UK ਦੀਆਂ ਸੜਕਾਂ ਤੇ ਰੇਲਵੇ ਲਈ ਸਰਕਾਰ ਨੇ ਕੀਤਾ 2 ਬਿਲੀਅਨ ਪੌਂਡ ਦਾ ਐਲਾਨ

  ਲੰਡਨ (ਸਮਾਜਵੀਕਲੀ-ਹਰਜਿੰਦਰ ਛਾਬੜਾ)- ਸਰਕਾਰ ਨੇ ਜਨਤਕ ਆਵਾਜਾਈ ਪ੍ਰਣਾਲੀ ਨੂੰ ਵਧੀਆ ਬਣਾਉਣ ਲਈ ਬ੍ਰਿਟੇਨ ਦੀਆਂ ਸੜਕਾਂ ਅਤੇ ਰੇਲਵੇ ਲਈ 2 ਬਿਲੀਅਨ ਪੌਂਡ ਦਾ ਐਲਾਨ ਕੀਤਾ ਹੈ। ਰੋਜ਼ਾਨਾ ਦੀ ਪ੍ਰੈੱਸ ਬ੍ਰੀਫਿੰਗ ਦੌਰਾਨ ਬੋਲਦੇ ਹੋਏ ਆਵਾਜਾਈ ਸੱਕਤਰ ਗ੍ਰਾਂਟ ਸ਼ੈੱਪਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਬ੍ਰਿਟੇਨ ਕੋਰਨਾ ਵਾਇਰਸ ਦੀ ਗ੍ਰਿਫਤ ਵਿੱਚੋਂ ਬਾਹਰ ਨਿਕਲਣ ਲਈ ਤਿਆਰ ਹੈ, ਮੈਂ ਸਾਡੀਆਂ ਸੜਕਾਂ ਅਤੇ ਰੇਲਵੇ ਲਈ 2 ਬਿਲੀਅਨ ਪੌਂਡ ਦਾ ਐਲਾਨ ਕਰਦਾ ਹਾਂ।”

ਇਸ ਪੈਕੇਜ ਵਿਚ ਸਥਾਨਕ ਸੜਕਾਂ ਸ਼ਾਮਲ ਹਨ ਜੋ ਡਰਾਈਵਰਾਂ,  ਮੋਟਰਸਾਈਕਲ ਸਵਾਰਾਂ, ਸਾਈਕਲ ਸਵਾਰਾਂ, ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਵਾਰੀਆਂ ਜਾਣਗੀਆਂ।

ਸਰਕਾਰ ਨੇ ਇੰਗਲੈਂਡ ਵਿਚ ਹਰ ਮੋਟਰਵੇਅ ਸਰਵਿਸ ਖੇਤਰ ਲਈ 2023 ਤੱਕ ਘੱਟੋ-ਘੱਟ ਛੇ ਅਤਿ-ਤੇਜ਼ ਇਲੈਕਟ੍ਰਿਕ ਵਾਹਨ ਚਾਰਜ ਪੁਆਇੰਟ ਸਥਾਪਤ ਕਰਨ ਦਾ ਟੀਚਾ ਮਿੱਥਿਆ ਹੈ। ਇਹ ਡਰਾਈਵਰਾਂ ਨੂੰ ਲਗਭਗ 15 ਮਿੰਟਾਂ ਵਿੱਚ ਆਪਣੀਆਂ ਕਾਰਾਂ ਦਾ ਰਿਚਾਰਜ ਕਰਨ ਦੀ ਸਹੂਲਤ ਦੇਵੇਗਾ, ਜੋ ਕਿ ਆਮ ਨਾਲੋਂ ਤਿੰਨ ਗੁਣਾ ਤੇਜ਼ ਹੈ।

ਸ਼ੈਪਸ ਨੇ ਕਿਹਾ ਕਿ ਇਹ ਸਮਾਂ ਆ ਗਿਆ ਹੈ ਕਿ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਬਿਹਤਰ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਦੇਸ਼ ਨੇ ਤੇਜ਼ੀ ਨਾਲ ਹੋਰ ਵੱਡੇ ਪ੍ਰਾਜੈਕਟ ਪੂਰੇ ਕਰ ਲਏ ਹਨ, ਜਿਵੇਂ ਕਿ ਨਵੇਂ ਹਸਪਤਾਲ ਬਣਾਉਣ ਅਤੇ ਜਨਤਕ ਸੇਵਾਵਾਂ ਨੂੰ ਆਨਲਾਈਨ ਲਿਜਾਣਾ ਆਦਿ। ਉਨ੍ਹਾਂ ਕਿਹਾ ਕਿ ਅਸੀਂ ਇਸ ਰਫ਼ਤਾਰ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ।

Previous articleGoM to meet today to review and monitor eco package
Next articleAfter hiatus of 4 days, 5 corona cases in Chandigarh