦਿੰਦੇ ਜਿਨ੍ਹਾ ਦਾ ਉਸ ਸਮੇਂ ਤਾਂ ਪਤਾ ਵੀ ਨਹੀ ਲੱਗਦਾ ਪਰ ਉਸ ਸਹਿਯੋਗ ਨਾਲ ਵਿਅਕਤੀ ਵੱਲੋਂ ਕੀਤੀ ਮਿਹਨਤ ਚਾਰ ਚੰਨ ਲੱਗ ਜਾਂਦੇ ਹਨ। ਅਜਿਹਾ ਇੱਕ ਨਾਮ ਹਰਮਨ ਸਿਘ ਹੁੱਣ ਬੁਲਦੀਆਂ ਨੂੰ ਛੂਹ ਰਿਹਾ ਹੈ। ਜੋ ਕਿ ਪੀ.ਟੀ.ਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਵੁਆਇਸ ਆਫ ਪੰਜਾਬ (ਛੋਟਾ ਚੈਂਪ) ਸੀਜਨ-5 ਦਾ ਵਿਜੇਤਾ ਬਣਿਆ। ਹਰਮਨ ਸਿੰਘ ਨੂੰ ਉਸ ਦੇ ਦੋਸਤ ਲਵਲੀਨ ਸਿੰਘ ਨੇ ਅਡੀਸ਼ਨ ਦੇ ਜਾਣ ਲਈ ਪ੍ਰੇਰਿਤ ਕੀਤਾ।ਜਿਸ ਦਾ ਨਤੀਜਾ ਇਹ ਕਿ ਹਰਮਨ ਉਸ ਸ਼ੋਅ ਦਾ ਵਿਜੇਤਾ ਬਣ ਕੇ ਘਰ ਪਰਤਿਆ।


ਹਰਮਨ ਨੇ ਪਿਤਾ ਬਲਜੀਤ ਸਿੰਘ ਅਤੇ ਮਾਤਾ ਕੁਲਦੀਪ ਕੌਰ ਦੇ ਘਰ ਜਨਮ 21 ਫਰਬਰੀ 2005 ਨੂੰ ਬਠਿੰਡਾ ਵਿਖੇ ਹੋਇਆ ਅਤੇ ਆਪਣੀ ਪੜਾਈ ਲਈ ਆਪਣੇ ਸ਼ਹਿਰ ਚੀਮਾਂ ਮੰਡੀ ਦੇ ਕੋਲ ਹੀ ਪਿੰਡ ਸਤੌਜ ਵਿਖੇ ਸ਼ਹੀਦ ਉਧਮ ਸਿੰਘ ਅਕੈਡਮੀ ਵਿਖੇ ਜਿਲ੍ਹਾ ਸੰਗਰੂਰ ਵਿਖੇ ਦਾਖਲ ਕਰਵਾ ਦਿਤਾ ਅਤੇ ਹੁੱਣ ਇਸ ਸਮੇਂ ਅੱਠਵੀ ਜਮਾਤ ਵਿੱਚ ਇਸੇ ਅਕੈਡਮੀ ਵਿੱਚ ਪੜ੍ਹਾਈ ਕਰ ਰਿਹਾ ਹੈ।
ਹਰਮਨ ਦੇ ਘਰ ਵਿੱਚ ਸੰਗੀਤਕ ਮਾਹੋਲ ਹੋਣ ਕਾਰਨ ਉਸ ਨੂੰ ਗਾਉਣ ਦੀ ਗੁੜਤੀ ਵਿਰਾਸਤ ਵਿਚੋਂ ਹੀ ਮਿਲੀ ਤੇ ਉਸ ਦੀ ਸੁਰੀਲੀ ਅਵਾਜ਼ ਨੂੰ ਹਰਮਨ ਦੇ ਤਾਇਆ ਸਤਪਾਲ ਸਿੰਘ ਅਤੇ ਭਰਾ ਗੁਰਪ੍ਰੀਤ ਸਿੰਘ ਤਰਾਂਸ਼ਿਆਂ ਅਤੇ ਹੁੱਣ ਵੀ ਹਰਮਨ ਆਪਣੇ ਭਰਾਂ ਗੁਰਪ੍ਰੀਤ ਸਿੰਘ ਤੋਂ ਸੰਗੀਤ ਦੀ ਸਿਖਿਆ ਲੈ ਰਿਹਾ ਹੈ। ਹਰਮਨ ਨੂੰ ਉਸ ਦੇ ਸਕੂਲ ਦੇ ਅਧਿਆਪਕ ਵੀ ਸਕੂਲ ਵੱਲੋਂ ਪਿੰਡਾਂ ਵਿੱਚ ਕਰਵਾਏ ਜਾਂਦੇ ਰਾਬਤਾ ਪ੍ਰੋਗਰਾਮ ਵਿੱਚ ਗਾਉਣ ਦਾ ਮੌਕਾਂ ਦਿੰਦੇ ਰਹਿੰਦੇ ਸੀ।ਜਿਸ ਕਾਰਨ ਉਸ ਦਾ ਸਟੇਜ਼ ਤੇ ਗਾਉਣ ਦਾ ਡਰ ਵੀ ਦੂਰ ਹੋ ਗਿਆ ਸੀ।ਫੇਰ ਹਰਮਨ ਨੂੰ ਉਸ ਦੇ ਦੋਸਤ ਲਵਲੀਨ ਨੇ ਵਆਇਸ ਆਫ ਪੰਜਾਬ ੪ ਦੇ ਆਡੀਸ਼ਨ ਤੇ ਜਾਣ ਲਈ ਕਿਹਾ ਪਰ ਉਸ ਸਮੇਂ ਹਰਮਨ ਮੈਗਾ ਆਡੀਸ਼ਨ ਵਿਚੋਂ ਬਾਹਰ ਹੋ ਗਿਆ ਅਤੇ ਫੇਰ ਅਗਲੇ ਸਾਲ ਲਵਲੀਨ ਦੇ ਨਾਲ ਹੀ ਵੁਆਇਸ ਆਫ ਪੰਜਾਬ-੫ ਦੇ ਅਡੀਸ਼ਨ ਤੇ ਗਿਆ ਉਥੋ ਵਾਪਿਸ ਆਉਣ ਤੱਕ ਹਰਮਨ ਲੋਕਾ ਦੇ ਮਨਾਂ ਵਿੱਚ ਵੱਸ ਗਿਆ ਤੇ ਉਥੋ ਅਵਾਰਡ ਸ਼ੋਅ ਜਿੱਤ ਕੇ ਪਰਤਿਆ।ਹਰਮਨ ਦਾ ਕਹਿਣਾ ਹੈ ਕਿ ਉਸ ਦੇ ਇਥੇ ਤੱਕ ਸਫਰ ਵਿੱਚ ਉਸ ਤੇ ਮਾਤਾ ਪਿਤਾ ਤੋਂ ਇਲਾਵਾ ਸੱਤਪਾਲ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਚੇਅਰਮੈਨ ਅਤੇ ਉਸ ਦੀ ਅਧਿਆਪਕ ਸ਼ੈਫੀ ਦਾ ਵਿਸ਼ੇਸ਼ ਯੋਗਦਾਨ ਹੈ।ਜਿਹੜੇ ਹਰਮਨ ਲਈ ਮਿਹਨਤ ਦੇ ਨਾਲ ਨਾਲ ਉਸ ਲਈ ਰਾਹ ਦਸੇਰਾ ਬਣਦੇ ਰਹੇ।
ਹੁੱਣ ਹਰਮਨ ਨੂੰ ਕਾਫੀ ਅਜਿਹੇ ਮੌਕੇ ਮਿਲ ਰਹੇ ਹਨ ਜਿਸ ਨਾਲ ਹੁੱਣ ਪੰਜਾਬੀ ਸੰਗੀਤਕ ਇੰਡਸਟਰੀ ਦਾ ਇਕ ਜਾਣਿਆ ਪਹਿਚਾਣਿਆ ਚਿਹਰਾ ਬਣ ਗਿਆ ਹੈ। ਪਰ ਅਜੇ ਉਸ ਦਾ ਜਿਆਦਾ ਧਿਆਨ ਪੜਾਈ ਵੱਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਟਰੈਕ ਵੀ ਲੋਕਾ ਨੂੰ ਸੁਣਨ ਮਿਲੇਗਾ ਤੇ ਹਰਮਨ ਦਾ ਅਗਲਾ ਸੁਪਨਾ ਜੀ ਟੀ.ਵੀ ਵੱਲੋਂ ਕਰਵਾਏ ਜਾਂਦੇ ਮਿਊਜਕਲ ਸ਼ੌਅ ਸਾਰੇਗਾਮਾਪਾ ਦਾ ਜੇਤੂ ਬਨਣਾ ਹੈ ਅਤੇ ਉਸ ਦੀ ਦਿਲੀ ਤੰਮਨਾ ਦੇ ਹੈ ਕਿ ਉਹ ਬਾਲੀਵੁੱਡ ਵਿੱਚ ਆਪਣੀ ਅਵਾਜ਼ ਦੇ ਜਾਦੂ ਨਾਲ ਆਪਣੇ ਚਾਹੁਣ ਵਾਲਿਆ ਦੇ ਦਿਲਾਂ ਤੇ ਰਾਜ ਕਰੇ।

ਲੇਖਕ:ਸੰਦੀਪ ਰਾਣਾ ਬੁਢਲਾਡਾ
ਮੋਬਾਇਲ: 98884-58127