ਖੇਡਾਂ

ਸੰਦੀਪ ਸਿੰਘ"ਬਖੋਪੀਰ "
(ਸਮਾਜ ਵੀਕਲੀ)
ਖੋ-ਖੋ ਖੇਡ ਕੇ, ਐਕਟਿਵ ਹੋਈਏ,
ਆਲਸ ਸੁਸਤੀ, ਦੂਰ ਭਜਾਈਏ।
ਵਿੱਚ ਕਬੱਡੀ ਲਾਕੇ ਜੱਫੇ,
ਡੌਲਿਆਂ ਵਾਲਾ,ਜੋਰ ਵਿਖਾਈਏ।
ਰੱਸਾ ਕਸੀ ਵਿੱਚ ਲਾ, ਬਰੇਕਾਂ,
ਦੂਜਿਆਂ ਨੂੰ, ਵਿੱਚ ਫਿਕਰੀਂ,ਪਾਈਏ।
ਉੱਚੀਆਂ-ਛਾਲਾਂ ਲਾਈਏ ਭੱਜ ਕੇ,
ਫੁਰਤੀ ਦਾ ਲੋਹਾ ਮਨਵਾਈਏ।
ਰੱਸੀ ਟੱਪਾ ਖੇਡ-ਖੇਡੀਏ,
ਫੁਰਤੀ ਆਪਣੀ ਖੂਬ ਵਿਖਾਈਏ।
ਬੌਕਸਿੰਗ ਦੇ ਵਿੱਚ ਪੰਚ ਲਗਾ ਕੇ,
ਫਿੱਟਨੈਸ ਆਪਣੀ ਨੂੰ ਵਿਖਾਈਏ।
ਜਿਮਨਾਸਟਿਕ ਵਿਚ ਕਰਤੱਵ ਕਰਕੇ,
ਲਚਕੀਲਾਪਣ ਖੂਬ ਵਿਖਾਈਏ।
ਲੰਮੀਆਂ-ਲੰਮੀਆਂ ਦੌੜਾਂ,ਦੌੜ ਕੇ,
ਮਿਲਖਾ ਸਿੰਘ ਸਭ ,ਬਣ ਵਿਖਾਈਏ।
ਹਾਕੀ ਦੇ ਵਿੱਚ ਮੰਜਿਲਾਂ ਪਾ ਕੇ,
ਧਿਆਨ ਚੰਦ ਜੀ ਦੀ ਸ਼ਾਨ ਵਧਾਈਏ।
ਭਾਰ ਤੋਲੀਏ ਬਾਹਾਂ ਉੱਤੇ,
ਸਰੀਰ ਕਿੰਨਾ ਜ਼ੋਰ ਵਿਖਾਈਏ।
ਕੈਰਮ ਬੋਰਡ ਤੇ ਚਸ ਖੇਡੀਏ,
ਦਿਮਾਗ਼ ਤੇ ਆਪਣਾ ਧਿਆਨ ਵਿਖਾਈਏ।
ਕੁਸ਼ਤੀ ਦੇ ਨਾਲ ਖੇਡ ਕਰਾਟੇ,
ਚੁਰਤੀ-ਫੁਰਤੀ ਜ਼ੋਰ ਵਿਖਾਈਏ।
ਖੇਡ ਵਿਰਾਸਤੀ ਗੱਤਕਾ ਖੇਡੋ,
ਤਾਕਤ-ਫੁਰਤੀ ਮੋੜ‌ ਲਿਆਈਏ।
ਸੰਦੀਪ ਇਹ ਖੇਡਾਂ ਦੇਣ ਤਰੱਕੀ
ਖੇਡੀਏ ਅੱਗੇ ਵੱਧਦੇ ਜਾਈਏ।
ਸ਼ੂਟਿੰਗ ਦੇ ਵਿੱਚ,ਲਾ ਨਿਸ਼ਨੇ,
ਆਪਾ ਵੀ,ਅਰਜਨ ਅਖਵਾਈਏ।
ਰੈਸਲਿੰਗ ਵਿੱਚ,ਦਾਅ ਪੇਚ ਲਗਾਕੇ,
ਦਾਰਾ ਸਿੰਘ ਦੀ, ਵੰਸ਼ ਵਧਾਈਏ।
ਫੋਨ ਦੀ ਖੇਡ ਨੂੰ ਛੱਡ ਕੇ ਬੱਚਿਓ,
ਆਓ ਅਸਲੀ ਖੇਡ ਅਪਣਾਈਏ।
ਸਾਰੇ ਰਲ ਕੇ ਖੇਡਾਂ ਖੇਡੋ
ਆਓ ਪੰਜਾਬ ਨੂੰ ਸਵਰਗ ਬਣਾਈਏ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-98153 21017

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਸ਼ਾ ਵਿਭਾਗ ਵਲੋਂ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ 
Next articleਸਾਂਝਾ ਸੰਘਰਸ਼ ਮੋਰਚਾ ਪੰਜਾਬ ਵੱਲੋ 25 ਨੂੰ ਵਿਧਾਇਕਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ